Thursday , May 26 2022

Kambi Rajpuria ਦੀ ਸਪੋਟ ਵਿਚ ੳੁਤਰੇ ਪੰਜਾਬੀ ਸਿੰਗਰ ਦੇਖੋ ਤੇ ਸ਼ੇਅਰ ਕਰੋ ਵੱਧ ਤੋ ਵੱਧ ਸ਼ੇਅਰ ਕਰੋ

Kambi Rajpuria ਦੀ ਸਪੋਟ ਵਿਚ ੳੁਤਰੇ ਪੰਜਾਬੀ ਸਿੰਗਰ ਦੇਖੋ ਤੇ ਸ਼ੇਅਰ ਕਰੋ ਵੱਧ ਤੋ ਵੱਧ ਸ਼ੇਅਰ ਕਰੋ ਕੱਲ ਜੋ ਅਸੀ ਪੋਸਟ ਸ਼ੇਅਰ ਕੀਤੀ ਸੀ
ਜਿਸ ਵਿੱਚ ਕੈਂਬੀ ਨੂੰ ਡਿਪੋਟ ਕਰ ਦਿੱਤਾ ਸੀਕੈਂਬੀ ਵੀਰ ਦੀ ਵੀਡਿਓ ਨੇ ਸਾਰਿਅਾਂ ਦੀਅਾਂ ਅੱਖਾਂ ਵਿੱਚ ਹੰਜੂ ਲਿਅਾ ਦਿੱਤੇ ਨੇ ਵੀਰ ਦੀ ਸਪੋਟ ਵਿਚ ਬਹੁਤ ਲੋਕ ਨੇ ਗੀਤ ਗਾੲੇ ਤੇ ਵੀਡਿਓ ਫੇਸਬੁੱਕ ਤੇ ਸ਼ੇਅਰ ਕੀਤੀਅਾਂ
ਜੋ ਮੈ ਵੀਡਿਓ ਦੇਖੀ ਜਿਸ ਵਿਚ ਪੰਜਾਬ ਦੇ ਮਸ਼ੂਹਰ ਸਿੰਗਰ ਨੀਜਾਂ ਨੇ ਕੈਂਬੀ ਦੀ ਸਪੋਟ ਕੀਤੀ ਅਾ ਮੈ ਤੁਹਾਡੇ ਸਾਰਿਅਾਂ ਦੇ ਅੱਗ ਹੱਥ ਜੋੜ ਕੇ ਬਨੇਤੀ ਕਰਦਾ ਅਾ ਕੈਂਬੀ ਨੂੰ ਪੂਰੀ ਸਪੋਟ ਕਰੋ ਬਾਕੀ ਸ਼ਾੲਿਦ


ਬੱਬੂ ਮਾਨ ਸਾਬ ਵੀ ਵੀਰ ਦੀ ਸਪੋਟ ਕਰ ਦੇਣ ਕਿੳੁਂਕਿ ਮਾਨ ਸਾਬ ਨੇ ਬਹੁਤ ਬੇ ਸਹਾਰੇ ਲੋਕਾਂ ਤੇ ਪੰਜਾਬੀ ਅਾਰਟਿਸਟ ਦੀ ਬਹੁਤ ਮਦਦ ਕੀਤੀ ਅਾ ਪੋਸਟ ਵਧੀਅਾ ਲੱਗੀ ਤਾ ਸ਼ੇਅਰ ਜਰੂਰ ਕਰਿੳੁ

ਕੈਂਬੀ ਰਾਜਪੁਰੀਆ 7 ਸਾਲ ਪਹਿਲਾ ਕੈਨੇਡਾ ਗਿਆ ਸੀ, ਦਿਨ ਰਾਤ ਮਿਹਨਤ ਅਤੇ ਸੰਘਰਸ਼ ਕਰਕੇ ਉਸਨੇ ਆਪਣੀ ਪੜਾਈ ਜਾਰੀ ਰੱਖੀ ਪਰ ਅੱਜ ਉਸਨੂੰ ਕੈਨੇਡਾ ਵਲੋ ਡਿਪੋਰਟ ਕਰ ਦਿੱਤਾ ਗਿਆ। ਕੈਨੇਡਾ ਦੇ ‘ਚ ਗਾਇਕੀ ਦੇ ਸ਼ੌਂਕ ਨੂੰ ਪੂਰਾ ਕਰਨ ਦਾ ਸੁਪਨਾ ਦੇਖਿਆ ਸੀ ਪਰ ਉਹ ਪੂਰਾ ਨਹੀਂ ਹੋ ਸਕਿਆ। ਆਪਣੇ ਫੇਸਬੁੱਕ ਪੇਜ ਤੇ ਉਸਨੇ ਆਪਣੀ ਸਾਰੀ ਕਹਾਣੀ ਰੋਂਦੇ ਹੋਏ ਬਿਆਨ ਕੀਤੀ ਹੈ। ਮਾ ਪਿਓ ਨੂੰ ਕੀਤਾ ਵਾਅਦਾ ਪੂਰਾ ਨਾ ਕਰਨ ਦਾ ਇਸ ਪੰਜਾਬੀ ਨੋਜਵਾਨ ਨੂੰ ਦੁੱਖ ਹੈ, ਜਿਸ ਨੂੰ ਉਹ ਪੰਜਾਬ ਚ ਰਹਿ ਕੇ ਪੂਰਾ ਕਰੇਗਾ । ਉਸ ਨੇ 12ਵੀਂ ਕਰਕੇ ‘Ielts’ ਕੀਤੀ, ਜਿਸ ਤੋਂ ਬਾਅਦ ਉਸ ਨੂੰ ਕੈਨੇਡਾ ਦਾ ਵੀਜ਼ਾ ਮਿਲਿਆ। ਉਹ ਪੰਜਾਬ ਤੋਂ 9 ਜਨਵਰੀ 2011 ਨੂੰ ਕੈਨੇਡਾ ਗਿਆ। ਫੁੱਟਬਾਲ ਦਾ ਕਾਫੀ ਸ਼ੌਕੀਨ ਸੀ। ਡਰੌਪ (ਪੜਾਈ ਤੋਂ ਬ੍ਰੇਕ) ਲੈ ਕੇ ਉਸ ਨੇ ਆਪਣੇ ਕਾਲਜ ਦੀ ਫੀਸ ਪੂਰੀ ਕੀਤੀ ਤੇ ਇਸ ਤੋਂ ਬਾਅਦ ਜੂਆ ਖੇਡਣ ਦੀ ਸੋਚ ਸੋਚੀ। ਪਹਿਲੀ ਵਾਰ ਤਾਂ ਜੂਆ ਜਿੱਤ ਗਿਆ ਪਰ ਇਸ ਤੋਂ ਬਾਅਦ ਜਿੰਨੀ ਵਾਰ ਵੀ ਜੂਆ ਖੇਡਣ ਗਿਆ ਤਾਂ ਉਹ ਹਾਰਦਾ ਹੀ ਗਿਆ। ਜੂਏ ‘ਚ ਤਕਰੀਬਨ ਉਸ ਨੇ 45 ਹਜ਼ਾਰ ਡਾਲਰ ਗੁਆ ਲਏ। ਕਈ ਵਾਰ ਉਸ ਨੇ 8-9 ਦਿਨ ਰੋਟੀ ਖਾਧੇ ਤੋਂ ਬਿਨਾਂ ਕੱਢੇ।

