Tuesday , August 16 2022

Facebook ਤੇ ਜਾਅਲੀ ਅਕਾਊਂਟ ਬਣਾ ਕੇ ਕੀਤਾ ਸੀ ਇਹ ਕੰਮ , ਹੁਣ ਗਈ ਜਾਨ !! ਦੇਖੋ ਪੂਰਾ ਮਾਮਲਾ

ਜਗਰਾਓਂ ਦੇ ਪਿੰਡ ਦੇਹੜਕਾ ‘ਚ ਦਾਦੀ ਨੇ ਜਿਸ ਪੋਤਰੇ ਦੀ ਲਾਸ਼ ਦੇ ਟੁਕੜੇ ਇਸ ਲਈ ਸੰਦੂਕ ‘ਚ ਸੰਭਾਲ ਕੇ ਰੱਖੇ ਸਨ ਕਿ ਕਾਤਲਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਉਹ ਅੰਤਿਮ ਸੰਸਕਾਰ ਕਰੇਗੀ। ਪੁਲਿਸ ਨੇ ਇਸ ਕਤਲ ਕੇਸ ਨੂੰ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ ਅਤੇ 3 ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਪਰ ਇਸ ਕਤਲ ਦੇ ਪਿੱਛੇ ਦਾ ਜੋ ਕਾਰਣ ਸਾਹਮਣੇ ਆਇਆ ਹੈ, ਉਸਨੇ ਸਭ ਦੇ ਹੋਸ਼ ਉਡਾ ਦਿੱਤੇ ਹਨ।

ਗ੍ਰਿਫਤਾਰ ਕੀਤੇ ਦੋਸ਼ੀਆਂ ‘ਚ ਲਵਦੀਸ਼ ਸਿੰਘ ਸੰਧੂ, ਹਰਵਿੰਦਰ ਕੁਮਾਰ ਉਰਫ ਫੀਤਾ ਉਰਫ ਸੀਤਾ ਵਾਸੀਆਨ ਮਹੇੜੂ ਅਤੇ ਜਤਿੰਦਰ ਗਿੱਲ ਵਾਸੀ ਗੋਹੀਰ ਨੇੜੇ ਨਕੋਦਰ (ਜਲੰਧਰ) ਸ਼ਾਮਲ ਹਨ। ਪੁਲਸ ਨੇ ਇਨ੍ਹਾਂ ਕੋਲੋਂ ਕਤਲ ਲਈ ਵਰਤੇ 2 ਟੋਕੇ, ਇਕ ਮੋਟਰਸਾਈਕਲ ਤੋਂ ਇਲਾਵਾ ਗੁਰਪ੍ਰੀਤ ਦੇ 2 ਮੋਬਾਇਲ ਫੋਨ, ਆਧਾਰ ਕਾਰਡ ਤੇ 2 ਏ. ਟੀ. ਐੱਮ. ਕਾਰਡ ਵੀ ਬਰਾਮਦ ਕੀਤੇ ਹਨ।

ਪੁਲਸ ਮੁਤਾਬਕ ਮ੍ਰਿਤਕ ਗੁਰਪ੍ਰੀਤ ਬਹੁਤ ਹੀ ਸ਼ਾਤਿਰ ਕਿਸਮ ਦਾ ਅਪਰਾਧੀ ਸੀ। ਸੋਸ਼ਲ ਮੀਡੀਆ ‘ਤੇ ਜਾਅਲੀ ਆਈ. ਡੀ. ਬਣਾ ਕੇ ਲੜਕੀਆਂ ਨੂੰ ਫਸਾਉਣਾ ਅਤੇ ਫਿਰ ਉਨ੍ਹਾਂ ਦੀਆਂ ਅਸ਼ਲੀਲ ਤਸਵੀਰਾਂ ਬਣਾ ਕੇ ਬਲੈਕਮੇਲ ਕਰਨਾ ਹੀ ਗੁਰਪ੍ਰੀਤ ਦਾ ਕੰਮ ਸੀ ਤੇ ਇਸੇ ਚੱਕਰ ‘ਚ ਉਸਨੂੰ ਆਪਣੀ ਜਾਨ ਗੁਆਉਣੀ ਪਈ।

ਪੁਲਿਸ ਅਨੁਸਾਰ ਕਤਲ ਦਾ ਕਾਰਨ ਗੁਰਪ੍ਰੀਤ ਗੋਪੀ ਵੱਲੋਂ ਲਵਦੀਸ਼ ਸਿੰਘ ਦੀ ਭੈਣ ਗੁਰਦੀਸ਼ ਕੌਰ ਸੰਧੂ ਨੂੰ ਅਸ਼ਲੀਲ ਫੋਟੋਆਂ ਸੋਸ਼ਲ ਮੀਡੀਆ ‘ਤੇ ਪਾਉਣ ਦੀ ਗੱਲ ਆਖ ਕੇ ਡਰਾਉਣ ਤੇ ਬਲੈਕਮੇਲ ਕਰਨ ਕਰਕੇ ਹੋਇਆ। ਪੁਲਿਸ ਨੇ ਪ੍ਰੈੱਸ ਕਾਨਫਰੰਸ ‘ਚ ਦਾਅਵਾ ਕੀਤਾ ਕਿ ਇਸੇ ਚੱਕਰ ‘ਚ ਗੁਰਪ੍ਰੀਤ ਸਿੰਘ ਨੇ ਗੁਰਦੀਸ਼ ਕੌਰ ਨੂੰ ਲੁਧਿਆਣਾ ਸੱਦ ਕੇ 5 ਹਜ਼ਾਰ ਰੁਪਏ ਲਏ ਅਤੇ ਉਸ ਨਾਲ ਸਰੀਰਕ ਸਬੰਧ ਵੀ ਬਣਾਏ।

