Thursday , May 13 2021

Whatsapp ਯੂਜ਼ਰਸ ਲਈ ਖੁਸ਼ਖਬਰੀ, ਲਾਂਚ ਹੋਇਆ ਇਹ ਧਮਾਕੇਦਾਰ ਫੀਚਰ

Whatsapp   ਲਾਂਚ ਹੋਇਆ ਇਹ ਧਮਾਕੇਦਾਰ ਫੀਚਰ

 

 

 

Whatsapp ਯੂਜ਼ਰਸ ਲਈ ਖੁਸ਼ਖਬਰੀ, ਲਾਂਚ ਹੋਇਆ ਇਹ ਧਮਾਕੇਦਾਰ ਫੀਚਰ

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਵਟਸਐਪ ਆਪਣੇ ਯੂਜ਼ਰਸ ਲਈ ਲਗਾਤਾਰ ਨਵੇਂ-ਨਵੇਂ ਫੀਚਰਸ ਪੇਸ਼ ਕਰਦਾ ਰਹਿੰਦਾ ਹੈ। ਹੁਣ ਵਟਸਐਪ ਇਕ ਹੋ ਫੀਚਰ ਲੈ ਕੇ ਆਇਆ ਹੈ। ਫੇਸਬੁੱਕ ਦੀ ਮਲਕੀਅਤ ਵਾਲੇ ਵਟਸਐਪ ਦੇ ਇਸ ਨਵੇਂ ਫੀਚਰ ਦਾ ਨਾਂ ਹੈ ‘ਸੇਵ ਵੁਆਇਸ ਮੈਸੇਜਿਸ’ ਹੈ। ਜਿਵੇਂ ਕਿ ਨਾਂ ਤੋਂ ਹੀ ਪਤਾ ਚੱਲ ਰਿਹਾ ਹੈ ਕਿ ਇਸ ਫੀਚਰ ‘ਚ ਯੂਜ਼ਰਸ ਵਟਸਐਪ ਦੇ ਵੁਆਇਸ ਮੈਸੇਜਿਸ ਨੂੰ ਸੇਵ ਕਰ ਸਕਣਗੇ।
ਵਟਸਐਪ ਦਾ ਇਹ ਨਵਾਂ ਫੀਚਰ ਗੂਗਲ ਪਲੇਅ ਬੀਟਾ ਪ੍ਰੋਗਰਾਮ ‘ਤੇ ਆਇਆ ਹੈ ਅਤੇ ਇਸ ਦਾ ਅਪਡੇਟ ਵਰਜਨ 2.18.123 ਹੈ। ਇਸ ਫੀਚਰ ਨੂੰ ਵਟਸਐਪ ਪਹਿਲਾਂ ਆਈ.ਓ.ਐੱਸ. ਲਈ ਪੇਸ਼ ਕਰ ਚੁੱਕਾ ਹੈ ਅਤੇ ਹੁਣ ਐਂਡਰਾਇਡ ਲਈ ਵੀ ਲੈ ਕੇ ਆਇਆ ਹੈ।

ਇੰਝ ਕਰੇਗਾ ਕੰਮ
ਜੇਕਰ ਯੂਜ਼ਰ ਵੁਆਇਸ ਮੈਸੇਜ ਰਿਕਾਰਡ ਕਰ ਰਿਹਾ ਹੋਵੋ ਅਤੇ ਵਿਚ ਕਿਸੇ ਦੀ ਕਾਲ ਆ ਜਾਂਦੀ ਹੈ ਜਾਂ ਫਿਰ ਫੋਨ ਬੰਦ ਹੋ ਜਾਂਦਾ ਹੈ ਤਾਂ ਇਹ ਫੀਚਰ ਕੰਮ ਕਰੇਗਾ। ਇਹ ਫੀਚਰ ਉਸ ਵੁਆਇਸ ਰਿਕਾਰਡ ਫਾਇਲ ਨੂੰ ਸੇਵਾ ਕਰ ਲਵੇਗਾ। ਦੁਬਾਰਾ ਵੁਆਇਸ ਰਿਕਾਰਡ ਕਰਨ ਦੀ ਲੋੜ ਨਹੀਂ ਹੋਵੇਗੀ। ਇਸ ਤਹਿਤ ਯੂਜ਼ਰਸ ਪਹਿਲਾਂ ਰਿਕਾਰਡ ਹੋਏ ਮੈਸੇਜ ਨੂੰ ਸੁਣ ਸਕਣਗੇ। ਰਿਕਾਰਡਿੰਗ ਠੀਕ ਲੱਗੀ ਤਾਂ ਉਸ ਨੂੰ ਅੱਗੇ ਸੈਂਡ ਕਰ ਸਕਦੇ ਹਨ।
ਸੇਵ ਹੋਈ ਰਿਕਾਰਡਿੰਗ ਨੂੰ ਐਕਸੈੱਸ ਕਰਨ ਲਈ ਚੈਟ ਸਕਰੀਨ ‘ਤੇ ਜਾਓ। ਉਥੇ ਤੁਹਾਨੂੰ ਇਹ ਰਿਕਾਰਡਿੰਗ ਮਿਲ ਜਾਵੇਗੀ।