Saturday , September 24 2022

UK ਜਾਣ ਵਾਲਿਆਂ ਲਈ ਖ਼ੁਸ਼ਖ਼ਬਰੀ, ਹੁਣ ਇਸ ਯੋਜਨਾ ਜ਼ਰੀਏ ਜ਼ਿਆਦਾ ਭਾਰਤੀਆਂ ਨੂੰ ਮਿਲੇਗਾ ਵੀਜ਼ਾ

ਬਰਤਾਨੀਆ ਦੀ ਸਰਕਾਰ ਨੇ ਯੂਰਪੀ ਸੰਘ ਵਿਚ ਸ਼ਾਮਲ ਦੇਸ਼ਾਂ ਤੋਂ ਇਲਾਵਾ ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ ਜਾਰੀ ਕੀਤੇ ਜਾਣ ਵਾਲੇ ਵੀਜ਼ਾ ਦੀ ਗਿਣਤੀ ਦੁੱਗਣੀ ਕਰਨ ਦਾ ਐਲਾਨ ਕੀਤਾ ਹੈ। ਇਹ ਵੀਜ਼ੇ ਉਨ੍ਹਾਂ ਲੋਕਾਂ ਨੂੰ ਜਾਰੀ ਕੀਤੇ ਜਾਣਗੇ ਜੋ ਤਕਨੀਕ, ਵਿਗਿਆਨ, ਕਲਾ ਅਤੇ ਹੋਰ ਰਚਨਾਤਮਕ ਕਾਰਜਾਂ ਵਿਚ ਆਪਣੀ ਪ੍ਰਤੀਬੱਧਤਾ ਦਿਖਾਉਣਗੇ।

ਇਹ ਬ੍ਰੈਕਜਿਟ ਦੇ ਬਾਅਦ ਬਰਤਾਨੀਆ ਨੂੰ ਸੰਸਾਰਕ ਯੋਗਤਾਵਾਂ ਦੇ ਲਈ ਇੱਕ ਖੁੱਲ੍ਹੀ ਅਰਥਵਿਵਸਥਾ ਦੇ ਤੌਰ ‘ਤੇ ਦਿਖਾਉਣ ਦੀ ਰਣਨੀਤੀ ਦਾ ਹਿੱਸਾ ਹੈ। ਬਰਤਾਨੀਆ ਸਰਕਾਰ ਨੇ ਕਿਹਾ ਹੈ ਕਿ ਦੁਨੀਆ ਭਰ ਤੋਂ ਸਭ ਤੋਂ ਯੋਗ ਲੋਕਾਂ ਨੂੰ ਆਕਰਸ਼ਕ ਕਰਨ ਦੇ ਲਈ ਟੀਅਰ-1 ਵੀਜ਼ਾ ਦੀ ਗਿਣਤੀ ਨੂੰ 1000 ਤੋਂ ਵਧਾ ਕੇ ਪ੍ਰਤੀ ਸਾਲ 2000 ਕੀਤਾ ਜਾਵੇਗਾ। ਇਹ ਵੀਜ਼ਾ ਅਸਧਾਰਨ ਪ੍ਰਤਿਭਾਸ਼ਾਲੀ ਲੋਕਾਂ ਨੂੰ ਜਾਰੀ ਕੀਤਾ ਜਾਂਦਾ ਹੈ।

ਪ੍ਰਧਾਨ ਮੰਤਰੀ ਥੈਰੇਸਾ ਮੇਅ ਦਾ ਕਹਿਣਾ ਹੈ ਕਿ ਵੀਜ਼ਾ ਦੀ ਗਿਣਤੀ ਵਿਚ ਵਾਧਾ ਡਿਜ਼ੀਟਲ ਤਕਨੀਕ ਖੇਤਰ ਨੂੰ ਨਿਰਦੇਸ਼ਤ ਕਰਨ ਵਾਲੇ ਉਪਾਵਾਂ ਦਾ ਹਿੱਸਾ ਹੈ। ਉਨ੍ਹਾਂ ਨੇ ਇਹ ਗੱਲ ਬੁੱਧਵਾਰ ਨੂੰ ਇੱਥੇ ਲੰਡਨ ਦੀ ਡਾਊਨਿੰਗ ਸਟ੍ਰੀਟ ਵਿਚ ਦੇਸ਼ ਭਰ ਤੋਂ ਆਏ ਡਿਜ਼ੀਟਲ ਖੇਤਰ ਦੇ ਕਾਰੋਬਾਰੀਆਂ ਅਤੇ ਨਵੋਨਮਸ਼ੀਆਂ ਦੇ ਨਾਲ ਚਰਚਾ ਵਿੱਚ ਆਖੀ।