ਕੁਝ ਸਮੇਂ ਬਾਅਦ ਉਸ ਨੇ ਮੁੜ ਗੁਰਦੀਸ਼ ਕੌਰ ਨੂੰ ਫੋਨ ਕਰਕੇ ਦੁਬਾਰਾ ਰੁਪਏ ਦੇਣ ਤੇ ਮਿਲਣ ਲਈ ਕਿਹਾ। ਇਸ ‘ਤੇ ਗੁਰਦੀਸ਼ ਕੌਰ ਨੇ ਜਤਿੰਦਰ ਗਿੱਲ ਨੂੰ ਇਹ ਗੱਲ ਦੱਸ ਦਿੱਤੀ। ਇਕ ਵਾਰ ਜਤਿੰਦਰ ਗਿੱਲ ਨੇ ਲੁਧਿਆਣਾ ਬੱਸ ਅੱਡੇ ਪਹੁੰਚ ਕੇ ਗੁਰਪ੍ਰੀਤ ਗੋਪੀ ਨੂੰ ਭਵਿੱਖ ‘ਚ ਅਜਿਹਾ ਕਰਨ ਤੋਂ ਵਰਜਿਆ ਵੀ ਪਰ ਉਸ ਦੇ ਪਿੱਛੇ ਨਾ ਹਟਣ ਅਤੇ ਇੰਸਟਾਗ੍ਰਾਮ ‘ਤੇ ਫੇਕ ਆਈ. ਡੀ. ਬਣਾ ਕੇ ਲੜਕੀ ਦੀਆਂ ਤਸਵੀਰਾਂ ਪਾ ਦੇਣ ਤੋਂ ਬਾਅਦ ਉਨ੍ਹਾਂ ਬਹਾਨੇ ਨਾਲ ਗੁਰਪ੍ਰੀਤ ਨੂੰ ਲੁਧਿਆਣਾ ਬੱਸ ਅੱਡੇ ਸੱਦ ਲਿਆ। ਇਥੋਂ ਹੀ ਉਨ੍ਹਾਂ ਚਾਚੋਵਾਲੀ ਨੇੜੇ ਵੇਈਂ ‘ਤੇ ਲਿਜਾ ਕੇ ਉਸ ਦਾ ਕਤਲ ਕਰ ਦਿੱਤਾ। ਇਸ ਸਮੇਂ ਐੱਸ. ਐੱਚ. ਓ. ਰਾਜੇਸ਼ ਕੁਮਾਰ, ਰੀਡਰ ਅਮਰਜੀਤ ਸਿੰਘ ਵੀ ਮੌਜੂਦ ਸਨ।

ਦੂਜੇ ਪਾਸੇ ਮ੍ਰਿਤਕ ਦਾ ਪਰਿਵਾਰ ਨਾ ਤਾਂ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਹੈ ਅਤੇ ਨਾ ਹੀ ਸਸਕਾਰ ਕਰਨ ਲਈ ਤਿਆਰ। ਪਰਿਵਾਰ ਨੇ ਇਕ ਰਿਸ਼ਤੇਦਾਰ ‘ਤੇ ਕਤਲ ਦਾ ਦੋਸ਼ ਵੀ ਲਗਾਇਆ ਹੈ। ਪਰਿਵਾਰ ਦੀ ਇਸ ਜ਼ਿੱਦ ‘ਤੇ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਡਿਊਟੀ ਕਰ ਦਿੱਤੀ ਹੈ। ਹੁਣ ਸਸਕਾਰ ਕਰਨਾ ਜਾਂ ਨਾ ਕਰਨਾ ਪਰਿਵਾਰ ਦੀ ਮਰਜ਼ੀ ਹੈ। ਦੱਸ ਦੇਈਏ ਕਿ ਗੁਰਪ੍ਰੀਤ 30 ਦਸੰਬਰ ਨੂੰ ਘਰੋਂ ਆਈਲੈੱਟਸ ਦਾ ਪੇਪਰ ਦੇਣ ਲਈ ਪਟਿਆਲਾ ਗਿਆ ਸੀ ਤੇ 12 ਦਿਨਾਂ ਬਾਅਦ ਉਸਦੀ ਲਾਸ਼ ਦੇ ਕੁਝ ਟੁਕੜੇ ਜਲੰਧਰ ਦੇ ਪਿੰਡ ਲਾਂਬੜਾ ਕੋਲੋਂ ਮਿਲੇ ਸਨ।