Tuesday , January 25 2022

CBSE ਸਕੂਲਾਂ ਦੇ ਲਈ ਜਾਰੀ ਹੋ ਗਿਆ ਇਹ ਫੁਰਮਾਨ 23 ਦਸੰਬਰ ਤੱਕ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਕੋਰੋਨਾ ਦੇ ਕਾਰਨ ਦੁਨੀਆ ਭਰ ਦੇ ਸਕੂਲ ਕਾਲਜ ਬੰਦ ਹੋਏ ਪਏ ਸਨ । ਜਿਸ ਕਾਰਨ ਬੱਚਿਆਂ ਦੀਆਂ ਆਨਲਾਈਨ ਪੜ੍ਹਾਈਆਂ ਚੱਲੀਆਂ ਸਨ । ਪਰ ਬੱਚਿਆਂ ਨੂੰ ਆਨਲਾਈਨ ਪਡ਼੍ਹਾਈ ਕਰਦੇ ਹੋਏ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਹੁਣ ਜਿਵੇਂ ਜਿਵੇਂ ਕੋਰੋਨਾ ਦੇ ਮਾਮਲੇ ਘਟ ਰਹੇ ਹਨ । ਉਵੇਂ ਹੋਵੇ ਹੁਣ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਤੇ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾ ਦਿੱਤਾ ਗਿਆ ਹੈ ਤੇ ਹੁਣ ਮੁੜ ਤੋਂ ਬੱਚਿਆਂ ਦੀਆਂ ਆਫਲਾਈਨ ਯਾਨੀ ਸਕੂਲਾਂ ਦੇ ਵਿੱਚ ਪੜ੍ਹਾਈਆਂ ਸ਼ੁਰੂ ਹੋ ਚੁੱਕੀਆਂ ਹਨ । ਹੁਣ ਬੱਚੇ ਸਕੂਲਾਂ ਦੇ ਵਿੱਚ ਜਾ ਕੇ ਪੜ੍ਹਾਈ ਕਰ ਰਹੇ ਹਨ ਤੇ ਬੱਚਿਆਂ ਦੀਆਂ ਆਨਲਾਈਨ ਪੜ੍ਹਾਈ ਕਰਦੇ ਸਮੇਂ ਆ ਰਹੀਆਂ ਦਿੱਕਤਾਂ ਵੀ ਹੁਣ ਦੂਰ ਹੋ ਰਹੀਆਂ ਹਨ ।

ਜਿੱਥੇ ਬੱਚੇ ਪਹਿਲਾਂ ਆਨਲਾਈਨ ਪੇਪਰ ਦਿੰਦੇ ਸਨ ਹੁਣ ਬੱਚਿਆਂ ਦੇ ਆਫਲਾਈਨ ਸਕੂਲਾਂ ਦੇ ਵਿੱਚ ਪੇਪਰ ਲਏ ਜਾ ਰਹੇ ਹਨ । ਇਸੇ ਵਿਚਕਾਰ ਹੁਣ ਸੀਬੀਐਸਈ ਸਕੂਲਾਂ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ । ਦਰਅਸਲ ਹੁਣ ਸੀਬੀਐਸਈ ਸਕੂਲਾਂ ਦੇ ਵਿੱਚ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਬੱਚਿਆਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋਣ ਜਾ ਰਹੀਆਂ ਹਨ । ਜਿਸ ਦੇ ਲਈ ਹੁਣ ਸੀਬੀਐਸਈ ਬੋਰਡ ਦੇ ਵੱਲੋਂ ਪ੍ਰੈਕਟੀਕਲ ਦਾ ਸ਼ਡਿਊਲ ਵੀ ਜਾਰੀ ਕਰ ਦਿੱਤਾ ਗਿਆ ਹੈ ।

ਪਰ ਇਸ ਤੋਂ ਪਹਿਲਾਂ ਹੀ ਸੀਬੀਐਸਈ ਸਕੂਲ ਦੇ ਅਧਿਆਪਕਾਵਾਂ ਦੇ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਦੇ ਬੱਚਿਆਂ ਨੂੰ 23 ਦਸੰਬਰ ਤੱਕ ਆਪਣੇ ਪ੍ਰੈਕਟੀਕਲ ਅਸਾਈਨਮੈਂਟ ਪੂਰੇ ਕਰਨ ਦੇ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ । ਜ਼ਿਕਰਯੋਗ ਹੈ ਕਿ 17 ਨਵੰਬਰ ਤੋਂ ਦਸਵੀਂ ਜਮਾਤ ਦੀਆਂ ਪਹਿਲੀਆਂ ਪ੍ਰੀਖਿਆਵਾਂ ਤੇ 16 ਨਵੰਬਰ ਤੋਂ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਸ਼ੁਰੂ ਹੋਣ ਜਾ ਰਹੀਆਂ ਹਨ । ਜਿੱਥੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਬੱਚਿਆਂ ਦੇ ਪ੍ਰੈਕਟੀਕਲ ਲਏ ਜਾਣਗੇ ਤੇ ਪ੍ਰੈਕਟੀਕਲ ਕਰਵਾਉਣ ਦੇ ਨਾਲ ਨਾਲ ਸਕੂਲ ਨੂੰ ਇਹ ਵੀ ਧਿਆਨ ਰੱਖਣਾ ਹੋਵੇਗਾ ਕਿ ਵਿਦਿਆਰਥੀਆਂ ਦੀ ਗਿਣਤੀ ਦੇ ਨਾਲ ਨਾਲ ਉਨ੍ਹਾਂ ਦੇ ਮੁਲਾਂਕਣ ਵਾਲੇ ਦੇ ਨਾਲ ਪ੍ਰੈਕਟੀਕਲ ਦੇ ਅੰਕ ਵੀ ਅਪਲੋਡ ਕੀਤੇ ਜਾਣ । ਨਾਲ ਹੀ ਅਪਲੋਡ ਕਰਨ ਦੇ ਲਈ ਸਮਾਂ ਸੀਮਾ ਦਾ ਵੀ ਧਿਆਨ ਰੱਖਣਾ ਹੋਵੇਗਾ ।

ਜ਼ਿਕਰਯੋਗ ਹੈ ਕਿ ਸੀਬੀਐਸਈ ਬੋਰਡ ਵੱਲੋਂ ਇਹ ਸਖਤ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਬੋਰਡ ਵੱਲੋਂ ਜਾਰੀ ਹਦਾਇਤਾਂ ਦੀ ਜੇਕਰ ਪਾਲਣਾ ਨਹੀਂ ਕੀਤੀ ਗਈ, ਤਾਂ ਸਬੰਧਤ ਸਕੂਲ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ । ਇੰਨਾ ਹੀ ਨਹੀਂ ਸਗੋਂ ਪੰਜਾਹ ਹਜ਼ਾਰ ਤਕ ਦਾ ਜ਼ੁਰਮਾਨਾ ਵੀ ਸਕੂਲ ਨੂੰ ਭੁਗਤਨਾ ਪਵੇਗਾ ਤੇ ਨਾਲ ਹੀ ਸਕੂਲ ਦੀ ਮਾਨਤਾ ਤੇ ਵੀ ਪੁੱਛਗਿੱਛ ਕੀਤੀ ਜਾਵੇਗੀ । ਬੋਰਡ ਦੇ ਵੱਲੋਂ ਉਸ ਸਕੂਲ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਸਕੂਲ ਦੇ ਕਈ ਅਧਿਕਾਰ ਖੋਹ ਲਏ ਜਾਣਗੇ ।