ਥੈਰੇਸਾ ਨੇ ਕਿਹਾ ਕਿ ਜਿਵੇਂ ਕਿ ਅਸੀਂ ਯੂਰਪੀ ਸੰਘ ਨੂੰ ਜੋੜਨ ਦੇ ਲਈ ਤਿਆਰ ਹਾਂ। ਮੈਂ ਇਸ ਗੱਲ ਨੂੰ ਲੈ ਕੇ ਸੰਤੁਸ਼ਟ ਹਾਂ ਕਿ ਬਰਤਾਨੀਆ ਨੂੰ ਵਪਾਰ ਦੇ ਲਈ ਖੁੱਲ੍ਹਾ ਰਹਿਣਾ ਹੋਵੇਗਾ। ਇਸ ਦਾ ਮਤਲਬ ਹੈ ਕਿ ਸਰਕਾਰ ਉਹ ਸਭ ਕੁਝ ਕਰ ਰਹੀ ਹੈ ਜੋ ਸਾਡੇ ਦੇਸ਼ ਦੇ ਤਕਨੀਕੀ ਖੇਤਰ ਦੇ ਭਵਿੱਖ ਨੂੰ ਮਜ਼ਬੂਤ ਅਤੇ ਸੁਰੱਖਿਅਤ ਬਣਾਉਣ ਦੇ ਲਈ ਕਰ ਸਕਦੀ ਹੈ। ਨਾਲ ਹੀ ਦੇਸ਼ ਦੇ ਹਰ ਕੋਨੇ ਤੋਂ ਲੋਕਾਂ ਨੂੰ ਇਸ ਦੀ ਸਫ਼ਲਤਾ ਅਤੇ ਲਾਭ ਵਿਚ ਹਿੱਸਾ ਦਿਵਾ ਸਕਦੀ ਹੈ।

ਇਸ ਤੋਂ ਪਹਿਲਾਂ ਜੁਲਾਈ ਮਹੀਨੇ ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਖੁਸ਼ਖ਼ਬਰੀ ਆਈ ਸੀ। ਆਸਟ੍ਰੇਲੀਆ ਸਰਕਾਰ ਨੇ ਕਿਹਾ ਸੀ ਕਿ ਆਸਟ੍ਰੇਲੀਆ ਆਉਣ ਦੇ ਚਾਹਵਾਨ ਜਲਦ ਹੀ ਆਪਣੇ ਸੁਪਨੇ ਨੂੰ ਪੂਰਾ ਕਰ ਸਕਣਗੇ, ਭਾਵ ਆਸਟ੍ਰੇਲੀਆ ਆ ਸਕਣਗੇ। ਆਸਟ੍ਰੇਲੀਆ ਨੇ ਸਾਲ 2017-18 ਲਈ ਕੰਮਾਂ ਦੀ ਸੂਚੀ ਜਾਰੀ ਕੀਤੀ ਸੀ। ਉਸ ਵਿਚ ਕਿਹਾ ਗਿਆ ਸੀ ਕਿ ਜੇਕਰ ਤੁਸੀਂ ਆਸਟ੍ਰੇਲੀਆ ਵਿਚ ਕੰਮ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਨ੍ਹਾਂ ਕੰਮਾਂ ਦੀ ਸੂਚੀ ਵਿਚੋਂ ਕਿਸੀ ਕੈਟਾਗਿਰੀ ਲਈ ਅਪਲਾਈ ਕਰਨਾ ਪਵੇਗਾ।

