Tuesday , September 21 2021

NRI ਪੰਜਾਬੀਆਂ ਲਈ ਆਈ ਵੱਡੀ ਖਬਰ : ਕੈਪਟਨ ਸਰਕਾਰ ਨੇ ਲੈ ਲਿਆ ਇਹ ਵੱਡਾ ਫੈਸਲਾ

ਆਈ ਤਾਜਾ ਵੱਡੀ ਖਬਰ

ਪੰਜਾਬ ਸੂਬੇ ਨੇ ਪਿਛਲੇ ਕੁਝ ਸਾਲਾਂ ਦੌਰਾਨ ਕਾਫ਼ੀ ਤਰੱਕੀ ਕੀਤੀ ਹੈ। ਉਦਯੋਗ ਤੋਂ ਲੈ ਕੇ ਟੂਰਿਸਟ ਤੱਕ ਅਜਿਹੇ ਬਹੁਤ ਸਾਰੇ ਕਾਰਨ ਹਨ ਜਿਨ੍ਹਾਂ ਦੇ ਨਾਲ ਅੱਜ ਦਾ ਪੰਜਾਬ ਆਧੁਨਿਕ ਪੰਜਾਬ ਬਣਨ ਦੀ ਰਾਹ ਉਪਰ ਜਾ ਰਿਹਾ ਹੈ। ਅਜਿਹੀਆਂ ਬਹੁਤ ਸਾਰੀਆਂ ਤਾਕਤਾਂ ਹੁੰਦੀਆਂ ਹਨ ਜੋ ਪੰਜਾਬ ਦੀ ਖੁਸ਼ਹਾਲੀ ਅਤੇ ਵਿਕਾਸ ਵਾਸਤੇ ਦਿਨ ਰਾਤ ਕਾਰਜ ਕਰਦੀਆਂ ਹਨ ਅਤੇ ਇਨ੍ਹਾਂ ਦੀ ਬਦੌਲਤ ਹੀ ਪੰਜਾਬ ਨੂੰ ਵਿਕਸਿਤ ਹੋਣ ਦਾ ਮੌਕਾ ਵੀ ਮਿਲਦਾ ਹੈ। ਪੰਜਾਬ ਦੇ ਵਿੱਚੋਂ ਬਹੁਤ ਸਾਰੇ ਲੋਕ ਬਾਹਰ ਵਿਦੇਸ਼ਾਂ ਵਿੱਚ ਜਾ ਕੇ ਤਰੱਕੀਆਂ ਕਰ ਰਹੇ ਹਨ।

ਪਰ ਉਨ੍ਹਾਂ ਵੱਲੋਂ ਆਪਣੀ ਮਾਤਰ-ਭੂਮੀ ਦੇ ਲਈ ਵੀ ਕਈ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ। ਅਜਿਹੇ ਵਿਚ ਹੀ ਪੰਜਾਬ ਸਰਕਾਰ ਨੇ ਪ੍ਰਵਾਸੀ ਭਾਰਤੀਆਂ ਦੇ ਵਾਸਤੇ ਇੱਕ ਖੁਸ਼ਖ਼ਬਰੀ ਲਿਆਂਦੀ ਹੈ। ਜਿਸ ਦੇ ਤਹਿਤ ਹੁਣ ਪ੍ਰਵਾਸੀ ਭਾਰਤੀ ਸੂਬੇ ਦੇ ਵਿਚ ਵਧੇਰੇ ਸੁਖਾਲੇ ਤਰੀਕੇ ਦੇ ਨਾਲ ਨਿਵੇਸ਼ ਕਰ ਸਕਦੇ ਹਨ। ਇਸ ਵਾਸਤੇ ਪੰਜਾਬ ਸਰਕਾਰ ਨੇ ਇੱਕ ਪੰਜਾਬ ਉੱਚ ਤਾਕਤੀ ਨਿਵੇਸ਼ ਕਮੇਟੀ ਦਾ ਗਠਨ ਵੀ ਕੀਤਾ ਹੈ ਜਿਸ ਦਾ ਮਕਸਦ ਹੈ ਪ੍ਰਵਾਸੀ ਭਾਰਤੀਆਂ ਨੂੰ ਸੂਬੇ ਵਿੱਚ ਨਿਵੇਸ਼ ਲਈ ਉਤਸ਼ਾਹਿਤ ਕਰਨਾ। ਇਸ ਕਮੇਟੀ ਦੇ ਗਠਨ ਕਰਨ ਦਾ ਫੈਸਲਾ ਇਸ ਮਾਮਲੇ ਸਬੰਧੀ ਹੋਈ ਇਕ ਮੀਟਿੰਗ ਦੌਰਾਨ ਲਿਆ ਗਿਆ।

ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਹੈ ਕਿ ਇਸ ਕਮੇਟੀ ਦੇ ਗਠਨ ਸਦਕਾ ਹੀ ਪ੍ਰਵਾਸੀ ਭਾਰਤੀਆਂ ਨੂੰ ਆਕਰਸ਼ਿਤ ਅਤੇ ਉਤਸ਼ਾਹਿਤ ਕੀਤਾ ਜਾ ਸਕੇਗਾ ਅਤੇ ਉਹਨਾਂ ਵਾਸਤੇ ਨਿਵੇਸ਼ ਦੀ ਪ੍ਰਕਿਰਿਆ ਨੂੰ ਹੋਰ ਸੁਖਾਲਾ ਬਣਾਇਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ ਸਬੰਧੀ ਵੱਖ-ਵੱਖ ਦੇਸ਼ਾਂ ਵਿੱਚ ਵਸ ਰਹੇ ਪ੍ਰਵਾਸੀ ਭਾਈਚਾਰੇ ਵੱਲੋਂ ਮੰਗ ਵੀ ਕੀਤੀ ਗਈ ਸੀ ਕਿ ਉਹਨਾਂ ਵਾਸਤੇ ਸੂਬਾ ਸਰਕਾਰ ਸੂਬੇ ਵਿਚ ਨਿਵੇਸ਼ ਦੇ ਸਬੰਧੀ ਕੋਈ ਅਜਿਹੀ ਕਮੇਟੀ ਜਾਂ ਫ਼ੋਰਮ ਸਥਾਪਿਤ ਕਰੇ ਜੋ ਉਨ੍ਹਾਂ ਅਤੇ ਸੂਬਾ

ਸਰਕਾਰ ਦੇ ਦਰਮਿਆਨ ਇੱਕ ਕੜੀ ਦਾ ਕੰਮ ਕਰ ਸਕੇ। ਸਥਾਪਿਤ ਕੀਤੀ ਗਈ ਇਸ ਕਮੇਟੀ ਦੀ ਗੱਲ ਕਰੀਏ ਤਾਂ ਇਸ ਦਾ ਚੇਅਰਮੈਨ ਵਧੀਕ ਮੁੱਖ ਸਕੱਤਰ ਕ੍ਰਿਪਾ ਸ਼ੰਕਰ ਸਰੋਜ ਨੂੰ ਬਣਾਇਆ ਗਿਆ ਹੈ ਜਦ ਕਿ ਇਨਵੈਸਟਮੈਂਟ ਪੰਜਾਬ ਦੇ ਸੀਈਓ ਰਜਤ ਅਗਰਵਾਲ ਇਸ ਕਮੇਟੀ ਦੇ ਵਾਈਸ ਚੇਅਰਮੈਨ ਹੋਣਗੇ। ਓਥੇ ਹੀ ਇਸ ਕਮੇਟੀ ਦੇ ਮੈਂਬਰ ਸਕੱਤਰ ਦੇ ਅਹੁਦੇ ਉੱਪਰ ਪ੍ਰਵਾਸੀ ਭਾਰਤੀ ਮਾਮਲੇ ਮਹਿਕਮੇ ਦੇ ਵਿਸ਼ੇਸ਼ ਸਕੱਤਰ ਡੀਪੀਐਸ ਖਰਬੰਦਾ ਨੂੰ ਨਿਯੁਕਤ ਕੀਤਾ ਗਿਆ ਹੈ।