Monday , June 27 2022

9 ਸਾਲਾਂ ਦਾ ਸਰਦਾਰ ਬੱਚਾ ਵਿਦੇਸ਼ ਚ ਕਰ ਰਿਹਾ ਅਜਿਹੇ ਕਾਰਨਾਮੇ – ਸਾਰੇ ਪਾਸੇ ਹੋ ਰਹੀ ਚਰਚਾ

ਆਈ ਤਾਜਾ ਵੱਡੀ ਖਬਰ 

ਪੰਜਾਬ ਦੇ ਬਹੁਤ ਸਾਰੇ ਨੌਜਵਾਨ ਅਤੇ ਪਰਿਵਾਰ ਜਿੱਥੇ ਰੋਜ਼ੀ ਰੋਟੀ ਦੀ ਖਾਤਰ ਵਿਦੇਸ਼ਾਂ ਦਾ ਰੁੱਖ ਕਰਦੇ ਹਨ ਅਤੇ ਕੁਝ ਦੇਸ਼ਾਂ ਦੀ ਖੂਬਸੂਰਤੀ ਬਹੁਤ ਸਾਰੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਤ ਵੀ ਕਰ ਲੈਂਦੀ ਹੈ। ਉੱਥੇ ਵਿਦੇਸ਼ਾਂ ਵਿੱਚ ਜਾ ਕੇ ਪੰਜਾਬੀਆਂ ਵੱਲੋਂ ਸਖਤ ਮਿਹਨਤ-ਮੁਸ਼ੱਕਤ ਕਰ ਕੇ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਗਿਆ ਹੈ। ਸਿਆਣੇ ਸੱਚ ਹੀ ਕਹਿੰਦੇ ਹਨ ਕੇ ਪੰਜਾਬੀ ਜਿੱਥੇ ਜਾ ਕੇ ਵਸਦੇ ਹਨ ਉਥੇ ਹੀ ਆਪਣਾ ਇੱਕ ਵੱਖਰਾ ਪੰਜਾਬ ਬਣਾ ਲੈਂਦੇ ਹਨ। ਇਹ ਪੰਜਾਬੀ ਵਿਦੇਸ਼ਾਂ ਵਿੱਚ ਜਾ ਕੇ ਵੀ ਆਪਣੀ ਹਿੰਮਤ ਅਤੇ ਦਲੇਰੀ ਦਾ ਲੋਹਾ ਮਨਵਾ ਲੈਦੇ ਹਨ। ਪੰਜਾਬ ਵਿੱਚ ਜਿੱਥੇ ਗੁਰੁ ਪੀਰਾਂ ਦੀ ਗੁੜਤੀ ਸਭ ਲੋਕਾਂ ਨੂੰ ਮਿਲੀ ਹੈ।

ਉੱਥੇ ਹੀ ਇਹ ਜ਼ੋਸ ਅਤੇ ਜਜ਼ਬਾ ਅੱਗੇ ਆਉਣ ਵਾਲੀਆਂ ਪੀੜੀਆਂ ਵਿੱਚ ਵੀ ਵੇਖਿਆ ਜਾ ਰਿਹਾ ਹੈ, ਜੋ ਵਿਦੇਸ਼ਾਂ ਵਿੱਚ ਪੰਜਾਬੀ ਪਰਿਵਾਰਾਂ ਵਿਚ ਪੈਦਾ ਹੋ ਰਹੀਆਂ ਹਨ। ਹੁਣ 9 ਸਾਲਾਂ ਦੇ ਸਰਦਾਰ ਬੱਚੇ ਵੱਲੋਂ ਵਿਦੇਸ਼ ਵਿੱਚ ਕੀਤੇ ਗਏ ਅਜਿਹੇ ਕਾਰਨਾਮੇ ਦੀ ਸਭ ਪਾਸੇ ਸ਼ਲਾਘਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਇਟਲੀ ਦੇ ਮਿਲਾਨ ਸ਼ਹਿਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਅੰਮ੍ਰਿਤਸਰ ਜ਼ਿਲੇ ਦੇ ਅਧੀਨ ਆਉਣ ਵਾਲੇ ਪਿੰਡ ਸਠਿਆਲਾ ਦਾ ਪਰਿਵਾਰ ਇਟਲੀ ਵਿਚ ਰਹਿ ਰਿਹਾ ਹੈ। ਉੱਥੇ ਹੀ ਇਸ ਪਿੰਡ ਦੇ ਜੰਮਪਲ ਅਮਨਦੀਪ ਸਿੰਘ ਦਾ ਨੌਂ ਸਾਲਾਂ ਦਾ ਹੋਣਹਾਰ ਪੁੱਤਰ ਫਰਜੰਦ ਪ੍ਰਭਏਕ ਸਿੰਘ ਵੱਲੋਂ ਕੀਤੇ ਜਾਂਦੇ ਕਾਰਨਾਮਿਆਂ ਨੂੰ ਦੇਖ ਕੇ ਸਾਰੇ ਲੋਕ ਹੈਰਾਨ ਹਨ।

