Monday , November 29 2021

LPG ਸਲੰਡਰ ਵਰਤਣ ਵਲਿਆਂ ਲਈ ਆਈ ਇਹ ਵੱਡੀ ਖਬਰ, ਲੋਕਾਂ ਚ ਛਾਈ ਖੁਸ਼ੀ

ਆਈ ਤਾਜਾ ਵੱਡੀ ਖਬਰ

ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਬਹੁਤ ਸਾਰੀਆਂ ਸਹੂਲਤਾਂ ਆਪਣੇ ਦੇਸ਼ ਵਾਸੀਆਂ ਦੇ ਲਈ ਜਾਰੀ ਕੀਤੀਆਂ ਜਾਂਦੀਆਂ ਹਨ ਤਾਂ ਜੋ ਉਹ ਆਪਣੇ ਰੋਜ਼ ਦੇ ਕੰਮਾਂ ਨੂੰ ਹੋਰ ਬਿਹਤਰ ਤਰੀਕੇ ਦੇ ਨਾਲ ਨਿਪਟਾ ਸਕਣ। ਅਜੋਕੇ ਸਮੇਂ ਦੇ ਵਿੱਚ ਘਰ ਦੀਆਂ ਮੁੱਢਲੀਆਂ ਜ਼ਰੂਰਤਾਂ ਦੇ ਵਿੱਚੋਂ ਰਸੋਈ ਗੈਸ ਦਾ ਇਕ ਅਹਿਮ ਸਥਾਨ ਹੈ ਜਿਸ ਦੀ ਵਰਤੋਂ ਅਸੀਂ ਖਾਣਾ ਬਣਾਉਣ ਅਤੇ ਹੋਰ ਕੰਮਾਂ ਲਈ ਕਰਦੇ ਹਾਂ। ਰਸੋਈ ਗੈਸ ਸਿਲੰਡਰ ਦੀ ਬੁਕਿੰਗ ਕਰਵਾਉਣ ਨੂੰ ਹੋਰ ਆਸਾਨ ਬਣਾਉਣ ਦੇ ਲਈ ਸਰਕਾਰ ਅਤੇ ਗੈਸ ਏਜੰਸੀਆਂ ਵੱਲੋਂ ਕੁਝ ਨਵੇਂ ਬਦਲਾਅ ਕੀਤੇ ਗਏ ਹਨ।

ਇਸ ਨਵੇਂ ਬਦਲਾਵ ਦੇ ਤਹਿਤ ਹੁਣ ਗੈਸ ਸਿਲੰਡਰ ਉਪਭੋਗਤਾ ਮਹਿਜ਼ ਇੱਕ ਮਿਸਡ ਕਾਲ ਦੇ ਜ਼ਰੀਏ ਹੀ ਆਪਣੇ ਗੈਸ ਸਿਲੰਡਰ ਦੀ ਬੁਕਿੰਗ ਕਰਵਾ ਸਕਣਗੇ। ਇਸ ਸੁਵਿਧਾ ਨੂੰ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਇੰਡੇਨ ਗੈਸ ਸਿਲੰਡਰ ਗ੍ਰਾਹਕ ਵਾਸਤੇ ਹੀ ਲਾਗੂ ਕੀਤਾ ਗਿਆ ਹੈ। ਨਵੇਂ ਗੈਸ ਸਿਲੰਡਰ ਦੀ ਬੁਕਿੰਗ ਕਰਵਾਉਣ ਵਾਸਤੇ ਹੁਣ ਇੰਡੇਨ ਖਪਤਕਾਰ 84549-55555 ਨੰਬਰ ਉਪਰ ਮਿਸਡ ਕਾਲ ਦੇ ਕੇ ਬੁਕਿੰਗ ਕਰਵਾ ਸਕਦੇ ਹਨ। ਜਿਸ ਤੋਂ ਬਾਅਦ ਪਹਿਲਾਂ ਦੀ ਤਰਾਂ ਗੈਸ ਸਿਲੰਡਰ ਨੂੰ ਤੁਹਾਡੇ ਘਰ ਤੱਕ ਪੁੱਜਦਾ ਕਰ ਦਿੱਤਾ ਜਾਵੇਗਾ।

ਇਸ ਦੀ ਸ਼ੁਰੂਆਤ ਭੁਵਨੇਸ਼ਵਰ ਤੋਂ ਇਕ ਪ੍ਰੋਗਰਾਮ ਦੌਰਾਨ ਕੇਂਦਰੀ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਵੱਲੋਂ ਕੀਤੀ ਗਈ। ਮੌਜੂਦਾ ਸਮੇਂ ਦੇ ਵਿੱਚ ਗੈਸ ਸਿਲੰਡਰ ਦੀ ਬੁਕਿੰਗ ਕਰਵਾਉਣ ਦੇ ਲਈ ਆਨਲਾਈਨ ਮਾਧਿਅਮ ਨੂੰ ਵੀ ਬਹੁਤ ਸਾਰੇ ਖਪਤਕਾਰਾਂ ਵੱਲੋਂ ਅਪਣਾਇਆ ਜਾ ਰਿਹਾ ਹੈ। ਜਿੱਥੇ ਇਸ ਨਾਲ ਤੁਸੀਂ ਆਪਣੇ ਨਵੇਂ ਗੈਸ ਸਿਲੰਡਰ ਨੂੰ ਆਰਾਮ ਦੇ ਨਾਲ ਬੁੱਕ ਕਰ ਸਕਦੇ ਹੋ ਓਥੇ ਹੀ ਤੁਸੀਂ ਆਪਣੇ ਸਾਰੇ ਗੈਸ ਸਿਲੰਡਰਾਂ ਦੀ ਬੁਕਿੰਗ ਅਤੇ ਇਸ ਦੀ ਡਿਲਿਵਰੀ ਦੀ ਜਾਣਕਾਰੀ ਨੂੰ ਵੀ ਦੇਖ ਸਕਦੇ ਹੋ।

ਖੁਸ਼ਖ਼ਬਰੀ ਹੈ ਕਿ ਆਨਲਾਈਨ ਮਾਧਿਅਮ ਦੇ ਜ਼ਰੀਏ ਗੈਸ ਬੁਕਿੰਗ ਕਰਨ ‘ਤੇ ਕੰਪਨੀਆਂ ਤੁਹਾਨੂੰ ਕੈਸ਼ਬੈਕ ਆਫਰਜ਼ ਵੀ ਦਿੰਦੀਆਂ ਹਨ। ਭਾਰਤ ਪੈਟਰੋਲੀਅਮ ਅਤੇ ਇੰਡੇਨ ਗੈਸ ਕੰਪਨੀ ਦੇ ਖਪਤਕਾਰਾਂ ਨੂੰ ਇਸ ਦਾ ਫਾਇਦਾ ਹੋਵੇਗਾ। ਮੋਬਾਈਲ ਐਪਲੀਕੇਸ਼ਨ ਜ਼ਰੀਏ ਡਿਜ਼ੀਟਲ ਵਾਲੇਟ ਵਾਲੀ ਪੇਟੀਐੱਮ ਐਪ ਤੋਂ ਜੇਕਰ ਤੁਸੀਂ ਗੈਸ ਸਿਲੰਡਰ ਦੀ ਬੁਕਿੰਗ ਕਰਵਾਉਂਦੇ ਹੋ ਤਾਂ ਤੁਹਾਨੂੰ ਵਧੀਆ ਕੈਸ਼ਬੈਕ ਆਫਰ ਮਿਲ ਸਕਦਾ ਹੈ। ਪੇਟੀਐੱਮ ਦੇ ਜ਼ਰੀਏ ਐਚਪੀ, ਇੰਡੇਨ ਜਾਂ ਭਾਰਤ ਗੈਸ ਦਾ ਸਿਲੰਡਰ ਬੁੱਕ ਕਰਵਾਉਣ ਦੇ ਲਈ ਤੁਸੀਂ 200 ਤੋਂ 250 ਰੁਪਏ ਕੈਸ਼ਬੈਕ ਦੇ ਰੂਪ ਵਿੱਚ ਪ੍ਰਾਪਤ ਕਰ ਸਕਦੇ ਹੋ।