Tuesday , October 27 2020

12 ਵੀਂ ਪਾਸ ਲਈ ਪੁਲਸ ‘ਚ ਭਰਤੀ ਹੋਣ ਦਾ ਸੁਨਹਿਰਾ ਮੌਕਾ

12 ਵੀਂ ਪਾਸ ਲਈ ਪੁਲਸ ‘ਚ ਭਰਤੀ ਹੋਣ ਦਾ ਸੁਨਹਿਰਾ ਮੌਕਾ

ਨਵੀ ਦਿੱਲੀ : ਦੇਸ਼ ਦੀ ਸੁਰੱਖਿਆ ਕਰਨ ‘ਚ ਆਪਣਾ ਭਵਿੱਖ ਦੇਖਣ ਵਾਲਿਆਂ ਲਈ ਖੁਸ਼ਖਬਰੀ ਹੈ ਕਿ ਐੱਚ.ਐੱਸ.ਐੱਸ.ਸੀ. (ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ) ਨੇ ਆਪਣੇ ਕਾਂਸਟੇਬਲ ਅਤੇ ਸਬ ਇੰਸਪੈਕਟਰ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ ।ਦੱਸ ਦੇਈਏ ਕਿ ਹਨ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰ 12 ਵੀਂ ਪਾਸ ਹੋਣਾ ਚਾਹੀਦਾ ਹੈ ।

 

 

HSSC Recruitment 2018

ਅਹੁਦਿਆਂ ਦੀ ਕੁੱਲ ਗਿਣਤੀ 7110 ਹੈ । ਅਹੁਦਿਆਂ ਦਾ ਵੇਰਵਾ- ਕਾਂਸਟੇਬਲ ਅਤੇ ਸਬ ਇੰਸਪੈਕਟਰ , ਅਪਲਾਈ ਕਰਨ ਦੀ ਆਖਰੀ ਤਾਰੀਕ- ਉਮੀਦਵਾਰ 28 ਮਈ 2018 ਤੱਕ ਇਨ੍ਹਾਂ ਅਹੁਦਿਆਂ ‘ਤੇ ਆਨਲਾਈਨ ਅਪਲਾਈ ਕਰ ਸਕਦੇ ਹਨ ।HSSC Recruitment 2018

ਅਹੁਦਿਆਂ ਲਈ ਐਪਲੀਕੇਸ਼ਨ ਫੀਸ ਦੇਣ ਦੀ ਆਖਰੀ ਤਾਰੀਕ- 30 ਮਈ 2018 ਨਿਰਧਾਰਿਤ ਕੀਤੀ ਗਈ ਹੈ । ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ 12ਵੀਂ ਦੀ ਪ੍ਰੀਖਿਆ ਪਾਸ ਹੋਣਾ ਚਾਹੀਦਾ। ਇਸ ਤੋਂ ਇਲਾਵਾ ਗਰੈਜ਼ੂਏਟਸ ਨੂੰ ਪਹਿਲ ਦਿੱਤੀ ਜਾਵੇਗੀ।HSSC Recruitment 2018

ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਦੀ ਉਮਰ 18 ਤੋਂ 30 ਸਾਲ ਦਰਮਿਆਨ ਹੋਣੀ ਚਾਹੀਦੀ ਹੈ । ਚੋਣ ਪ੍ਰਕਿਰਿਆ- ਇਨ੍ਹਾਂ ਅਹੁਦਿਆਂ ‘ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਚੋਣ ਸਕਿਲ, ਪ੍ਰੈਕਟੀਕਲ ਅਤੇ ਫਿਜ਼ੀਕਲ ਟੈਸਟ ਦੇ ਆਧਾਰ ‘ਤੇ ਕੀਤੀ ਜਾਵੇਗੀ। ਇਸ ਤਰ੍ਹਾਂ ਕਰੋ ਅਪਲਾਈ- ਅਹੁਦਿਆਂ ‘ਤੇ ਅਪਲਾਈ ਕਰਨ ਲਈ hssc.gov.in ‘ਤੇ ਲਾਗ ਇਨ ਕਰੋ ਅਤੇ ਆਨਲਾਈਨ ਅਪਲਾਈ ਕਰੋ।HSSC Recruitment 2018