Friday , September 17 2021

2018 ਦੇ ਇਸ ਮਹੀਨੇ ਹੋਣਗੀਆਂ ਪੰਚਾਇਤੀ ਚੋਣਾਂ ,ਸਰਪੰਚ ਕਰ ਲੈਣ ਤਿਆਰੀ

2018 ਦੇ ਇਸ ਮਹੀਨੇ ਹੋਣਗੀਆਂ ਪੰਚਾਇਤੀ ਚੋਣਾਂ ,ਸਰਪੰਚ ਕਰ ਲੈਣ ਤਿਆਰੀ

ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਐਲਾਨ ਕੀਤਾ ਹੈ ਕਿ ਸੂਬੇ ਵਿਚ 13000 ਗਰਾਮ ਪੰਚਾਇਤਾਂ, 148 ਪੰਚਾਇਤ ਸੰਮਤੀਆਂ ਤੇ 22 ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਇਸ ਸਾਲ ਜੁਲਾਈ ਮਹੀਨੇ ‘ਚ ਕਰਵਾਈਆਂ ਜਾਣਗੀਆਂ |

ਅੱਜ ਬਟਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਚਾਇਤ ਮੰਤਰੀ ਬਾਜਵਾ ਨੇ ਕਿਹਾ ਕਿ ਅਜੇ ਪਿੰਡਾਂ ‘ਚ ਵਾਰਡਬੰਦੀ ਦਾ ਕੰਮ ਚੱਲ ਰਿਹਾ ਹੈ ਅਤੇ ਵਾਰਡਬੰਦੀ ਮੁਕੰਮਲ ਹੋਣ ਤੋਂ ਬਾਅਦ ਸਰਕਾਰ ਜੁਲਾਈ ਮਹੀਨੇ ‘ਚ ਪੰਚਾਇਤ ਚੋਣਾਂ ਕਰਵਾਉਣ ‘ਤੇ ਵਿਚਾਰ ਕਰ ਰਹੀ ਹੈ |

ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਵਲੋਂ ਪੰਚਾਇਤੀ ਚੋਣਾਂ ਲਈ ਸਰਪੰਚਾਂ ਅਤੇ ਪੰਚਾਂ ਲਈ ਕੋਈ ਵਿੱਦਿਅਕ ਯੋਗਤਾ ਨਿਰਧਾਰਤ ਨਹੀਂ ਕੀਤੀ ਗਈ | ਉਨ੍ਹਾਂ ਕਿਹਾ ਕਿ ਜੇਕਰ ਵਿਧਾਇਕ ਜਾਂ ਐਮ.ਪੀ. ਲਈ ਕੋਈ ਵਿਦਿਅਕ ਯੋਗਤਾ ਨਿਰਧਾਰਤ ਨਹੀਂ ਹੈ ਤਾਂ ਪੰਚ-ਸਰਪੰਚ ਦੀ ਚੋਣ ਲਈ ਵੀ ਕੋਈ ਵਿੱਦਿਅਕ ਯੋਗਤਾ ਨਿਰਧਾਰਤ ਕਰਨ ਦਾ ਫ਼ਿਲਹਾਲ ਕੋਈ ਵਿਚਾਰ ਨਹੀਂ |

ਬਾਜਵਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕੀ ਫਾਲਤੂ ਦੀ ਧੜੇਬਾਜ਼ੀ ਛੱਡ ਕੇ ਸਰਬਸੰਮਤੀ ਨਾਲ ਪੰਚਾਇਤਾਂ ਚੁਨਣ ਤਾਂ ਜੋ ਚੋਣਾਂ ਤੇ ਲੱਗਣ ਵਾਲਾ ਪੈਸਾ ਪਿੰਡ ਦੇ ਵਿਕਾਸ ਕੰਮਾਂ ਤੇ ਲੱਗ ਸਕੇ ਰਾਜ ਸਰਕਾਰ ਵਲੋਂ ਇਸ ਵਾਰ ਸਰਬਸੰਮਤੀ ਨਾਲ ਚੁਣੀਆਂ ਜਾਣ ਵਾਲੀਆਂ ਪੰਚਾਇਤਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ |

ਯਾਦ ਰਹੇ ਕਿ ਹਰਿਆਣਾ ਦੇ ਸੋਧੇ ਹੋਏ ਕਾਨੂੰਨ ਵਿਚ ਇਹ ਵਿਵਸਥਾ ਹੈ ਕਿ ਮਹਿਲਾ ਉਮੀਦਵਾਰ ਪੰਜਵੀਂ, ਸੰਮਤੀ ਲਈ 8ਵੀਂ ਅਤੇ ਜਨਰਲ ਕੈਟਾਗਰੀ ਦੀ ਚੋਣ ਲੜਨ ਵਾਲੇ ਲਈ 10ਵੀਂ ਪਾਸ ਹੋਣਾ ਲਾਜ਼ਮੀ ਹੈ |