ਕੰਮਾਂ ਦੀ ਇਸ ਸੂਚੀ ਨੂੰ ਸਬਕਲਾਸ 189 (ਸੁਤੰਤਰ ਸਕਿਲਡ ਵਰਕਰ) ਵੀਜ਼ਾ, ਸਬਕਲਾਸ 489 (ਖੇਤਰੀ ਸਕਿਲਡ ) ਵੀਜ਼ਾ, ਸਬਕਲਾਸ 485 (ਗ੍ਰੈਜੂਏਟ) ਵੀਜ਼ਾ ਵਿਚ ਵੰਡਿਆ ਗਿਆ ਹੈ। ਇਸ ਸੂਚੀ ਵਿਚ 178 ਕੰਮਾਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਸ ਰਾਹੀਂ ਸਕਿਲਡ ਵਰਕਰ ਆਸਟ੍ਰੇਲੀਆ ਲਈ ਅਪਲਾਈ ਕਰ ਸਕਦੇ ਹਨ। ਇਸ ਨਾਲ ਤੁਹਾਨੂੰ ਆਸਟ੍ਰੇਲੀਆ ਵਿਚ ਐਂਟਰੀ ਕਰਨੀ ਸੌਖੀ ਹੋ ਜਾਵੇਗੀ।

ਸੂਚੀ ਵਿਚ ਜਿਹੜੇ ਮੁੱਖ ਕਿੱਤਿਆਂ ਨੂੰ ਸ਼ਾਮਲ ਕੀਤਾ ਗਿਆ ਸੀ, ਉਨ੍ਹਾਂ ਵਿਚ ਕੰਸਟਰਕਸ਼ਨ ਪ੍ਰਾਜੈਕਟ ਮੈਨੇਜਰ, ਪ੍ਰੋਜੈਕਟ ਬਿਲਡਰ, ਇੰਜੀਨੀਅਰਿੰਗ ਮੈਨੇਜਰ, ਚਾਈਲਡ ਕੇਅਰ ਸੈਂਟਰ ਮੈਨੇਜਰ, ਮੈਡੀਕਲ ਐਡਮਿਨਿਸਟ੍ਰੇਟਰ, ਨਰਸਿੰਗ ਕਲੀਨਿਕਲ ਡਾਇਰੈਕਟਰ, ਪ੍ਰਾਇਮਰੀ ਹੈਲਥ ਆਰਗੇਨਾਈਜ਼ੇਸ਼ਨ ਮੈਨੇਜਰ, ਵੈਲਫੇਅਰ ਸੈਂਟਰ ਮੈਨੇਜਰ, ਅਕਾਊਂਟੈਂਟ, ਆਰਕੀਟੈਕਟ, ਕੈਮੀਕਲ ਇੰਜੀਨੀਅਰ, ਸਿਵਲ ਇੰਜੀਨੀਅਰ, ਵਿਗਿਆਨੀ, ਅਧਿਆਪਕ, ਡਾਕਟਰ, ਘਰੇਲੂ ਸਹਾਇਕ, ਨਰਸ, ਕੰਪਿਊਟਰ ਇੰਜੀਨੀਅਰ, ਤਰਖਾਣ, ਸ਼ੈੱਫ਼ ਆਦਿ ਕਿੱਤੇ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਖੇਤੀਬਾੜੀ ਅਤੇ ਇਸ ਸੰਬੰਧੀ ਹੋਰ ਕਿੱਤਿਆਂ ਵਿਚ ਵੀ ਕਾਮਿਆਂ ਦੀ ਲੋੜ ਹੈ। ਜੇਕਰ ਤੁਸੀਂ ਇਨ੍ਹਾਂ ਕਿੱਤਿਆਂ ਦੇ ਆਧਾਰ ‘ਤੇ ਆਸਟ੍ਰੇਲੀਆ ਲਈ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਜਲਦ ਹੀ ਆਸਟ੍ਰੇਲੀਆ ਦਾ ਵੀਜ਼ਾ ਮਿਲ ਸਕਦਾ ਹੈ।