Sunday , October 2 2022

40 ਸਾਲ ਦੀ ਉਮਰ `ਚ ਜਵਾਨ ਰਹਿਣ ਦਾ ਆਸਾਨ ਤਰੀਕਾ…..

ਫਲਾਂ ‘ਚ ਅੰਗੂਰ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਅੰਗੂਰਾਂ  ਸਿਰਫ਼ ਖਾਣ ਲਈ ਜਾਂ ਸ਼ਰਾਬ ਬਣਾਉਣ ਲਈ ਨਹੀਂ ਵਰਤੇ ਜਾਂਦੇ , ਬਲਕਿ ਸਿਹਤ ਨੂੰ ਤੰਦਰੁਸਤ ਰੱਖਣ ਅਤੇ ਸੁੰਦਰਤਾ ਸੰਬੰਧੀ ਬਹੁਤ ਸਾਰੇ ਪ੍ਰਾਡੈਕਟਸ ‘ਚ ਵੀ ਕੀਤੀ ਜਾਂਦੀ ਹੈ। ਇਹ ਚਮਡ਼ੀ ਨੂੰ ਯੂ. ਵੀ. ਕਿਰਨਾਂ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੇ ਹਨ ਅਤੇ ਨਾਲ ਹੀ ਸਨਬਰਨ ਨੂੰ ਵੀ ਠੀਕ ਕਰਦੇ ਹਨ।
ਜੇਕਰ ਤੁਹਾਡੀ ਚਮਡ਼ੀ ਸੂਰਜ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੈ ਤਾਂ ਤੁਸੀਂ ਅੰਗੂਰਾਂ ਦਾ ਰਸ ਲਗਾ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਅੰਗੂਰਾਂ ਦਾ ਫੇਸਪੈਕ ਚਮਡ਼ੀ ਲਈ ਵੀ ਚੰਗਾ ਹੁੰਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ‘ਚ ਐਂਟੀ-ਆਕਸੀਡੈਂਟ ਵੀ ਵਧੇਰੇ ਮਾਤਰਾ ‘ਚ ਪਾਏ ਜਾਂਦੇ ਹਨ।

Image result for grapes

Image result for grapes face

1. ਇੱਕ ਬਰਤਨ ‘ਚ ਅੰਗੂਰ ਲਵੋ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਪੀਹ ਲਓ। ਇਨ੍ਹਾਂ ‘ਚ ਇੱਕ 1 ਵੱਡਾ ਚਮਚ ਜੈਤੂਨ ਦਾ ਤੇਲ, 1/2 ਚਮਚ ਦੁੱਧ, 1/2 ਚਮਚ ਖਾਣ ਵਾਲਾ ਸੋਡਾ ਮਿਲਾਓ ਅਤੇ ਇਨ੍ਹਾਂ ਦਾ ਗਾਡ਼੍ਹਾ ਪੇਸਟ ਬਣਾਓ। ਇਸ ਤੋਂ ਬਾਅਦ 15 ਮਿੰਟਾਂ ਲਈ ਇਸ ਮਿਸ਼ਰਣ ਨੂੰ ਚਿਹਰੇ ‘ਤੇ ਰਗਡ਼ੋ ਅਤੇ ਫਿਰ ਠੰਡੇ ਪਾਣੀ ਨਾਲ ਚਿਹਰਾ ਧੋ ਲਓ। ਇਹ ਅੰਗੂਰਾਂ ਨਾਲ ਬਣਿਆ ਕੁਦਰਤੀ ਫੇਸ ਕਲੀਂਜਰ ਹੈ।

Image result for grapes face

2. ਇੱਕ ਚਮਚ ਅੰਗੂਰਾਂ ਦਾ ਰਸ ਲਓ ਅਤੇ ਇਸ ਨੂੰ ਆਪਣੇ ਚਿਹਰੇ ‘ਤੇ ਲਗਾ ਲਓ। ਫਿਰ ਇਸ ਨੂੰ 15 ਮਿੰਟਾਂ ਲਈ ਚਿਹਰੇ ‘ਤੇ ਲੱਗਾ ਰਹਿਣ ਦਿਓ। ਇਸ ਤੋਂ ਬਾਅਦ ਚਿਹਰੇ ਨੂੰ ਗਰਮ ਪਾਣੀ ਨਾਲ ਧੋ ਲਓ। ਅਜਿਹਾ ਕਰਨ ਨਾਲ ਤੁਹਾਡੇ ਚਿਹਰੇ ‘ਤੇ ਨਮੀ ਆ ਜਾਵੇਗੀ।

Related image

3.  ਜਿਵੇਂ-ਜਿਵੇਂ ਸਾਡੀ ਉਮਰ ਵੱਧਦੀ ਜਾਵੇਗੀ, ਚਮਡ਼ੀ ‘ਚ ਢਿੱਲਾਪਨ ਆਉਣ ਲੱਗਦਾ ਹੈ। ਨਾਲ ਹੀ ਖ਼ੁਸ਼ਕੀ ਵੀ ਵੱਧਦੀ ਹੈ ਅਤੇ ਕੁਦਰਤੀ ਗਲੋਅ ਘਟਣ ਲੱਗ ਪੈਂਦਾ ਹੈ। ਵੱਧਦੀ ਉਮਰ ਦੇ ਇਨ੍ਹਾਂ ਨਿਸ਼ਾਨਾਂ ਨੂੰ ਛੁਪਾਉਣ ਲਈ ਕਾਲੇ ਅੰਗੂਰਾਂ, ਐਵੋਕੇਡੋ ਪਲਪ, 2 ਚਮਚ ਸ਼ਹਿਦ ਅਤੇ ਗੁਲਾਬ ਜਲ ਨੂੰ ਮਿਲਾ ਕੇ ਫੇਸ ਪੈਕ ਬਣਾ ਲਓ। ਇਸ ਨੂੰ ਚਿਹਰੇ ‘ਤੇ 15 ਮਿੰਟ ਲਗਾ ਕੇ ਰੱਖੋ। ਜੇਕਰ ਤੁਹਾਡੇ ਕੋਲ ਐਵੋਕੇਡੋ ਨਹੀਂ ਹੈ ਤਾਂ ਤੁਸੀਂ ਇਸ ਦੀ ਥਾਂ ਕੇਲੇ ਦਾ ਪਲਪ ਵੀ ਲੈ ਸਕਦੇ ਹੋ।