Tuesday , November 29 2022

5 ਮਿੰਟ ਦੀ ਪ੍ਰਫਾਰਮੈਂਸ ਲਈ ਪ੍ਰਿਯੰਕਾ ਚੋਪੜਾ ਦੀ ਫੀਸ ਸੁਣ ਕੇ ਉੱਡ ਜਾਣਗੇ ਹੋਸ਼…!

ਦੇਸੀ ਗਰਲ ਪ੍ਰਿਯੰਕਾ ਚੋਪੜਾ ਇਨ੍ਹਾਂ ਦਿਨੀਂ ਆਪਣੀ ਹਾਲੀਵੁੱਡ ਪੋ੍ਰਜੈਕਟਸ ਵਿੱਚ ਬਿਜ਼ੀ ਹੈ। ਉਨ੍ਹਾਂ ਦਾ ਇੰਡੀਆ ਆਉਣਾ ਘੱਟ ਹੀ ਹੋ ਪਾਉਂਦਾ ਹੈ।ਇਸ ਲਈ ਉਹ ਜਦੋਂ ਵੀ ਦੇਸ਼ ਵਾਪਿਸ ਆਉਂਦੀ ਹੈ ਫੈਨਜ਼ ਉਨ੍ਹਾਂ ਦਾ ਜ਼ੋਰ ਸ਼ੋਰ ਨਾਲ ਸਵਾਗਤ ਕਰਦੇ ਹਨ। ਉਹ ਇਸ ਮਹੀਨੇ ਦੇ ਆਖਿਰ ਵਿੱਚ ਹੋਣ ਵਾਲੇ ਜੀ ਸਿਨੇ ਐਵਾਰਡਜ਼ ਵਿੱਚ ਪਰਫਾਰਮ ਕਰਨ ਵਾਲੀ ਹੈ।ਖਬਰਾਂ ਅਨੁਸਾਰ ਐਵਾਰਡ ਨਾਈਟ ਵਿੱਚ ਪਰਫਾਰਮ ਕਰਨ ਦੇ ਲਈ ਪਿਗੀ ਚਾਪਸ ਮੋਟੀ ਰਕਮ ਲੈ ਰਹੀ ਹੈ।ਪ੍ਰਿਯੰਕਾ ਇਸ ਸਮੇਂ ਹਾਲੀਵੁੱਡ ਦੇ ਕਈ ਪੋ੍ਰਜੈਕਟਸ ‘ਤੇ ਕੰਮ ਕਰ ਰਹੀ ਹੈ।ਖਬਰਾਂ ਅਨੁਸਾਰ ਅਦਾਕਾਰਾ ਨੂੰ 5 ਮਿੰਟ ਦੀ ਪਰਫਾਰਮੈਂਸ ਲਈ 4-5 ਕਰੋੜ ਦੀ ਭਾਰੀ ਰਕਮ ਦਿੱਤੀ ਜਾਵੇਗੀ। ਪ੍ਰਿਯੰਕਾ 5 ਮਿੰਟ ਦਾ ਐਕਟ ਕਰੇਗੀ ,ਜਿਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਹਰ 1 ਮਿੰਟ ਦੇ ਲਈ 1 ਕਰੋੜ ਰੁਪਏ ਦਿੱਤੇ ਜਾਣਗੇ। ਉਹ ਇਨ੍ਹਾਂ ਦਿਨੀਂ ਕਾਫੀ ਡਿਮਾਂਡ ਵਿੱਚ ਹੈ ਇਸ ਲਈ ਆਰਗੇਨਾਈਜ਼ਰ ਨੇ ਉਨ੍ਹਾਂ ਦੀ ਟੀਮ ਨਾਲ ਪ੍ਰਾਈਜ਼ `ਤੇ ਜ਼ਿਆਦਾ ਬਹਿਸ ਨਹੀਂ ਕੀਤੀ। ਐਵਾਰਡ ਸ਼ੋਅ ਦੇ ਆਰਗੇਨਾਈਜ਼ਰ ਪ੍ਰਿਯੰਕਾ ਦੀ ਪਰਫਾਰਮੈਂਸ ਨੂੰ ਹਾਈਲਾਈਟ ਕਰਨਾ ਚਾਹੁੰਦੇ ਹਨ।ਦੱਸ ਦੇਈਏ ਕਿ ਉਹ ਦੋ ਸਾਲ ਬਾਅਦ ਭਾਰਤ ਵਿੱਚ ਪਰਫਾਰਮ ਕਰਨ ਜਾ ਰਹੀ ਹੈ।