Wednesday , December 7 2022

2 ਸਾਲ ਤੱਕ ਕੁੱਤੇ ਦਾ ਬੱਚਾ ਸਮਝ ਕੇ ਪਾਲਿਆ, ਪਰ ਜਦੋਂ ਵੱਡਾ ਹੋਇਆ ਤਾਂ ਨਿਕਲਿਆ

ਕਈ ਵਾਰ ਸਾਡੇ ਆਸ ਪਾਸ ਅਜਿਹੀਆਂ ਰੌਚਕ ਖਬਰਾਂ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਉੱਪਰ ਕਈ ਵਾਰ ਯਕੀਨ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ । ਅੱਜ ਵੀ ਅਸੀਂ ਤੁਹਾਨੂੰ ਇੱਕ ਅਜਿਹੀ ਖਬਰ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਕਾਫੀ ਜ਼ਿਆਦਾ ਰੌਚਿਕ ਅਤੇ ਹੈਰਾਨੀਜਨਕ ਵੀ ਹੈ । ਇਹ ਖਬਰ ਚੀਨ ਤੋਂ ਹੈ ਜਿੱਥੇ ਕਿ ਇਕ ਅਜਿਹੀ ਘਟਨਾ ਵਾਪਰੀ ਜਿਸ ਉੱਪਰ ਪਹਿਲਾਂ ਤਾਂ ਲੋਕਾਂ ਨੂੰ ਵਿਸ਼ਵਾਸ ਕਰਨਾ ਵੀ ਮੁਸ਼ਕਿਲ ਹੋ ਰਿਹਾ ਸੀ ਪਰੰਤੂ ਬਾਅਦ ਵਿੱਚ ਸਾਰਾ ਮਾਮਲਾ ਸਮਝ ਆਉਣ ਤੇ ਲੋਕਾਂ ਨੂੰ ਇਸ ਪਿੱਛੇ ਦੀ ਸੱਚਾਈ ਪਤਾ ਲੱਗੀ ।
ਇਹ ਪੂਰੀ ਘਟਨਾ ਚੀਨ ਦੇ ਰਹਿਣ ਵਾਲੇ ਇੱਕ ਵਿਅਕਤੀ ਜਿਸ ਦਾ ਸਰਨੇਮ ‘ਯਾਂਗ’ ਸੀ ਨਾਲ ਵਾਪਰੀ ।

ਇਹ ਆਦਮੀ ਅੱਜ ਤੋਂ ਦੋ ਸਾਲ ਪਹਿਲਾਂ ਆਪਣੇ ਨਾਲ ਦੇ ਇੱਕ ਪਹਾੜੀ ਖੇਤਰ ਵਿੱਚ ਮਸ਼ਰੂਮ ਦੀ ਭਾਲ ਕਰਨ ਲਈ ਗਿਆ ਹੋਇਆ ਸੀ । ਉੱਥੇ ਇਸ ਆਦਮੀ ਨੂੰ ਇੱਕ ਬਿਲਕੁਲ ਕੁੱਤੇ ਦੇ ਬੱਚੇ ਵਰਗਾ ਇੱਕ ਜਾਨਵਰ ਮਿਲਿਆ ਜਿਸ ਨੂੰ ਕਿ ਇੱਕ ਕੁੱਤੇ ਦਾ ਮਾਸੂਮ ਬੱਚਾ ਸਮਝ ਕੇ ਆਪਣੇ ਨਾਲ ਘਰ ਲੈ ਆਇਆ । ਇਸ ਛੋਟੇ ਜਿਹੇ ਬੱਚੇ ਨੂੰ ਇਹ ਵਿਅਕਤੀ ਕੁੱਤੇ ਦਾ ਬੱਚਾ ਸਮਝ ਕੇ ਪਾਲਦਾ ਰਿਹਾ ਅਤੇ ਉਸ ਦੀ ਪੂਰੀ ਦੇਖਭਾਲ ਵੀ ਕਰਦਾ ਰਿਹਾ ।

