Sunday , October 2 2022

1354 ਕਰੋੜ ਦੇ ਮਾਲਿਕ ਸਲਮਾਨ ਖ਼ਾਨ ਨੂੰ ਜੇਲ੍ਹ ‘ਚ ਮਿਲੇਗੀ ਐਨੀ ਸੈਲਰੀ

1354 ਕਰੋੜ ਦੇ ਮਾਲਿਕ ਸਲਮਾਨ ਖ਼ਾਨ ਨੂੰ ਜੇਲ੍ਹ ‘ਚ ਮਿਲੇਗੀ ਐਨੀ ਸੈਲਰੀ

ਜੋਧਪੁਰ ਕੋਰਟ ਨੇ ਸਲਮਾਨ ਖਾਨ ਨੂੰ ਕਾਲਾ ਹਿਰਨ ਦਾ ਸ਼ਿਕਾਰ ਕਰਨ ਦੇ ਮਾਮਲੇ ‘ਚ ਦੋਸ਼ੀ ਕਰਾਰ ਕਰ ਦਿੱਤਾ ਹੈ। ਉਹਨਾਂ ਨੂੰ ਵਰਲਡ ਲਾਈਫ ਪ੍ਰੋਟੈਕਸ਼ਨ ਐਕਟ ਦੇ ਤਹਿਤ 5 ਸਾਲ ਦੀ ਸਜਾ ਸੁਣਾ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਹੀ 10 ਹਜਾਰ ਦਾ ਜੁਰਮਾਨਾ ਵੀ ਲਗਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਸਲਮਾਨ ਖਾਨ ਨੂੰ ਜੋਧਪੁਰ ਸੈਂਟਰਲ ਜੇਲ੍ਹ ਭੇਜਿਆ ਜਾ ਰਿਹਾ ਹੈ। ਸਲਮਾਨ ਖਾਨ ਅਤੇ ਉਹਨਾਂ ਦੇ ਸਾਥੀਆਂ ‘ਤੇ 2 ਚਿੰਕਾਰਾ ਅਤੇ 3 ਕਾਲੇ ਹਿਰਨਾਂ ਦਾ ਸ਼ਿਕਾਰ ਕਰਨ ਦਾ ਆਰੋਪ ਲੱਗਿਆ ਸੀ।

Salman Khan prison salary

 

ਜੇਲ੍ਹ ਜਾਣ ਤੋਂ ਬਾਅਦ ਸਲਮਾਨ ਖਾਨ ਦੀ ਪੂਰੀ ਜ਼ਿੰਦਗੀ ਬਦਲ ਜਾਏਗੀ। ਉਹਨਾਂ ਦੀ ਡੇਲੀ ਰੂਟੀਨ ਪੂਰੀ ਤਰ੍ਹਾਂ ਬਦਲ ਜਾਏਗੀ। ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖਾਨ ਨੂੰ ਜੇਲ੍ਹ ‘ਚ 55 ਰੁਪਏ ਦੀ ਸੈਲਰੀ ਮਿਲ ਸਕਦੀ ਹੈ। ਇਸ ਦੇ ਨਾਲ ਬਾਕੀ ਸਾਰੇ ਆਰੋਪੀਆਂ ਨੂੰ ਬਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਸਜਾ ਹੋ ਗਈ ਹੈ। ਸੁਣਵਾਈ ਦੇ ਦੌਰਾਨ ਸਲਮਾਨ ਦੇ ਚਿਹਰੇ ਉੱਤੇ ਬੇਚੈਨੀ ਸਾਫ਼ ਵਿਖਾਈ ਦਿੱਤੀ। ਕੋਰਟ ਰੂਮ ਵਿੱਚ ਉਨ੍ਹਾਂ ਦੀ ਕੁਰਸੀ ਦੇ ਕੋਲ ਦੋਨੋਂ ਭੈਣਾਂ ਵੀ ਖੜੀਆਂ ਸਨ। ਜਿਵੇਂ ਹੀ ਜੱਜ ਨੇ ਫੈਸਲਾ ਸੁਣਾਇਆ ਸਲਮਾਨ ਗਰਦਨ ਝੁਕਾ ਕੇ ਕੁਰਸੀ ਉੱਤੇ ਬੈਠ ਗਏ।Salman Khan prison salary

ਉਹ ਬਹੁਤ ਦੁਖੀ ਵਿਖਾਈ ਦੇ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਕੋਰਟ ਰੂਮ ਵਿੱਚ ਸਲਮਾਨ ਦੇ ਵਕੀਲ ਹਸਤੀਮਲ ਸਾਰਸਵਤ ਨੇ 15 ਮਿੰਟ ਤੱਕ ਆਪਣਾ ਪੱਖ ਰੱਖਿਆ। ਇਸ ਤੋਂ ਬਾਅਦ ਜੱਜ ਦੇਵ ਕੁਮਾਰ ਖਤਰੀ ਨੇ ਸਲਮਾਨ ਤੋਂ ਪੁੱਛਿਆ ਕਿ, ਇਲਜ਼ਾਮ ਉੱਤੇ ਤੁਹਾਡਾ ਕੀ ਕਹਿਣਾ ਹੈ? ਇਸ ਉੱਤੇ ਸਲਮਾਨ ਨੇ ਕਿਹਾ ਕਿ, ਮੇਰੇ ਉੱਤੇ ਲੱਗੇ ਇਲਜ਼ਾਮ ਬੇਬੁਨਿਆਦ ਹਨ। ਮੈਂ ਇਨ੍ਹਾਂ ਨਾਲ ਸਹਿਮਤ ਨਹੀਂ ਹਾਂ। ਇਸ ਤੋਂ ਬਾਅਦ ਜੱਜ ਨੇ ਸੈਫ ਅਲੀ ਖਾਨ, ਤੱਬੂ ਅਤੇ ਨੀਲਮ ਸਮੇਤ ਬਾਕੀ ਆਰੋਪੀਆਂ ਨੂੰ ਬਰੀ ਕਰ ਦਿੱਤਾ।