ਬੇਕਰੀ ‘ਚ ਕੀਤਾ ਕੰਮ

ਕੈਂਬੀ ਰਾਜਪੁਰੀਆ ਨੇ ਬੇਕਰੀ ‘ਚ ਕੰਮ ਕਰਕੇ ਆਪਣੀ ਕਾਲਜ ਦੀ ਫੀਸ ਪੂਰੀ ਕੀਤੀ ਤੇ ਹੋਲੀ-ਹੋਲੀ ਅਗਲੇ ਸਮੈਸਟਰ ਦੀ ਵੀ ਜੋੜੀ। ਇਸ ਤਰ੍ਹਾਂ ਉਸ ਨੇ ਇਕ ਸਮੈਸਟਰ ਪੂਰਾ ਕਰ ਲਿਆ।
ਟਰੱਕ ਸਾਫ ਕਰਕੇ ਵੀ ਕੀਤਾ ਸੀ ਗੁਜਾਰਾ
ਕੈਂਬੀ ਨੇ ਦੱਸਿਆ ਕਿ ਇਸ ਦੌਰਾਨ ਮੈਂ ਡਬਲ-ਡਬਲ ਸ਼ਿਫਟਾਂ ਲਾ ਕੇ ਟਰੱਕ ਵਾਸ਼ ਕਰਦਾ ਸੀ ਤਾਂ ਕੀ ਮੈਂ ਅਗਲੇ ਸਮੈਸਟਰ ਦੇ ਪੈਸੇ ਇੱਕਠੇ ਕਰ ਲਵਾਂ। ਇਸ ਦੇ ਨਾਲ ਹੀ ਮੈਂ ਛੋਟੀ-ਮੋਟੀਆਂ ਪਾਰਟੀਆਂ ‘ਚ ਗਾਉਣਾ ਵੀ ਸ਼ੁਰੂ ਕੀਤਾ ਤੇ ਗੀਤ ਲਿਖਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਕਿਸੇ ਦੀ ਸਲਾਹ ‘ਤੇ ‘ਸੂਰਜ ਨੂੰ ਸਲਮਾ’ ਗੀਤ ਨੂੰ 700 ਡਾਲਰ ਲਾ ਕੇ ਰਿਕਾਰਡ ਕਰਵਾਇਆ। ਫਿਰ ਮੈਂ ਇਕ ਹੋਰ ਗੀਤ ‘ਚਾਈਂਲੇ ਟੂ ਨਾਸਾ’ ਕੱਡਿਆ, ਜਿਸ ਨੇ ਮੇਰੀ ਜ਼ਿੰਦਗੀ ਬਣਾਈ।

ਵਕੀਲ ਨੇ ਪੈਸਿਆਂ ਪਿੱਛੇ ਕੀਤੀ ਵੱਡੀ ਗਲਤੀ
30 ਅਪ੍ਰੈਲ ਨੂੰ ਸਟਡੀ ਵਿਜ਼ਾ ਖਤਮ ਹੋਣਾ ਸੀ। ਵਕੀਲ ਨੇ ਮੇਰੀ ਗਲਤ ਫੀਸ ਭਰੀ, ਜਿਸ ਕਾਰਨ ਅੱਜ ਮੈਂ ਇਸ ਹਲਾਤ ‘ਚ ਹਾਂ। 80-85 ਦਿਨਾਂ ਬਾਅਦ ਵਰਕਪਰਮਟ ਨੇ ਹੁਕਮ ਦਿੱਤਾ ਸੀ ਕੀ 5 ਦਿਨਾਂ ‘ਚ ਤੁਹਾਨੂੰ ਕੈਨੇਡਾ ਛੱਡ ਕੇ ਜਾਣਾ ਹੈ। ਕੈਂਬੀ 10 ਜਨਵਰੀ 2011 ਨੂੰ ਕੈਨੇਡਾ ਗਿਆ ਸੀ ਤੇ 10 ਜਨਵਰੀ 2018 ਨੂੰ ਹੀ ਪੰਜਾਬ ਵਾਪਸ ਆ ਗਿਆ ਹੈ।