ਦੋ ਸਾਲ ਬਾਅਦ ਜਦੋਂ ਇਹ ਬੱਚਾ ਹੌਲੀ ਹੌਲੀ ਵੱਡਾ ਹੋਇਆ ਤਾਂ ਇਹ ਕੁੱਤੇ ਦੇ ਰੂਪ ਦੀ ਬਜਾਏ ਕੁਝ ਹੋਰ ਵੱਖਰੇ ਰੂਪ ਨੂੰ ਧਾਰਨ ਕਰ ਰਿਹਾ ਸੀ । ਜਦੋਂ ਇਸ ਵਿਅਕਤੀ ਨਹੀਂ ਇਸ ਗੱਲ ਬਾਰੇ ਸਮਝਾਈ ਤਾਂ ਉਸ ਨੇ ਇਸ ਬੱਚੇ ਨੂੰ ਵਣ ਵਿਭਾਗ ਦੇ ਕੁਝ ਅਧਿਕਾਰੀਆਂ ਨੂੰ ਦਿਖਾਇਆ । ਬਾਅਦ ਵਿੱਚ ਇਸ ਵਿਅਕਤੀ ਨੂੰ ਪਤਾ ਲੱਗਿਆ ਕਿ ਜਿਸ ਜਾਨਵਰ ਦੇ ਬੱਚੇ ਨੂੰ ਉਹ ਇੱਕ ਕੁੱਤੇ ਦਾ ਬੱਚਾ ਸਮਝ ਕੇ ਪਾ ਰਿਹਾ ਸੀ ਉਹ ਅਸਲ ਵਿੱਚ ਕੁੱਤੇ ਦਾ ਬੱਚਾ ਨਹੀਂ ਬਲਕਿ ਇੱਕ ਏਸ਼ੀਆਈ ਕਾਲੇ ਭਾਲੂ ਦਾ ਬੱਚਾ ਸੀ ।

ਏਸ਼ੀਆਈ ਕਾਲੇ ਭਾਲੂ ਵੀ ਇੱਕ ਅਜਿਹੀ ਪ੍ਰਜਾਤੀ ਹੈ ਜੋ ਕਿ ਇੱਕ ਸਨ ਰਕਸ਼ਿਤ ਪੁਰਾਣੀਆਂ ਦੀ ਪ੍ਰਜਾਤੀ ਵਿੱਚ ਆਉਂਦੇ ਹਨ ਅਤੇ ਵਣ ਵਿਭਾਗ ਵਾਲਿਆਂ ਦੀ ਮਨਜ਼ੂਰੀ ਤੋਂ ਬਿਨਾਂ ਇਨ੍ਹਾਂ ਭਾਲੂਆਂ ਨੂੰ ਜਾਂ ਇਨ੍ਹਾਂ ਦੇ ਕਿਸੇ ਵੀ ਬੱਚੇ ਨੂੰ ਆਪਣੇ ਘਰ ਵਿੱਚ ਰੱਖਣ ਤੇ ਭਾਰੀ ਜੁਰਮਾਨਾ ਵੀ ਹੋ ਸਕਦਾ ਹੈ । ਜਦੋਂ ਇਸ ਵਿਅਕਤੀ ਨੂੰ ਇਸ ਪੂਰੇ ਮਾਮਲੇ ਦੀ ਗੰਭੀਰਤਾ ਦਾ ਅਹਿਸਾਸ ਹੋਇਆ ਤਾਂ ਉਸ ਨੇ ਇਹ ਬੱਚਾ ਵਣ ਵਿਭਾਗ ਨੂੰ ਸੌਂਪ ਦਿੱਤਾ । ਪ੍ਰੰਤੂ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਿਅਕਤੀ ਨੂੰ ਦੋ ਸਾਲ ਤੱਕ ਇਸ ਗੱਲ ਦਾ ਕੋਈ ਪਤਾ ਹੀ ਨਾ ਲੱਗ ਸਕਿਆ ਕਿ ਜੋ ਬੱਚਾ ਇੱਕ ਕੁੱਤੇ ਦਾ ਬੱਚਾ ਸਮਝ ਕੇ ਪਾ ਰਿਹਾ ਹੈ ਉਹ ਅਸਲ ਵਿੱਚ ਇੱਕ ਏਸ਼ੀਆਈ ਕਾਲੇ ਭਾਲੂ ਦਾ ਬੱਚਾ ਹੈ ।