Thursday , June 17 2021

CBSE ਸਕੂਲਾਂ ਦੇ ਵਿਦਿਆਰਥੀਆਂ ਲਈ ਆਈ ਇਹ ਤਾਜਾ ਵੱਡੀ ਖਬਰ

ਹੁਣੇ ਆਈ ਤਾਜਾ ਵੱਡੀ ਖਬਰ

ਇਸ ਨਵੇਂ ਸਾਲ ਦੇ ਵਿਚ ਲੋਕਾਂ ਵੱਲੋਂ ਇਹੀ ਅਰਦਾਸ ਕੀਤੀ ਗਈ ਕਿ ਇਹ ਪਿਛਲੇ ਸਾਲ ਨਾਲੋਂ ਬੇਹਤਰ ਹੋਵੇ। ਕਿਉਂਕਿ ਪਿਛਲੇ ਸਾਲ ਲੋਕਾਂ ਨੇ ਬਹੁਤ ਕੁਝ ਗਵਾ ਲਿਆ ਸੀ। ਸਾਲ 2019 ਦੇ ਅਖੀਰਲੇ ਮਹੀਨਿਆਂ ਵਿਚ ਸ਼ੁਰੂ ਹੋਈ ਕੋਰੋਨਾ ਵਾਇਰਸ ਦੀ ਲਾਗ ਦੀ ਬਿਮਾਰੀ ਨੇ ਇਸ ਪੂਰੇ ਸੰਸਾਰ ਨੂੰ ਆਪਣੀ ਗ੍ਰਿਫ਼ਤ ਵਿਚ ਲੈ ਲਿਆ ਸੀ। ਜਿਸ ਦੇ ਭਿਆਨਕ ਸਿੱਟੇ ਨਿਕਲ ਕੇ ਸਾਹਮਣੇ ਆਏ ਸਨ ਅਤੇ ਜਿਨ੍ਹਾਂ ਤੋਂ ਬਚਾਅ ਕਰਦੇ ਹੋਏ ਸਰਕਾਰ ਵੱਲੋਂ ਪੂਰੇ ਦੇਸ਼ ਅੰਦਰ ਲਾਕਡਾਊਨ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ।

ਇਸ ਕੀਤੇ ਗਏ ਲਾਕਡਾਊਨ ਦਾ ਅਸਰ ਸਭ ਤੋਂ ਵੱਧ ਬੱਚਿਆਂ ਦੀ ਪੜ੍ਹਾਈ ਉਪਰ ਦੇਖਣ ਨੂੰ ਮਿਲਿਆ ਸੀ। ਉਥੇ ਹੀ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਵੱਲੋਂ ਬੱਚਿਆਂ ਦੀ ਪੜ੍ਹਾਈ ਨੂੰ ਜਾਰੀ ਰੱਖਣ ਵਾਸਤੇ ਆਨਲਾਈਨ ਦਾ ਇਸਤੇਮਾਲ ਕੀਤਾ ਗਿਆ ਸੀ। ਪਰ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਕਈ ਤਰਾਂ ਦੀਆਂ ਅਫਵਾਹਾਂ ਸੁਣਨ ਨੂੰ ਮਿਲ ਗਈਆਂ ਸਨ। ਇਨ੍ਹਾਂ ਅਫਵਾਹਾਂ ਦਾ ਸੰਬੰਧ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜ਼ੂਕੇਸ਼ਨ ਵੱਲੋਂ ਲਈਆਂ ਜਾ ਰਹੀਆਂ ਹਨ ਬੋਰਡ ਦੀਆਂ ਪ੍ਰੀਖਿਆਵਾਂ ਨਾਲ ਸੀ।

ਜਿਸ ਦੇ ਸੰਬੰਧੀ ਸੀਬੀਐਸਈ ਵੱਲੋਂ ਸਪੱਸ਼ਟੀਕਰਨ ਦਿੱਤਾ ਜਾ ਚੁੱਕਾ ਹੈ। ਹੁਣ ਇੱਕ ਹੋਰ ਖ਼ਬਰ 9ਵੀਂ ਅਤੇ 11ਵੀਂ ਦੇ ਇਮਤਿਹਾਨ ਨੂੰ ਲਏ ਜਾਣ ਦੇ ਸੰਬੰਧ ਵਿਚ ਆਈ ਹੈ। ਜਿਸ ਬਾਰੇ ਗੱਲ ਕਰਦੇ ਹੋਏ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵੱਲੋਂ ਉਨ੍ਹਾਂ ਨਾਲ ਜੁੜੇ ਹੋਏ ਤਮਾਮ ਸਕੂਲਾਂ ਨੂੰ ਕੋਰੋਨਾ ਵਾਇਰਸ ਦੇ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦੇ ਨੁਕਸਾਨ ਦਾ ਪਤਾ ਲਾਉਣ ਅਤੇ ਉਸ ਦੇ ਉਚਿਤ ਹੱਲ ਲਈ ਕਦਮ ਚੁੱਕਣ ਦੇ ਆਦੇਸ਼ ਜਾਰੀ ਕੀਤੇ ਹਨ ਤਾਂ ਜੋ ਬਾਅਦ ਵਿੱਚ ਇਨ੍ਹਾਂ ਜਮਾਤਾਂ ਦੇ ਇਮਤਿਹਾਨ ਕਰਵਾਏ ਜਾ ਸਕਣ।

ਇਸ ਦੇ ਨਾਲ ਹੀ ਉਨ੍ਹਾਂ ਪੜ੍ਹਾਈ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਪਹਿਲੀ ਅਪ੍ਰੈਲ ਤੋਂ ਕਰਨ ਦੀ ਗੱਲ ਵੀ ਆਖੀ ਹੈ। ਇਸ ਦੌਰਾਨ ਕੋਰੋਨਾ ਵਾਇਰਸ ਤੋਂ ਬਚਾਅ ਦੇ ਨਿਯਮਾਂ ਦੀ ਪਾਲਣਾ ਕਰਨ ਨੂੰ ਵੀ ਯਕੀਨੀ ਬਣਾਇਆ ਜਾਣਾ ਕਿਹਾ ਗਿਆ ਹੈ। ਇਹ ਸਾਰੀ ਜਾਣਕਾਰੀ ਨੂੰ ਇੱਕ ਚਿੱਠੀ ਜ਼ਰੀਏ ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਨੇ ਕਿਹਾ ਕਿ ਇਨ੍ਹਾਂ ਪ੍ਰੀਖਿਆਵਾਂ ਜ਼ਰੀਏ ਹੀ ਬੱਚਿਆਂ ਦੇ ਹੋਏ ਪੜ੍ਹਾਈ ਪ੍ਰਤੀ ਨੁਕਸਾਨ ਨੂੰ ਜਾਣਿਆ ਜਾ ਸਕੇਗਾ ਅਤੇ ਉਨ੍ਹਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਨਵੇਂ ਵਿੱਦਿਅਕ ਸੈਸ਼ਨ ਵਿੱਚ ਕੀਤੀ ਜਾਵੇਗੀ। ਇਸ ਕੋਸ਼ਿਸ਼ ਦੇ ਤਹਿਤ ਬ੍ਰਿਜ ਕੋਰਸ ਦਾ ਸਹਾਰਾ ਲਿਆ ਜਾਵੇਗਾ ਤਾਂ ਜੋ ਬੱਚਿਆਂ ਦੇ ਭਵਿੱਖ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ।