Friday , December 3 2021

2 ਸਾਲ ਅਤੇ 4 ਸਾਲ ਦੇ ਬੱਚੇ ਨੂੰ ਘਰ ਚ ਖੇਡਦਿਆਂ ਇਕਠਿਆਂ ਮਿਲੀ ਇਸ ਤਰਾਂ ਮੌਤ, ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਅਣਹੋਣੀ ਘਟਨਾ ਜਦੋਂ ਵੀ ਵਾਪਰਦੀ ਹੈ ਤਾਂ ਇਸ ਦੇ ਨਾਲ ਦਿਲ ਨੂੰ ਬਹੁਤ ਡੂੰਘੀ ਸੱਟ ਵੱਜਦੀ ਹੈ। ਜਦੋਂ ਇਨ੍ਹਾਂ ਘਟਨਾਵਾਂ ਦੇ ਵਿਚ ਕਿਸੇ ਦੀ ਮੌਤ ਦਾ ਜ਼ਿਕਰ ਆਉਂਦਾ ਹੈ ਤਾਂ ਇਸ ਨਾਲ ਮਾਹੌਲ ਸੋਗ ਮਈ ਹੋ ਜਾਂਦਾ ਹੈ। ਪਰ ਜਦੋਂ ਇਨ੍ਹਾਂ ਘਟਨਾਵਾਂ ਦੇ ਵਿਚ ਛੋਟੇ ਬੱਚਿਆਂ ਦੀ ਮੌਤ ਹੋਣ ਦੀ ਖਬਰ ਮਿਲਦੀ ਹੈ ਤਾਂ ਇਸ ਸੰਸਾਰ ਦੀ ਹਰ ਇੱਕ ਅੱਖ ਰੋ ਉੱਠਦੀ ਹੈ। ਵੈਸੇ ਤਾਂ ਇਸ ਸੰਸਾਰ ਦੇ ਵਿੱਚ ਆਏ ਹੋਏ ਇਨਸਾਨ ਨੇ ਇਕ ਨਾ ਇਕ ਦਿਨ ਜਾਣਾ ਹੀ ਹੈ ਪਰ ਅਣਿਆਈ ਮੌਤ ਮਰਨਾ ਹਰ ਇਕ ਇਨਸਾਨ ਨੂੰ ਝੰ-ਜੋ-ੜ ਕੇ ਰੱਖ ਦਿੰਦਾ ਹੈ।

ਇੱਕ ਅਜਿਹੀ ਦੁਖਦਾਈ ਘਟਨਾ ਹਰਿਆਣਾ ਦੇ ਵਿੱਚ ਵਾਪਰੀ ਜਿਸ ਦੇ ਨਾਲ ਪੂਰਾ ਪਰਿਵਾਰ ਟੁੱ-ਟ ਕੇ ਸ-ਦ-ਮੇ ਚ ਚਲਾ ਗਿਆ। ਇਸ ਘਟਨਾ ਦੇ ਵਿੱਚ ਦੋ ਸਕੇ ਮਾਸੂਮ ਭਰਾਵਾਂ ਦੀ ਮੌਤ ਹੋ ਗਈ ਜਿਨ੍ਹਾਂ ਦੀ ਉਮਰ ਅਜੇ ਮਹਿਜ਼ 2 ਅਤੇ 4 ਸਾਲ ਸੀ। ਇਹ ਦਿਲ ਕੰਬਾਊ ਭਾਣਾ ਜੀਂਦ ਜ਼ਿਲ੍ਹੇ ਦੇ ਗੰਗੋਲੀ ਪਿੰਡ ਵਿਖੇ ਵਾਪਰਿਆ। ਜਿੱਥੇ ਘਰ ਦੇ ਵਿਹੜੇ ਵਿੱਚ ਰੱਖੇ ਹੋਏ ਪਾਣੀ ਦੇ ਟੱਬ ਵਿਚ ਡੁੱਬਣ ਨਾਲ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸਥਾਨਕ ਵਾਸੀ ਪ੍ਰਵੀਨ ਦੇ 4 ਸਾਲਾਂ ਪੁੱਤਰ ਲਕਸ਼ ਅਤੇ 2 ਸਾਲਾਂ ਦਕਸ਼ ਸੋਮਵਾਰ ਨੂੰ ਵਿਹੜੇ ਦੇ ਵਿਚ ਖੇਡ ਰਹੇ ਸਨ।

ਪਰਿਵਾਰ ਦੀਆਂ ਔਰਤਾਂ ਦੂਸਰੀ ਮੰਜ਼ਿਲ ਉੱਪਰ ਕੁਝ ਘਰੇਲੂ ਕੰਮ ਕਰ ਰਹੀਆਂ ਸਨ। ਵਿਹੜੇ ਵਿਚ ਖੇਡਦੇ ਹੋਏ ਇਹ ਦੋਵੇ ਮਾਸੂਮ ਬੱਚੇ ਪਸ਼ੂਆਂ ਨੂੰ ਪਾਣੀ ਪਿਲਾਉਣ ਦੇ ਲਈ ਰੱਖੇ ਗਏ ਟੱਬ ਦੇ ਕੋਲ ਪਹੁੰਚ ਗਏ। ਇਸ ਟੱਬ ਦੇ ਵਿਚ ਪਾਣੀ 2 ਫੁੱਟ ਦੀ ਉਚਾਈ ਤੱਕ ਸੀ। ਨਜ਼ਦੀਕ ਖੜ੍ਹੇ ਦੋਵੇਂ ਭਰਾਵਾਂ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸਿਰ ਦੇ ਭਾਰ ਟੱਬ ਵਿਚ ਡਿੱਗ ਪਏ। ਇਸ ਘਟਨਾ ਦੀ ਖ਼ਬਰ ਪਰਿਵਾਰ ਨੂੰ ਉਸ ਸਮੇਂ ਲੱਗੀ ਜਦੋਂ ਪ੍ਰਵੀਨ ਖੇਤਾਂ ਵਿਚੋਂ ਪਸ਼ੂਆਂ ਦੇ
ਲਈ ਪੱਠੇ ਲੈ ਕੇ ਵਾਪਸ
ਆਇਆ। ਬੱਚਿਆਂ ਦੀ ਹਾਲਤ ਦੇਖ ਕੇ ਪਰਿਵਾਰ ਦੇ ਪੈਰਾਂ ਥੱਲੋਂ ਜ਼ਮੀਨ ਨਿੱਕਲ ਗਈ। ਉਨ੍ਹਾਂ ਬਿਨਾਂ ਦੇਰੀ ਕਰਦੇ ਹੋਏ ਬੱਚਿਆਂ ਨੂੰ ਹਸਪਤਾਲ ਪਹੁੰਚਾਇਆ ਪਰ ਇੱਥੇ ਡਾਕਟਰਾਂ ਨੇ ਦੋਵਾਂ ਭਰਾਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੋਸਟਮਾਰਟਮ ਤੋਂ ਬਾਅਦ ਦੋਹਾਂ ਬੱਚਿਆਂ ਦਾ ਇੱਕੋ ਹੀ ਜਗ੍ਹਾ ਵਿਚ ਸੰਸਕਾਰ ਕੀਤਾ ਗਿਆ। ਇਸ ਘਟਨਾ ਦੇ ਨਾਲ ਇਲਾਕੇ ਦੇ ਵਿੱਚ ਕਾਫੀ ਦੁੱਖ ਦਾ ਮਾਹੌਲ ਛਾ ਗਿਆ ਹੈ।