Friday , October 7 2022

IPL ਚ ਪੰਜਾਬ ਦੀ ਟੀਮ ਦਾ ਨਾਮ ਬਦਲਣ ਜਾ ਰਿਹਾ, ਇਸ ਨਾਮ ਦੀ ਹੋ ਰਹੀ ਚਰਚਾ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਬਦਲਾਵ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਹੁੰਦਾ ਹੈ ਜੋ ਸਮੇਂ ਦੇ ਵੱਖ ਵੱਖ ਪੜਾਅ ਉਪਰ ਆਪਣੇ ਰੂਪ ਦੇ ਵਿਚ ਨਵਾਂਪਨ ਲੈ ਕੇ ਆਉਂਦਾ। ਇਸ ਬਦਲਾਵ ਨੂੰ ਲੈ ਕੇ ਕਈ ਤਰ੍ਹਾਂ ਦੇ ਵਿਚਾਰ ਵਟਾਂਦਰੇ ਕੀਤੇ ਜਾਂਦੇ ਹਨ ਜਿਸ ਤੋਂ ਬਾਅਦ ਹੀ ਨਵੀਂ ਰਚਨਾ ਦੇ ਆਧਾਰ ‘ਤੇ ਨਤੀਜੇ ਸਾਹਮਣੇ ਆਉਂਦੇ ਹਨ। ਦੇਸ਼ ਅੰਦਰ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਹੋਈਆਂ ਚੀਜ਼ਾਂ ਦੇ ਵਿਚ ਕਈ ਤਰ੍ਹਾਂ ਦੇ ਬਦਲਾਅ ਦੇਖਣ ਦੇ ਵਿੱਚ ਆਮ ਮਿਲਦੇ ਹਨ।

ਪਰ ਹੁਣ ਇੱਕ ਬਦਲਾਵ ਦੇਸ਼ ਅੰਦਰ ਖੇਡੀ ਜਾਂਦੀ ਸਭ ਤੋਂ ਪ੍ਰਸਿੱਧ ਅਤੇ ਚਰਚਿਤ ਖੇਡ ਦੀ ਇੱਕ ਟੀਮ ਅੰਦਰ ਹੋਣ ਜਾ ਰਿਹਾ ਹੈ। ਚਰਚਾ ਹੋ ਰਹੀ ਹੈ ਕਿ ਟੀਮ ਦਾ ਨਾਮ ਆਉਣ ਵਾਲੇ ਸਮੇਂ ਵਿਚ ਬਦਲ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਆਈਪੀਐਲ ਦੀ ਚਰਚਿਤ ਟੀਮ ਕਿੰਗਜ਼ ਇਲੈਵਨ ਪੰਜਾਬ ਆਉਣ ਵਾਲੇ ਸੈਸ਼ਨ ਦੇ ਵਿਚ ਨਵੇਂ ਨਾਮ ਅਤੇ ਲੋਗੋ ਦੇ ਨਾਲ ਆਉਣ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਤੋਂ ਇਹ ਜਾਣਕਾਰੀ ਮਿਲਦੀ ਹੈ ਕਿ ਨਵੇਂ ਸੈਸ਼ਨ ਅਤੇ ਖਿਡਾਰੀਆਂ ਦੀ ਨਿਲਾਮੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੰਜਾਬ ਫ੍ਰੈਂਚਾਇਜ਼ੀ ਪ੍ਰਬੰਧਕਾਂ ਨੇ ਆਪਣਾ ਵਿਚਾਰ ਪੱਕਾ ਕਰ ਲਿਆ ਹੈ ਪਰ ਅਜੇ ਤੱਕ ਇਸ ਦੀ ਪੁਖਤਾ ਜਾਣਕਾਰੀ ਨਹੀਂ ਦਿੱਤੀ।

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਬੀਸੀਸੀਆਈ ਨੂੰ ਇਸ ਸਬੰਧੀ ਇੱਕ ਚਿੱਠੀ ਵੀ ਪ੍ਰਾਪਤ ਹੋਈ ਹੈ ਜਿਸ ਵਿੱਚ ਪੰਜਾਬ ਆਈਪੀਐਲ ਦੀ ਟੀਮ ਦਾ ਨਵਾਂ ਨਾਂ ਪੰਜਾਬ ਕਿੰਗਜ਼ ਰੱਖਣ ਦੀ ਚਰਚਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੀ ਟੀਮ ਦੇ ਮਾਲਕ ਇਸ ਦਾ ਐਲਾਨ ਮੁੰਬਈ ਵਿਚ ਇੱਕ ਗ੍ਰੈਂਡ ਲਾਂਚ ਦੌਰਾਨ ਕਰਨਗੇ। ਦੱਸਣਯੋਗ ਹੈ ਕਿ ਪੰਜਾਬ ਦੀ ਟੀਮ ਹੁਣ ਤੱਕ ਦੇ 13 ਸੈਸ਼ਨਾਂ ਵਿੱਚ ਸਿਰਫ਼ ਇੱਕ ਵਾਰ ਹੀ ਫਾਈਨਲ ਤੱਕ ਪਹੁੰਚ ਸਕੀ ਹੈ।

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੀਸੀਸੀਆਈ ਨੇ ਅਪ੍ਰੈਲ ਮਹੀਨੇ ਦੇ ਵਿਚ ਹੋਣ ਵਾਲੇ ਆਈਪੀਐਲ ਦੇ ਲਈ ਖਿਡਾਰੀਆਂ ਦੇ ਐਡੀਸ਼ਨ ਸੰਬੰਧੀ ਚੁਣੇ ਗਏ ਖਿਡਾਰੀਆਂ ਦੀ ਕੁਝ ਲਿਸਟ ਜਾਰੀ ਕੀਤੀ ਹੈ। ਕੋਰੋਨਾ ਵਾਇਰਸ ਤੋਂ ਬਚਾਅ ਦੇ ਸੁਰੱਖਿਆ ਦੇ ਮੱਦੇ ਨਜ਼ਰ ਬੋਰਡ ਵੱਲੋਂ ਕੁਝ ਨਿਰਦੇਸ਼ ਜਾਰੀ ਕੀਤੇ ਗਏ ਹਨ ਜਿਸ ਤਹਿਤ ਇੱਕ ਮਾਲਿਕਾਨਾ ਟੀਮ ਦੇ ਸਿਰਫ਼ ਅੱਠ ਮੈਂਬਰ ਹੀ ਆ ਸਕਦੇ ਹਨ ਅਤੇ ਇਨ੍ਹਾਂ ਸਾਰਿਆਂ ਕੋਲੋਂ ਕੋਰੋਨਾ ਵਾਇਰਸ ਦੀ ਨੈਗਟਿਵ ਟੈਸਟ ਰਿਪੋਰਟ ਦਾ ਹੋਣਾ ਲਾਜ਼ਮੀ ਹੋਵੇਗਾ।