Tuesday , November 30 2021

15 ਲੱਖ ਰੁਪਏ ਇਸ ਕਾਰਨ ਗੈਸ ਦੇ ਸਟੋਪ ਤੇ ਸਾੜ ਦਿੱਤੇ – ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ 

ਮਨੁੱਖ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਕਈ ਚੀਜ਼ਾਂ ਦੇ ਉਤੇ ਨਿਰਭਰ ਹੁੰਦਾ ਹੈ। ਇਨ੍ਹਾਂ ਵੱਖ ਵੱਖ ਸਾਧਨਾਂ ਦੇ ਜ਼ਰੀਏ ਹੀ ਉਹ ਆਪਣੀਆਂ ਰੋਜ਼ਮਰਾ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਵਿੱਚ ਸਮਰੱਥ ਹੁੰਦਾ ਹੈ। ਇਨ੍ਹਾਂ ਸਾਧਨਾਂ ਦੇ ਵਿੱਚ ਸਭ ਤੋਂ ਵੱਡੀ ਚੀਜ਼ ਪੈਸਾ ਹੁੰਦੀ ਹੈ ਇਸ ਜ਼ਰੀਏ ਅਸੀਂ ਆਪਣੇ ਛੋਟੇ ਤੋਂ ਲੈ ਕੇ ਵੱਡੇ ਹਰ ਤਰ੍ਹਾਂ ਦੇ ਪੈਸੇ ਨਾਲ ਹੋਣ ਵਾਲੇ ਕੰਮ ਕਰ ਸਕਦੇ ਹਾਂ। ਘਰ ਲਈ ਖਰੀਦਦਾਰੀ ਦੀ ਗੱਲ ਹੋਵੇ ਜਾਂ ਫਿਰ ਵਪਾਰ ਦੀ ਹਰ ਥਾਂ ‘ਤੇ ਪੈਸੇ ਦੀ ਬੜੀ ਮਹੱਤਤਾ ਹੁੰਦੀ ਹੈ। ਇਸ ਨੂੰ ਕਮਾਉਣ ਖ਼ਾਤਰ ਇਨਸਾਨ ਦਿਨ-ਰਾਤ ਮਿਹਨਤ ਕਰਦਾ ਹੈ ਜਿਸ ਤੋਂ ਬਾਅਦ ਜਾ ਕੇ ਉਸ ਨੂੰ ਪੈਸੇ ਦੀ ਪ੍ਰਾਪਤੀ ਹੁੰਦੀ ਹੈ।

ਇਨ੍ਹਾਂ ਪ੍ਰਾਪਤ ਹੋਏ ਪੈਸਿਆਂ ਦੇ ਨਾਲ ਹੀ ਉਹ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਪਾਉਂਦਾ ਹੈ। ਪਰ ਕਦੇ-ਕਦਾਈਂ ਜਦੋਂ ਸਾਡੀਆਂ ਖਵਾਹਿਸ਼ਾਂ ਵੱਧ ਜਾਂਦੀਆਂ ਹਨ ਅਤੇ ਇਨ੍ਹਾਂ ਨੂੰ ਪੂਰਾ ਕਰਨ ਵਾਸਤੇ ਸਾਡੇ ਕੋਲ ਪੈਸੇ ਦੀ ਕਮੀ ਹੁੰਦੀ ਹੈ ਤਾਂ ਅਸੀਂ ਜਲਦੀ ਅਮੀਰ ਹੋਣ ਦੇ ਚੱਕਰ ਵਿਚ ਕਈ ਗ਼ਲਤ ਕਦਮ ਉਠਾ ਬੈਠਦੇ ਹਾਂ ਪਰ ਇਸ ਦਾ ਅੰਜ਼ਾਮ ਹਮੇਸ਼ਾ ਹੀ ਬੁਰਾ ਹੁੰਦਾ ਹੈ। ਕੁਝ ਅਜਿਹਾ ਹੀ ਹੋਇਆ ਸਿਰੋਹੀ ਜ਼ਿਲੇ ਦੇ ਪਿੰਡਵਾੜਾ ਤਹਿਸੀਲ ਵਿੱਚ ਜਿੱਥੇ ਐਂਟੀ ਕਰਪਸ਼ਨ ਬਿਊਰੋ ਵੱਲੋਂ ਰਿਸ਼ਵਤ ਲੈਂਦੇ ਹੋਏ ਇਕ ਤਹਿਸੀਲਦਾਰ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਤਹਿਸੀਲਦਾਰ ਕਲਪੇਸ਼ ਜੈਨ ਇਥੋਂ ਦੇ ਤੇਂਦੂਪੱਤੲ ਅਤੇ ਆਵਲ ਛਾਲ ਵਿਚ ਸਰਕਾਰੀ ਜ਼ਮੀਨ ਦਾ ਇਕ ਟੈਂਡਰ ਪਾਸ ਕਰਨ ਵਾਸਤੇ ਠੇਕੇਦਾਰ ਤੋਂ 5 ਲੱਖ ਦੀ ਰਿਸ਼ਵਤ ਦੀ ਮੰਗ ਕਰ ਬੈਠਾ। ਐਂਟੀ ਕਰਪਸ਼ਨ ਬਿਊਰੋ ਦੀ ਟੀਮ ਵੱਲੋਂ ਉਸ ਮਾਲ ਇੰਸਪੈਕਟਰ ਨੂੰ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਟੇਪ ਕਰ ਲਿਆ। ਇਹ ਸਾਰੀ ਘਟਨਾ ਤੋਂ ਬਾਅਦ ਐਂਟੀ ਕਰਪਸ਼ਨ ਬਿਊਰੋ ਅਤੇ ਪੁਲਿਸ ਦੀ ਟੀਮ ਨੇ ਉਸ ਦੇ ਘਰ ਰੇ-ਡ ਕੀਤੀ ਤਾਂ ਇਕ ਘੰਟੇ ਤੱਕ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ।

ਜਦੋਂ ਵਿਭਾਗ ਨੇ ਦਰਵਾਜ਼ਾ ਤੋੜਿਆ ਤਾਂ ਦੇਖਿਆ ਕਿ ਤਹਿਸੀਲਦਾਰ ਕਲਪੇਸ਼ ਜੈਨ ਗੈਸ ਸਟੋਵ ਉਪਰ 15 ਲੱਖ ਦੀ ਨਕਦੀ ਨੂੰ ਸਾੜ ਰਿਹਾ ਸੀ ਜਿਸ ਤੋਂ ਬਾਅਦ ਏਸੀਬੀ ਦੀ ਟੀਮ ਨੇ ਸੜ ਰਹੀ ਨਗਦੀ ਨੂੰ ਬੁਝਿਆ ਅਤੇ ਉਸ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਹਿਰਾਸਤ ਦੇ ਵਿੱਚ ਲਏ ਗਏ ਤਹਿਸੀਲਦਾਰ ਕੋਲੋਂ ਇਸ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।