ਖਬਰਾਂ ਅਨੁਸਾਰ ਅਦਾਕਾਰਾ ਨੇ ਸਾਲ 2016 ਦੇ ਪੋ੍ਰਡਿਊਸਰ ਗਿਲਡ ਐਵਾਰਡ ਵਿੱਚ ਆਖਰੀ ਵਾਰ ਪਰਫਾਰਮ ਕੀਤਾ ਸੀ। ਹੋਣ ਵਾਲੇ ਐਵਾਰਡ ਸ਼ੋਅ ਵਿੱਚ ਪ੍ਰਿਯੰਕਾ ਆਪਣੇ ਸੁਪਰਹਿੱਟ ਗੀਤਾਂ `ਤੇ ਡਾਂਸ ਕਰੇਗੀ। ਦੱਸ ਦੇਈਏ ਕਿ ਆਈਫਾ ਐਵਾਰਡ ਵਿੱਚ ਵੀ ਪਿਗੀ ਚਾਪਸ ਦੇ ਪਰਫਾਰਮ ਕਰਨ ਦੀਆਂ ਖਬਰਾਂ ਸਨ। ਹਾਲਾਂਕਿ ਬਾਅਦ ਵਿੱਚ ਖਬਰ ਆਈ ਸੀ ਕਿ ਪ੍ਰਿਯੰਕਾ ਦੀ ਪ੍ਰਾਈਜ਼ ਡਿਮਾਂਡ `ਤੇ ਗੱਲ ਨਹੀਂ ਬਣ ਪਾਉਣ ਦੇ ਕਾਰਨ ਅਜਿਹਾ ਸੰਭਵ ਨਹੀਂ ਹੋ ਸਕਿਆ।ਆਰਗੇਨਾਈਜ਼ਰ ਇਹ ਗੱਲ ਜਾਣਦੇ ਹਨ ਕਿ ਇਸ ਈਵੈਂਟ `ਤੇ ਪ੍ਰਿਯੰਕਾ ਦਾ ਪਰਫਾਰਮੈਂਸ ਸਭ ਤੋਂ ਖਾਸ ਹੋਵੇਗਾ ਕਿਉਂਕਿ ਉਹ ਆਪਣੇ ਦੇਸ਼ ਵਿੱਚ ਪੂਰੇ ਦੋ ਸਾਲ ਤੋਂ ਬਾਅਦ ਪਰਫਾਰਮ ਕਰ ਰਹੀ ਹੈ। ਅੱਗੇ ਦੱਸਿਆ ਗਿਆ ਪ੍ਰਿਯੰਕਾ ਨੇ ਇੱਥੇ ਆਪਣਾ ਆਖਰੀ ਪਾਰਫਾਰਮੈਂਸ ਪੋ੍ਰਡਿਊਸਰ ਗਿਲਡ ਐਵਾਰਡ 2016 ਵਿੱਚ ਦਿੱਤਾ ਸੀ ਇਸ ਲਈ ਹੁਣ ਟੀਮ ਨੇ ਮਿਲ ਕੇ ਇੱਕ ਰੂਟੀਨ ਪਲਾਨ ਕੀਤਾ ਹੈ ਜੋ ਇਸ ਐਵਾਰਡ ਦਾ ਹਾਈਲਾਈਟ ਹੋਵੇਗਾ। ਇੱਥੇ ਉਹ ਆਪਣੇ ਹਿੱਟ ਗੀਤਾਂ ਦੇ ਮੈਲੋਡੀ ਗੀਤਾਂ `ਤੇ ਪਰਫਾਰਮ ਕਰੇਗੀ।ਖਬਰਾਂ ਅਨੁਸਾਰ ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਆਰਗੇਨਾਈਜ਼ਰ ਨੇ ਪ੍ਰਿਯੰਕਾ ਦੇ ਜ਼ਰੀਏ ਕਮਾਈ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਿਛਲੇ ਸਾਲ ਨਿਊਯਾਰਕ ਵਿੱਚ ਆਯੋਜਿਤ ਆਈਫਾ ਐਵਾਰਡਜ਼ ਵਿੱਚ ਵੀ ਪ੍ਰਿਯੰਕਾ ਨੂੰ ਪਰਫਾਰਮ ਕਰਨ ਦਾ ਆਫਰ ਦਿੱਤਾ ਗਿਆ ਸੀ ਪਰ ਲਾਸਟ ਮੁਮੈਂਟ `ਤੇ ਪ੍ਰਿਯੰਕਾ ਨੇ ਪਲਾਨ ਚੇਂਜ ਕਰ ਦਿੱਤਾ ਕਿਉਂਕਿ ਇਸ ਸ਼ੋਅ ਦੇ ਆਰਗੇਨਾਈਜ਼ਰ ਪ੍ਰਿਯੰਕਾ ਨੂੰ ਉਨ੍ਹਾਂ ਦੇ ਮੁਤਾਬਿਕ ਫੀਸ ਨਹੀਂ ਦੇ ਪਾਏ।