Saturday , January 22 2022

13 ਕਰੋੜ ਦਾ ਹੋ ਗਿਆ ਨੁਕਸਾਨ ਸੱਪ ਨੂੰ ਮਾਰਨ ਦੇ ਚੱਕਰ ਵਿਚ – ਆਈ ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੁਨੀਆ ਵਿਚ ਆਏ ਦਿਨ ਹੀ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ, ਉਹ ਲੋਕਾਂ ਨੂੰ ਹੈਰਾਨ ਕਰਕੇ ਰੱਖ ਦਿੰਦੀਆਂ ਹਨ। ਬਹੁਤ ਸਾਰੇ ਲੋਕਾਂ ਵੱਲੋਂ ਅਜਿਹੀ ਅਣਗਹਿਲੀ ਵਰਤ ਲਈ ਜਾਂਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਬਹੁਤ ਵੱਡਾ ਖਮਿਆਜ਼ਾ ਭੁਗਤਣਾ ਪੈ ਜਾਂਦਾ ਹੈ। ਇਨਸਾਨ ਨੂੰ ਇਕ ਗ਼ਲਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਕਰਦੇ ਐਨੀ ਜ਼ਿਆਦਾ ਵੱਡੀ ਗਲਤੀ ਕਰ ਲਈ ਜਾਂਦੀ ਹੈ ਜਿਸ ਨਾਲ ਉਸ ਦਾ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਜਿੱਥੇ ਪਹਿਲਾਂ ਹੀ ਕੁਦਰਤੀ ਆਫਤਾਂ ਦੇ ਕਾਰਨ ਲੋਕਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਅਚਾਨਕ ਸਾਹਮਣੇ ਆਉਣ ਵਾਲੀਆਂ ਮੁਸੀਬਤਾਂ ਵੀ ਲੋਕਾਂ ਨੂੰ ਹਿਲਾ ਕੇ ਰੱਖ ਦਿੰਦੀਆਂ ਹਨ।

ਹੁਣ ਤੇਰਾ ਕਰੋੜ ਦਾ ਨੁਕਸਾਨ ਸੱਪ ਨੂੰ ਮਾਰਨ ਦੇ ਚੱਕਰ ਵਿੱਚ ਹੋਇਆ ਹੈ, ਤਾਜਾ ਵੱਡੀ ਖਬਰ ਆਈ ਸਾਹਮਣੇ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਮਰੀਕਾ ਦੇ ਮੈਰੀਲੈਂਡ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਘਰ ਵਿਚ ਆਏ ਸੱਪ ਨੂੰ ਭਜਾਉਣ ਦੇ ਚੱਕਰ ਵਿਚ ਵਿਅਕਤੀ ਵੱਲੋਂ ਕੀਤੀ ਗਈ ਗ਼ਲਤੀ ਕਾਰਣ ਉਸ ਦਾ ਘਰ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਜਿਸ ਕਾਰਨ ਇਸ ਵਿਅਕਤੀ ਨੂੰ 13 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਹੈ।

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਵਿਅਕਤੀ ਦੇ ਘਰ ਵਿੱਚ ਸੱਪ ਆਇਆ ਵੇਖ ਕੇ ਉਸ ਵੱਲੋਂ ਸੱਪ ਨੂੰ ਭਜਾਉਣ ਵਾਸਤੇ ਬਲਦੇ ਹੋਏ ਕੋਲੇ ਨੂੰ ਉਸ ਵੱਲ ਸੁੱਟਿਆ ਗਿਆ ਸੀ,ਜਿਸ ਨਾਲ ਸੱਪ ਭੱਜ ਜਾਏਗਾ ਜਾਂ ਮਰ ਜਾਏਗਾ। ਪਰ ਇਸ ਅੱਗ ਦੇ ਕਾਰਨ ਪੂਰਾ ਘਰ ਸੜ ਕੇ ਸੁਆਹ ਹੋ ਗਿਆ ਜਿਸ ਅੱਗ ਨੂੰ ਬੁਝਾਉਣ ਵਾਸਤੇ 75 ਫਾਇਰ ਬ੍ਰਿਗੇਡ ਦੇ ਕਰਮਚਾਰੀ ਭੇਜੇ ਗਏ ਸਨ। ਜਿਨ੍ਹਾਂ ਵੱਲੋਂ ਭਾਰੀ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਅਗਲੇ ਦਿਨ ਤਕ ਅੱਗ ਨੂੰ ਬੁਝਾ ਲਿਆ ਗਿਆ ਉਸ ਸਮੇਂ ਤੱਕ ਪੂਰੀ ਤਰ੍ਹਾਂ ਘਰ ਨੁਕਸਾਨਿਆ ਗਿਆ ਸੀ।

ਦੱਸਿਆ ਗਿਆ ਹੈ ਕਿ ਇਸ ਵਿਅਕਤੀ ਵੱਲੋਂ ਹਾਲ ਹੀ ਵਿੱਚ ਇਸ ਘਰ ਨੂੰ 13 ਕਰੋੜ ਤੋਂ ਵੱਧ ਕੀਮਤ ਵਿੱਚ ਖਰੀਦਿਆ ਗਿਆ ਸੀ। ਇਹ ਘਰ 10 ਹਜ਼ਾਰ ਵਰਗ ਫੁੱਟ ਦੇ ਵਿੱਚ ਬਣਿਆ ਹੋਇਆ ਸੀ। ਸੱਪ ਨੂੰ ਮਾਰਨ ਦੇ ਚੱਕਰ ਵਿੱਚ ਇਸ ਵਿਅਕਤੀ ਵੱਲੋਂ ਵਰਤੀ ਗਈ ਅਣਗਹਿਲੀ ਦੇ ਕਾਰਨ ਉਸ ਦਾ ਘਰ ਪੂਰੀ ਤਰਾਂ ਸੜ ਕੇ ਸੁਆਹ ਹੋ ਗਿਆ। ਇੱਕ ਕੋਲੇ ਨਾਲ ਇਹ ਅੱਗ ਘਰ ਦੀ ਬੇਸਮੇਂਟ ਤੋਂ ਸ਼ੁਰੂ ਹੋਈ ਸੀ। ਇਹ ਘਟਨਾ 23 ਨਵੰਬਰ ਦੀ ਦੱਸੀ ਗਈ ਹੈ।