Saturday , October 1 2022

Abnormal ਔਰਤ ਨੇ ਰਸਤੇ ਵਿੱਚ ਦਿੱਤਾ ਬੱਚੇ ਨੂੰ ਜਨਮ-ਲੋਕ ਦੇਖਕੇ ਕੋਲੋਂ ਲੰਘਦੇ ਰਹੇ

ਇਨਸਾਨਾਂ ਦੀ ਭੀੜ ਵੱਧ ਰਹੀ ਹੈ। ਪਰ ਇਨਸਾਨੀਅਤ ਖਤਮ ਹੋ ਰਹੀ ਹੈ। ਜਦਕਿ ਇਨਸਾਨੀਅਤ ਮੁੱਕ ਜਾਣ ’ਤੇ ਮਨੁੱਖਾਂ ਤੇ ਪੱਥਰਾਂ ’ਚ ਕੋਈ ਫਰਕ ਨਹੀਂ ਰਹਿ ਜਾਂਦਾ।ਕਿਉਂ ਅੱਜ ਹਰ ਕੋਈ ਜਖਮ ਲਾਉਣ ਵਾਲਾ ਹੈ, ਕੋਈ ਭਾਈ ਘਨੱਈਆ ਬਣ ਕੇ ਇਨਸਾਨਾਂ ਹੱਥੋਂ ਜਮਖੀਂ ਹੋ ਕੇ ਸਹਿਕ ਰਹੀ ਇਨਸਾਨੀਅਤ ਦੇ ਜਖਮਾਂ ’ਤੇ ਮਲ੍ਹਮ ਨਹੀਂ ਲਾਉਂਦਾ? ਅੱਜ ਸੜਕਾਂ ’ਤੇ ਲੋਕ ਤੜਫਦੇ ਪਏ ਨੇ ਪਰ ਇਨਸਾਨਾਂ ਦੇ ਅੰਦਰਲੀ ਇਨਸਾਨੀਅਤ ਨਹੀਂ ਜਾਗਦੀ; ਕਿਉਂਕਿ ਇਨਸਾਨੀਅਤ ਭਾਵਨਾਵਾਂ ਦਾ ਪ੍ਰਵਾਹ ਹੈ, ਜੋ ਅੱਜ ਦੇ ਦੌਰ ’ਚ ਦਿਲਾਂ ਅੰਦਰ ਨਹੀਂ ਵਹਿੰਦਾ। ਇਸ ਔਰਤ ਨੂੰ ਲੌਕ ਪਾਗਲ ਕਹਿੰਦੇ ਹਨ,ਕੱਲ ਇਹ ਔਰਤ ਮਾਂ ਬਣ ਗਈ। ਪਰ ਅਫਸੋਸ ਇਸ ਬੱਚੇ ਦਾ ਕੋਈ ਬਾਪ ਬਣਨ ਲਈ ਤਿਆਰ ਨਹੀ ਸੀ। ਜਦ ਇਹ ਔਰਤ ਇਸ ਬੱਚੇ ਨੂੰ ਰਸਤੇ ਵਿਚ ਜਨਮ ਦੇ ਰਹੀ ਸੀ ਤਾਂ ਕੋਲੋਂ ਲੰਘਦੇ ਲੋਕਾਂ ਤੇ ਉਸ ਦੀ ਪੀੜ ਦਾ ਕੋਈ ਅਸਰ ਨਹੀ ਸੀ। ਚਸ਼ਮਦੀਦਾ ਦਾ ਕਹਿਣਾ ਕਿ ਮਰਦਾਂ ਦੀ ਗੱਲ ਤਾਂ ਇਕ ਪਾਸੇ,ਕੋਲੋਂ ਗੁਜਰ ਰਹੀਆਂ ਔਰਤਾਂ ਦੇ ਬਹੁਤ ਤਰਲੇ ਮਿੰਨਤਾ ਕਰਨ ਦੇ ਬਾਅਦ ਵੀ ਕੋਈ ਔਰਤ ਮਦੱਦ ਲਈ ਆਗੇ ਨਾ ਆਈ। ਰਾਹ ਲੰਘਦੇ ਇਹਨਾ ਤਿੰਨ ਨੌਜਵਾਨਾ ਨੇ ਉਸ ਨੂੰ ਬੱਚੇ ਨੂੰ ਜਨਮ ਦੇਣ ਵਿੱਚ ਜੋ ਹੋ ਸਕਿਆ,ਮਦੱਦ ਕੀਤੀ ਤੇ ਬੱਚੇ ਨੂੰ ਲਾਗਲੇ ਹਸਪਤਾਲ ਵਿਚ ਦਾਖਲ ਕਰਾ ਕੇ ਮਰ ਦੀ ਜਾ ਰਹੀ ਜਮੀਰ ਨੂੰ ਕੁਝ ਹੱਦ ਤੱਕ ਬਚਾ ਲਿਆ।