Sunday , September 25 2022

PCS ਦਾ ਸਵਾਲ: ਤੁਹਾਨੂੰ ਪਤਾ ਲੱਗੇ ਕਿ ਤੁਹਾਡੀ ਪਤਨੀ ਦਾ ਕਿਸੇ ਨਾਲ ਗੈਰ ਸੰਬੰਧ ਹਨ, ਕੀ ਕਰੋਗੇ, ਅੱਗਿਓਂ ਮਿਲਿਆ ਚੌਂਕਾ ਦੇਣ ਵਾਲਾ ਜਵਾਬ!

ਵੈਸੇ ਤਾਂ ਹਰ ਇੱਕ ਪ੍ਰੀਖਿਆ ਆਪਣੇ ਆਪ ‘ਚ ਵੱਡੀ ਚੁਣੌਤੀ ਹੁੰਦੀ ਹੈ , ਪਰ ਇਸ ਸਭ ‘ਚ ਆਈਏਐਸ ਅਤੇ ਪੀਸੀਐਸ ਨਾਮਕ ਪ੍ਰੀਖਿਆਵਾਂ ਬਹੁਤ ਕਠਿਨ ਮੰਨੀਆਂ ਜਾਂਦੀਆਂ ਹਨ। ਦਰਅਸਲ, ਇਹਨਾਂ ‘ਚ ਪ੍ਰਤੀਭਾਗੀ ਦੇ ਦਿਮਾਗ ਦੇ ਨਾਲ, ਉਸਦੀ ਸੂਝ ਬੂਝ ਅਤੇ ਸਮਰੱਥਾ ਨੂੰ ਚੈਕ ਕੀਤਾ ਜਾਂਦਾ ਹੈ। ਇਹਨਾਂ ਦਾ ਇੰਟਰਵਿਊ ਕਲੀਅਰ ਕਰਨਾ ਆਪਣੇ ਆਪ ‘ਚ ਹੀ ਇੱਕ ਬਹੁਤ ਵੱਡੇ ਮਾਣ ਵਾਲੀ ਗੱਲ ਹੁੰਦੀ ਹੈ। ਇਹਨਾਂ ਟੈਸਟਾਂ ਦੇ ਇੰਟਰਵਿਊ ‘ਚ ਜਨਰਲ ਨਾਲੇਜ ‘ਚ ਇਨਸਾਨ ਨੂੰ ਉਸਦੀ ਸਖਸ਼ੀਅਤ ਨਾਲ ਜੁੜੇ ਸਵਾਲ ਪੁੱਛੇ ਜਾਂਦੇ ਹਨ।

ਇਸ ਇੰਟਰਵਿਊ ‘ਚ ਕੁਝ ਅਜਿਹੇ ਸਵਾਲ ਪੁੱਛੇ ਜਾਂਦੇ ਹਨ ਕਿ ਕਿਸੇ ਦਾ ਵੀ ਸਿਰ ਚਕਰਾ ਜਾਵੇ। ਪ੍ਰਤਾਪਗੜ ਦੇ ਲਾਲਗੰਜ ਦੇ ਰਹਿਣ ਵਾਲੇ ਵਿਨੋਦ ਪਾਂਡੇ ਨੇ ਇਹਨਾਂ ਪ੍ਰੀਖਿਆਵਾਂ ਨੂੰ ਕਲੀਅਰ ਕਰ ਦਿੱਤਾ ਹੈ। ਉਹਨਾਂ ਦੱਸਿਆ ਕਿ ਉਹਨਾਂ ਨੂੰ ਅਜੀਬੋ ਗਰੀਬ ਸਵਾਲ ਪੁੱਛੇ ਗਏ ਸਨ।

ਆਓ ਜਾਣਦੇ ਹਾਂ ਕਿ ਕੀ ਸਨ ਉਹ ਸਵਾਲ:

ਜੇਕਰ ਤੁਹਾਨੂੰ ਪਤਾ ਲੱਗੇ ਕਿ ਤੁਹਾਡੀ ਪਤਨੀ ਦੇ ਕਿਸੇ ਗੈਰ ਮਰਦ ਨਾਲ ਸੰਬੰਧ ਚੱਲ ਰਹੇ ਹਨ ਤਾਂ ਤੁਸੀਂ ਕੀ ਕਰੋਗੇ?

ਜਵਾਬ: ਵਿਨੋਦ ਨੇ ਕਾਫੀ ਸੋਚਣ ਤੋਂ ਬਾਅਦ ਕਿਹਾ ਕਿ ਅਜਿਹੀ ਸਥਿਤੀ ‘ਚ ਉਹ ਕਾਨੂ ਦੀ ਧਾਰਾ 497 ਦੇ ਤਹਿਤ ਉਸ ਤੀਸਰੇ ਵਿਅਕਤੀ ‘ਤੇ ਕੇਸ ਦਟਜ ਕਰਵਾਉਣਗੇ।

ਕੀ ਤੁਸੀਂ ਆਪਣੀ ਪਤਨੀ ਖਿਲਾਫ ਕੋਈ ਐਕਸ਼ਨ ਲਓਗੇ?

ਜਵਾਬ: ਵਿਨੋਦ ਨੇ ਕਾਫੀ ਸਮਝਣ ਤੋਂ ਬਾਅਦ ਕਿਹਾ ਕਿ ਇਸ ਸਥਿਤੀ ‘ਚ ਉਹਨਾਂ ਦੀ ਪਤਨੀ ਕਸੂਰਵਾਰ ਨਹੀਂ ਹੋਵੇਗੀ, ਜਿਸ ਕਾਰਨ ਉਹ ਕੋਈ ਐਕਸ਼ਨ ਨਹੀਂ ਲੈਣਗੇ।

ਅਜਿਹੀ ਸਥਿਤੀ ‘ਚ ਜੇਕਰ ਤੁਸੀਂ ਹੁੰਦੇ ਤਾਂ ਕੀ ਜਵਾਬ ਦਿੰਦੇ?