Salman Khan prison salary

ਉਨ੍ਹਾਂ ਨੇ ਕਿਹਾ ਕਿ ਸਲਮਾਨ ਨੂੰ ਛੱਡ ਕੇ ਬਾਕੀ ਸਾਰੇ ਆਰੋਪੀਆਂ ਨੂੰ ਸਬੂਤਾਂ ਦੀ ਕਮੀ ਦੀ ਵਜ੍ਹਾ ਕਰਕੇ ਬਰੀ ਕੀਤਾ ਜਾਂਦਾ ਹੈ। ਸਲਮਾਨ ਦੇ ਵਕੀਲ ਨੇ ਜੱਜ ਨੂੰ ਕਿਹਾ ਕਿ ਉਨ੍ਹਾਂ ਨੂੰ ਘੱਟ ਤੋਂ ਘੱਟ ਸਜਾ ਦਿੱਤੀ ਜਾਵੇ। ਉਹ ਚੰਗੇ ਇੰਸਾਨ ਹਨ। ਉਹ ਸਮਾਜ ਦੀ ਸੇਵਾ ਕਰ ਰਹੇ ਹਨ। ਇਸ ਉੱਤੇ ਸਰਕਾਰੀ ਵਕੀਲ ਭਵਾਨੀ ਸਿੰਘ ਭਾਟੀ ਨੇ ਕਿਹਾ ਸਲਮਾਨ ਆਦਤਨ ਅਪਰਾਧੀ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਉੱਤੇ ਕਈ ਮਾਮਲੇ ਚੱਲੇ ਹਨ। ਉਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਜਾ ਹੋਵੇ। ਇਸ ਤੋਂ ਬਾਅਦ ਜੱਜ ਨੇ ਸਲਮਾਨ ਨੂੰ ਦੋਸ਼ੀ ਕਰਾਰ ਦਿੱਤਾ।

Salman Khan prison salary

ਤੁਹਾਨੂੰ ਦੱਸ ਦੇਈਏ ਕਿ ਹਿਰਨ ਸ਼ਿਕਾਰ ਦੇ ਤਿੰਨ ਮਾਮਲਿਆਂ ਵਿੱਚ ਸਲਮਾਨ ਖਾਨ ਪਿਛਲੇ 20 ਸਾਲਾਂ ਵਿੱਚ 3 ਵਾਰ ਜੇਲ ਜਾ ਚੁੱਕੇ ਹਨ। ਸਲਮਾਨ ਪੁਲਿਸ ਅਤੇ ਜਿਊਡਿਸ਼ਿਅਲ ਕਸਟਡੀ ਵਿੱਚ 18 ਦਿਨ ਜੇਲ ਵਿੱਚ ਵੀ ਰਹਿ ਚੁੱਕੇ ਹਨ। ਦੱਸ ਦੇਈਏ ਕਿ ਸਲਮਾਨ ਨੂੰ ਕਦੋ-ਕਦੋਂ ਜੇਲ ਵਿੱਚ ਰਾਤ ਗੁਜਾਰਣੀ ਪਈ। ਪਹਿਲੀ ਵਾਰ ਸਲਮਾਨ ਖਾਨ ਨੂੰ 12 ਅਕਤੂਬਰ 1998 ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਇਸ ਦੌਰਾਨ ਸਲਮਾਨ ਖਾਨ 17 ਅਕਤੂਬਰ ਤੱਕ ਜੇਲ ਵਿੱਚ ਰਹੇ । ਵਨ ਵਿਭਾਗ ਨੇ ਸਲਮਾਨ ਨੂੰ ਹਿਰਾਸਤ ਵਿੱਚ ਲਿਆ ਸੀ।Salman Khan prison salaryਦੂਜੀ ਵਾਰ ਘੋੜਾ ਫਾਰਮ ਮਾਮਲੇ ਵਿੱਚ 10 ਅਪ੍ਰੈਲ 2006 ਨੂੰ ਸਲਮਾਨ ਨੂੰ ਲੋਅਰ ਕੋਰਟ ਨੇ 5 ਸਾਲ ਦੀ ਸਜਾ ਸੁਣਾਈ। ਇਸ ਤੋਂ ਬਾਅਦ 15 ਅਪ੍ਰੈਲ ਤੱਕ ਸਲਮਾਨ ਖਾਨ 6 ਦਿਨ ਤੱਕ ਜੇਲ ਵਿੱਚ ਰਹੇ। ਤੀਜੀ ਵਾਰ ਸਲਮਾਨ ਖਾਨ 2007 ਵਿੱਚ ਜੇਲ ਗਏ ਜਦੋਂ ਸੈਸ਼ਨ ਕੋਰਟ ਨੇ ਸਜਾ ਦੀ ਪੁਸ਼ਟੀ ਕੀਤੀ। ਉਦੋਂ 26 ਤੋਂ 31 ਅਗਸਤ 2007 ਤੱਕ ਸਲਮਾਨ ਖਾਨ ਜੇਲ ਵਿੱਚ ਗਏ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਜੇਕਰ ਸਲਮਾਨ ਨੂੰ ਆਰੋਪੀ ਠਹਿਰਾਇਆ ਗਿਆ ਤਾਂ ਉਨ੍ਹਾਂ ਨੂੰ ਘੱਟ ਤੋਂ ਘੱਟ 6 ਸਾਲ ਤੱਕ ਦੀ ਸਜਾ ਹੋ ਸਕਦੀ ਹੈ।