ਜਿੱਥੇ ਇਸ 9 ਸਾਲਾਂ ਦੇ ਸਰਦਾਰ ਬੱਚੇ ਵੱਲੋਂ ਇਟਲੀ ਵਿਚ ਆਪਣੇ ਲੱਕ ਨਾਲ ਰੱਸਾ ਬੰਨ ਕੇ ਇਕ ਕਾਰ ਨੂੰ ਖਿਚਣ ਦਾ ਕਾਰਨਾਮਾ ਕਰ ਦਿਖਾਇਆ ਹੈ। ਉਥੇ ਹੀ ਇਸ ਬੱਚੇ ਦੇ ਜਜ਼ਬੇ ਨੂੰ ਦੇਖਦੇ ਹੋਏ ਬਹੁਤ ਸਾਰੇ ਲੋਕ ਇਸ ਬੱਚੇ ਦੀ ਸ਼ਲਾਘਾ ਕਰ ਰਹੇ ਹਨ। ਜਿੱਥੇ ਇਹ ਬੱਚਾ ਆਪਣੇ ਪੇਟ ਨਾਲ ਰੱਸੀ ਬੰਨ੍ਹ ਕੇ ਗੱਡੀ ਨੂੰ ਕਾਫੀ ਅੱਗੇ ਤੱਕ ਖਿੱਚ ਕੇ ਲੈ ਜਾਂਦਾ ਹੈ ਉੱਥੇ ਹੀ ਹਰ ਰੋਜ਼ ਡੰਡ ਬੈਠਕਾਂ ਵੀ ਮਾਰਦਾ ਹੈ।

ਜਿਸ ਨੇ ਪਿਛਲੇ ਸਾਲ ਇਟਲੀ ਵਿਚ ਹੋਏ ਇਕ ਵਾਲੀਵਾਲ ਦੇ ਮੁਕਾਬਲਿਆਂ ਵਿੱਚ 125 ਡੰਡ ਬੈਠਕਾਂ ਮਾਰ ਕੇ ਸਾਰੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਸੀ। ਉਸ ਦੇ ਪਿਤਾ ਨੇ ਦੱਸਿਆ ਕਿ ਉਹ ਆਪਣੇ ਬੇਟੇ ਨੂੰ ਖਿਡਾਰੀ ਬਣਾਉਣਾ ਚਾਹੁੰਦੇ ਹਨ ਅਗਰ ਕੋਈ ਵੀ ਸੰਸਥਾ ਉਹਨਾ ਨਾਲ ਰਾਬਤਾ ਕਾਇਮ ਕਰਦੀ ਹੈ ਤਾਂ ਉਹ ਆਪਣੇ ਬੱਚੇ ਨੂੰ ਹੋਰ ਮੁਕਾਬਲਿਆਂ ਲਈ ਵੀ ਤਿਆਰ ਕਰਨਗੇ।