Sunday , June 26 2022

18 ਕਿਲਿਆਂ ਦੇ ਮਾਲਕ ਸਰਦਾਰ ਨੇ ਅਚਾਨਕ ਘਰ ਦੇ ਅੰਦਰ ਕਰਤਾ ਮੌਤ ਦਾ ਤਾਂਡਵ ਮਚੀ ਹਾਹਾਕਾਰ – ਇਲਾਕੇ ਚ ਪਿਆ ਸੋਗ

ਆਈ ਤਾਜ਼ਾ ਵੱਡੀ ਖਬਰ  

ਆਪਣਿਆਂ ਤੋਂ ਦੂਰ ਹੋਣ ਦਾ ਦੁੱਖ ਕੀ ਹੁੰਦਾ ਹੈ ਇਹ ਅਸੀਂ ਸਾਰੇ ਹੀ ਜਾਣਦੇ ਹੈ। ਕੋਰੋਨਾ ਮਹਾਂਮਾਰੀ ਵਿਚ ਕਈ ਲੋਕ ਆਪਣਿਆਂ ਤੋੰ ਦੂਰ ਹੋਏ ਹਨ ਅਤੇ ਇਸ ਸਦਮੇ ਵਿਚੋਂ ਬਾਹਰ ਨਹੀਂ ਆਏ। ਇਕ ਅਜਿਹਾ ਹੀ ਸਦਮਾ ਇਕ ਪਰਿਵਾਰ ਨੂੰ ਲੱਗਾ ਜਿਸ ਤੋਂ ਬਾਅਦ ਪਰਿਵਾਰ ਦੇ ਮੁਖੀ ਨੇ ਇਹ ਸਦਮਾ ਨਾ ਸਹਾਰਦੇ ਹੋਏ ਘਰ ਵਿਚ ਮੌਤ ਦਾ ਤਾਂਡਵ ਮਚਾ ਦਿੱਤਾ। ਅਜਿਹਾ ਮੌਤ ਦਾ ਤਾਂਡਵ ਜਿਸ ਬਾਰੇ ਕਦੇ ਕਿਸੇ ਨੇ ਨਹੀਂ ਸੀ ਸੋਚਿਆ।ਮਾਮਲਾ ਸਾਹਮਣੇ ਆਇਆ ਹੈ ਸ੍ਰੀ ਮੁਕਤਸਰ ਸਾਹਿਬ ਤੋਂ ਜਿੱਥੇ ਇਕ ਜਿਮੀਂਦਾਰ ਦੇ ਵਲੋਂ ਪਹਿਲਾਂ ਆਪਣੀ ਧੀ ਨੂੰ ਗੋਲੀ ਮਾਰੀ ਗਈ ਅਤੇ ਬਾਅਦ ਵਿਚ ਖੁਦ ਨੂੰ ਮੌਤ ਦੇ ਘਾਟ ਉਤਾਰ ਦਿੱਤਾ ।

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਹੂਆਣਾ ਵਿਚ ਇਹ ਸਾਰੀ ਘਟਨਾ ਵਾਪਰੀ ਹੈ। 18 ਕਿਲਿਆਂ ਦੇ ਮਾਲਕ ਵਲੋਂ ਘਰ ਦੇ ਅੰਦਰ ਹੀ ਮੌਤ ਦਾ ਅਜਿਹਾ ਤਾਂਡਵ ਮਚਾਇਆ ਗਿਆ ਕਿ ਆਂਢ ਗੁਆਂਢ ਵਿਚ ਰਹਿੰਦੇ ਲੋਕ ਜਿੱਥੇ ਹੈਰਾਨ ਹੋਏ ਉੱਥੇ ਹੀ ਉਨ੍ਹਾਂ ਵਿਚ ਸਹਿਮ ਦਾ ਮਾਹੌਲ ਵੀ ਪੈਦਾ ਹੋ ਗਿਆ।

ਦਰਅਸਲ ਜਗਵਿੰਦਰਪਾਲ ਸਿੰਘ ਜੱਗੀ ਨੇ ਸ਼ੁਕਰਵਾਰ ਸਵੇਰੇ ਇਸ ਘਟਨਾ ਨੂੰ ਅੰਜਾਮ ਦਿੱਤਾ। ਉਸ ਵਲੋਂ ਪਹਿਲਾਂ ਆਪਣੀ ਧੀ ਨੂੰ ਗੋਲੀ ਮਾਰੀ ਗਈ ਅਤੇ ਬਾਅਦ ਵਿਚ ਖੁਦ ਨੂੰ ਗੋਲੀ ਮਾਰੀ ਲਈ।ਜਿਕਰਯੋਗ ਹੈ ਕਿ ਆਂਢ ਗੁਆਂਢ ਦੇ ਵਲੋਂ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਜਲਦ ਹੀ ਉਨ੍ਹਾਂ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਹਸਪਤਾਲ ਵਿਚ ਜਿੱਥੇ ਜਗਵਿੰਦਰ ਪਾਲ ਨੇ ਦਮ ਤੋੜ ਦਿੱਤਾ ਉਥੇ ਹੀ ਉਸ ਦੀ ਧੀ ਦੀ ਹਾਲਤ ਨਾਜੁਕ ਦਸੀ ਜਾ ਰਹੀ ਹੈ।

ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪਰਿਵਾਰ ਵਿਚ ਪਹਿਲਾਂ ਜਗਵਿੰਦਰ ਪਾਲ ਦੀ ਪਤਨੀ ਅਤੇ ਮਾਤਾ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ ਉਹ ਮਾਨਸਿਕ ਤੌਰ ਉੱਤੇ ਪਰੇਸ਼ਾਨ ਰਹਿਣ ਲੱਗ ਪਿਆ ਸੀ। ਇਹ ਹੀ ਕਾਰਨ ਦੱਸਿਆ ਜਾ ਰਿਹਾ ਹੈ ਜਿਸਦੇ ਚਲਦੇ ਇਹ ਮੰਦ ਭਗੀ ਘਟਨਾ ਨੂੰ ਅੰਜਾਮ ਦਿੱਤਾ ਗਿਆ।