ਇਨਸਾਨੀਅਤ ਤੋਂ ਕੋਰੇ ਹੋਏ ਅੱਜ ਲੋਕ ਇਹ ਵੀ ਨਹੀਂ ਸੋਚ ਰਹੇ ਕਿ ਜੇਕਰ ਅੱਜ ਅਸੀਂ ਇਨਸਾਨੀਅਤ ਨੂੰ ਜਿੰਦਾ ਰੱਖੀਏ ਤੇ ਕਿਸੇ ਮਰਦੇ ਨੂੰ ਸੜਕ ਤੋਂ ਚੁੱਕੀਏ ਤਾਂ ਹੋ ਸਕਦੈ ਉਸ ਸਮੇਂ ਉਹੀ ਜਖਮੀਂ ਫਰਿਸ਼ਤਾ ਬਣਕੇ ਬਹੁੜ ਪਵੇ, ਜਦੋਂ ਕਿਤੇ ਅਸੀਂ ਸੜਕ ’ਤੇ ਲਹੂ-ਲੁਹਾਣ ਹੋ ਕੇ ਪਏ ਹੋਈਏ। ਇਨਸਾਨੀਅਤ ਇਹੀ ਕਰਮ ਹੈ। ਜੇ ਅਸੀਂ ਇਨਸਾਨੀਅਤ ਪਾਲਾਂਗੇ ਤਾਂ ਉਹ ਸਾਨੂੰ ਫਲ ਦੇਵੇਗੀ। ਜੋ ਦਿਲ ਦਾ ਵਿਹੜਾ ਇਨਸਾਨੀਅਤ ਦੇ ਰੁੱਖ ਤੋਂ ਸੱਖਣਾਂ ਹੈ, ਖੁਸ਼ੀਆਂ ਕਦੇ ਉਸ ਵਿਹੜੇ ’ਚ ਨਹੀਂ ਢੁੱਕਦੀਆਂ; ਕਿਉਂਕਿ ਇਹ ਇਨਸਾਨੀਅਤ ਦੇ ਰੁੱਖ ਥੱਲੇ ਹੀ ਚਹਿਕਦੀਆਂ ਹਨ। ਜੇ ਮਨਾਂ ’ਚੋਂ ਮਨੁੱਖਤਾ ਨਾ ਮਰਦੀ ਤਾਂ ਸ਼ਾਇਦ ਕਦੇ ਕੋਈ ਪੇਟ ਰਾਤ ਨੂੰ ਰੋਟੀ ਤੋਂ ਮਰਹੂਮ ਨਾ ਰਹਿੰਦਾ। ਜੇ ਹਰ ਇਨਸਾਨ ਇਨਸਾਨੀਅਤ ਦਾ ਥੋੜਾ ਜਿਹਾ ਵੀ ਕਰਮ ਕਮਾ ਲਵੇ ਤਾਂ ਭੁੱਖਿਆਂ ਨੂੰ ਰੋਟੀ, ਨੰਗਿਆਂ ਨੂੰ ਕੱਪੜਾ, ਬਿਮਾਰਾਂ ਨੂੰ ਦਵਾ ਮਿਲ ਸਕਦੀ ਹੈ। ਲੇਕਿਨ, ਇਸ ਪਾਸੇ ਕਿਸੇ ਦਾ ਧਿਆਨ ਹੀ ਨਹੀਂ। ਪਰ ਜਦੋਂ ਕਿਤੇ ਬੰਦੇ ’ਤੇ ਆਪ ’ਤੇ ਬਿਪਤਾ ਪੈ ਜਾਂਦੀ ਹੈ ਤਾਂ ਫੇਰ ਉਹ ਪਿੱਟਦਾ ਹੈ, ਪੱਥਰਾਂ ’ਤੇ ਨੱਕ ਰਗੜਦਾ ਹੈ ਕਿ ਹੇ ਰੱਬ ! ਕੋਈ ਇਨਸਾਨ ਮਦਦ ਲਈ ਭੇਜ। ਪਰ ਇਹ ਨਹੀਂ ਸੋਚਦਾ ਕਿ ਖੁਦ ਉਸ ਨੇ ਕਿੰਨ੍ਹੀ ਵਾਰ ਇਨਸਾਨੀ ਫਰਜ਼ ਨਿਭਾਏ ਹਨ।