Tuesday , September 27 2022

12ਵੀਂ ਪਾਸ ਲਈ ਏਅਰ ਇੰਡੀਆ ‘ਚ ਨੌਕਰੀ ਕਰਨ ਦਾ ਵੱਡਾ ਮੌਕਾ, ਜਲਦ ਕਰੋ ਅਪਲਾਈ..

12ਵੀਂ ਪਾਸ ਲਈ ਏਅਰ ਇੰਡੀਆ ‘ਚ ਨੌਕਰੀ ਕਰਨ ਦਾ ਵੱਡਾ ਮੌਕਾ, ਜਲਦ ਕਰੋ ਅਪਲਾਈ

ਨਵੀਂ ਦਿੱਲੀ— ਨੌਕਰੀ ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਚੰਗੀ ਖਬਰ ਹੈ। ਏਅਰ ਇੰਡੀਆ ਲਿਮਟਿਡ ਨੇ ਅਨੁਭਵੀ ਕੈਬਿਨ ਕਰੂ ਅਹੁਦਿਆਂ ਲਈ ਭਰਤੀ ਕੱਢੀ ਹੈ। ਯੋਗ ਉਮੀਦਵਾਰਾਂ ਕੋਲ ਸਰਕਾਰੀ ਨੌਕਰੀ ਪਾਉਣ ਦਾ ਸੁਨਹਿਰਾ ਮੌਕਾ ਹੈ। ਇਹ ਭਰਤੀ 500 ਅਹੁਦਿਆਂ ‘ਤੇ

 

ਹੋਣੀਆਂ ਹਨ। ਇਸ ਭਰਤੀ ਲਈ ਏਅਰ ਇੰਡੀਆ ਏਅਰ ਟਰਾਂਸਪੋਰਟ ਸਰਵਿਸੇਜ਼ ਲਿਮਟਿਡ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜੇਕਰ ਤੁਸੀਂ ਵੀ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਨ੍ਹਾਂ ਅਹੁਦਿਆਂ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ ਹੇਠਾਂ ਦਿੱਤੀ ਗਈ ਜਾਣਕਾਰੀ ਜ਼ਰੂਰ ਪੜ੍ਹੋ। 12ਵੀਂ ਪਾਸ ਉਮੀਦਵਾਰ ਵੀ ਕਰ ਸਕਦੇ ਹਨ ਅਪਲਾਈ।
ਇਸ ਭਰਤੀ ਲਈ 18 ਸਾਲ ਤੋਂ 35 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਅਰਜ਼ੀਕਰਤਾਵਾਂ ਦੀ ਉਮਰ 12 ਮਾਰਚ 2018 ਦੇ ਆਧਾਰ ‘ਤੇ ਤੈਅ ਕੀਤੀ ਜਾਵੇਗੀ। ਇਸ ਤੋਂ ਇਲਾਵਾ

 ਚੋਣ ਪ੍ਰਕਿਰਿਆ ‘ਚ ਉਮੀਦਵਾਰਾਂ ਨੂੰ ਉਮਰ ਸੀਮਾ ‘ਚ 5 ਸਾਲ ਅਤੇ ਓ.ਬੀ.ਸੀ. ਵਰਗ ਦੇ ਉਮੀਦਵਾਰਾਂ ਨੂੰ 3 ਸਾਲ ਦੀ ਛੂਟ ਦਿੱਤੀ ਜਾਵੇਗੀ। ਇਸ ਭਰਤੀ ਲਈ ਅਰਜ਼ੀਕਰਤਾਵਾਂ ਦੀ ਚੋਣ ਇੰਟਰਵਿਊ ਅਤੇ ਸਕ੍ਰੀਨਿੰਗ ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਕੀਤੀ ਜਾਵੇਗੀ।

ਇਸ ਤਰ੍ਹਾਂ ਕਰੋ ਅਪਲਾਈ
ਏਅਰ ਇੰਡੀਆ ਦੀ ਕੈਬਿਨ ਕਰੂ ਭਰਤੀ ‘ਚ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਕਰਨਾ ਹੋਵੇਗਾ। ਜ਼ਿਕਰਯੋਗ ਹੈ ਕਿ ਇਨ੍ਹਾਂ ਅਹੁਦਿਆਂ ‘ਤੇ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਇਕ ਹਜ਼ਾਰ ਰੁਪਏ ਦਾ ਡਿਮਾਂਡ ਡਰਾਫਟ ਜਮ੍ਹਾ ਕਰਨਾ ਹੋਵੇਗਾ।