Monday , October 25 2021

ਇਸ ਤਰੀਕ ਤੋਂ ਪਹਿਲਾਂ ਕਿਸਾਨ ਨਹੀਂ ਲਗਾ ਸਕਣਗੇ ਪਨੀਰੀ ਤੇ ਝੋਨਾ…..

ਇਸ ਤਰੀਕ ਤੋਂ ਪਹਿਲਾਂ ਕਿਸਾਨ ਨਹੀਂ ਲਗਾ ਸਕਣਗੇ ਪਨੀਰੀ ਤੇ ਝੋਨਾ…..

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਜ਼ਮੀਨ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਘੱਟਦੇ ਜਾਣ ’ਤੇ ਫਿਕਰ ਜ਼ਾਹਿਰ ਕਰਦਿਆਂ ਪੰਜਾਬ ਸਰਕਾਰ ਨੇ ਝੋਨਾ ਤੇ ਪਨੀਰੀ ਲਗਾਉਣ ਦੀ ਤਰੀਕ 5 ਦਿਨ ਪਿੱਛੇ ਕਰ ਦਿੱਤੀ ਹੈ ।

ਇਸਤੋਂ ਪਹਿਲਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੇ ਪੰਜਾਬ ਅੰਦਰ ਝੋਨੇ ਦੀ ਲੁਆਈ 25 ਜੂਨ ਤੋਂ ਸ਼ੁਰੂ ਕਰਨ ਦਾ ਸੁਝਾਅ ਦਿੱਤਾ ਸੀ । ਪ੍ਰਦੂਸ਼ਣ ਕੰਟਰੋਲ ਬੋਰਡ ਦਾ ਕਹਿਣਾ ਹੈ ਕਿ ਜੇਕਰ ਇਸ ਸਮੇਂ ਤੋਂ ਪਹਿਲਾਂ ਕਿਸਾਨ ਝੋਨਾ ਲਾਉਂਦੇ ਹਨ ਤਾਂ ਇਸ ਨਾਲ ਧਰਤੀ ’ਤੇ ਵਾਧੂ ਬੋਝ ਪਵੇਗਾ ਅਤੇ ਨਾਲ ਹੀ ਧਰਤੀ ਹੇਠਲੇ ਪਾਣੀ ਦੀ ਖਪਤ ਵੀ ਵੱਧ ਹੋਵੇਗੀ।

ਬੋਰਡ ਨੇ ਮੰਗ ਉੱਤੇ ਅਮਲ ਕਰਦੇ ਪੰਜਾਬ ਸਰਕਾਰ ਜ਼ਮੀਨ ਹੇਠਲੇ ਪਾਣੀ ਦੀ ਸੰਭਾਲ ਸਬੰਧੀ ਐਕਟ-2009 ’ਚ ਸੋਧ ਕਰਕੇ ਸੂਬੇ ਅੰਦਰ ਝੋਨੇ ਦੀ ਲੁਆਈ ਦੀ ਅਧਿਕਾਰਤ ਤਾਰੀਕ 20 ਜੂਨ ਤੈਅ ਕਰ ਦਿਤੀ ਹੈ , ਜੋ ਕਿ ਪਹਿਲਾਂ 15 ਜੂਨ ਹੈ। ਨਾਲ ਹੀ ਪਨੀਰੀ ਲਗਾਉਣ ਦੀ ਤਰੀਕ ਵੀ 20 ਮਈ ਤੈਅ ਕਰ ਦਿਤੀ ਹੈ । ਇਹਨਾਂ ਤਰੀਕਾ ਤੋਂ ਪਹਿਲਾਂ ਝੋਨਾ ਲਗਾਉਣ ਵਾਲੇ ਕਿਸਾਨਾਂ ਤੇ ਪਹਿਲਾਂ ਵਾਂਗ ਕਾਰਵਾਈ ਕੀਤੀ ਜਾਵੇਗੀ ਜਿਸਦੇ ਅਧੀਨ ਝੋਨਾ ਜਾ ਪਨੀਰੀ ਵਾਹ ਦਿੱਤੀ ਜਾਂਦੀ ਹੈ ।

ਝੋਨੇ ਦੀ ਲੁਆਈ 20 ਜੂਨ ਜਾਂ ਇਸ ਤੋਂ ਬਾਅਦ ਕਰਨ ਨਾਲ ਜਿਥੇ ਜ਼ਮੀਨ ਹੇਠਲੇ ਪਾਣੀ ਦੀ ਵਰਤੋਂ ਘੱਟ ਹੋਵੇਗੀ ਤੇ ਮੀਂਹ ਦੇ ਪਾਣੀ ਦੀ ਵਰਤੋਂ ਝੋਨੇ ਲਈ ਕੀਤੀ ਜਾ ਸਕੇਗੀ । ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪੇਸ਼ ਕੀਤੀਆਂ ਝੋਨੇ ਦੀਆਂ ਨਵੀਆਂ ਨਸਲਾਂ, ਜੋ ਝੋਨੇ ਦੀ ਆਮ ਨਸਲ ਤੋਂ 20 ਦਿਨ ਪਹਿਲਾਂ ਪੱਕ ਜਾਂਦੀਆਂ ਹਨ, ਦੀ ਲੁਆਈ ਵੀ ਜੇਕਰ 10 ਦਿਨ ਪੱਛੜ ਜਾਵੇ ਤਾਂ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੈ।

ਪਰ ਇਹ ਵੀ ਗੱਲ ਨਾਲ ਹੈ ਕੇ 5 ਦਿਨ ਪਿਛੇਤੀ ਬਿਜਾਈ ਹੋਣ ਨਾਲ ਕਿਸਾਨਾਂ ਨੂੰ ਫ਼ਸਲ ਵੇਚਣ ਵੇਲੇ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਓਂਕਿ ਪਿਛੇਤੀ ਫ਼ਸਲ ਹੋਣ ਕਾਰਨ ਇਸ ਸਮੇ ਮੌਸਮ ਵਿਚ ਸਿੱਲ ਜ਼ਿਆਦਾ ਹੁੰਦੀ ਹੈ ਤੇ ਜਿਸ ਕਰਕੇ ਸ਼ੈਲਰ ਮਾਲਕ ਝੋਨਾ ਖਰੀਦਣ ਤੋਂ ਨੱਕ ਬੁਲ ਕੱਢਦੇ ਹਨ । ਉਮੀਦ ਹੈ ਸਰਕਾਰ ਇਹਨਾਂ ਗੱਲਾਂ ਤੇ ਵੀ ਧਿਆਨ ਦੇਵੇਗੀ ।