Thursday , January 21 2021

100 ਸਵਾਲ,4 ਮਿੰਟ ਤੋਂ ਵੀ ਘੱਟ ਸਮਾਂ ! ਹੈ ਕੋਈ ਜਵਾਬ ਇਸ ਸਰਕਾਰੀ ਸਕੂਲ ਦੀ ਹੋਣਹਾਰ ਬੱਚੀ ਦਾ ?

ਸਰਕਾਰੀ ਸਕੂਲ ਦੀ ਹੋਣਹਾਰ ਬੱਚੀ ..ਆਮ ਗਿਆਨ ਦੇ 100 ਤੋਂ ਵੱਧ ਸਵਾਲਾਂ ਦੇ ਧੜਾਧੜ ਜਵਾਬ ..ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹੁਨਰ ਦੀ ਮਿਸਾਲ ..ਸਹੀ ਮਾਰਗਦਰਸ਼ਨ ਦੀ ਹੱਕਦਾਰ ਹੈ ਇਹ ਬੱਚੀ ..

ਮੈਂ ਚਾਹੁੰਦਾ ਹਾਂ ਕਿ ਪੰਜਾਬੀ ਭਾਸ਼ਾ ਦਾ ਨੰਬਰ 13 ਤੋਂ ਵੀ ਉੱਪਰ ਜਾਵੇ ਕਿਉਂਕਿ ਇਸ ਭਾਸ਼ਾ ਵਿਚ ਇਹ ਅੰਕ ਪ੍ਰਾਪਤ ਕਰਨ ਦੀ ਸਮਰੱਥਾ ਹੈ ਪਰ ਅਜਿਹਾ ਕਰਨ ਲੲੀ ਯਤਨ ਕਰਨੇ ਪੈਣਗੇ। ਇਸ ਦਿਸ਼ਾ ਵਿਚ ਮੇਰੇ ਕੁਝ ਕੁ ਸੁਝਾਅ ਇਸ ਪ੍ਰਕਾਰ ਹਨ :
1. ਮੈਂ ਅੰਗਰੇਜ਼ੀ ਪੜ੍ਹਾਉਣ ਦਾ ਵਿਰੋਧ ਨਹੀਂ ਕਰ ਰਿਹਾ। ਪੰਜਾਬੀ ਬੱਚਿਆਂ ਨੂੰ ਅੰਗਰੇਜ਼ੀ ਬੋਲਣ, ਪੜ੍ਹਨ, ਲਿਖਣ, ਸਾਹਿਤ ਸਿਰਜਣਾ ਆਦਿ ਵਿਚ ਵੀ ਮੁਹਾਰਤ ਪ੍ਰਾਪਤ ਕਰਨੀ ਚਾਹੀਦੀ ਹੈ ਪਰ ਅਜਿਹਾ ਕਰਨ ਲੲੀ ਮਾਂ ਬੋਲੀ ਨੂੰ ਕੁਰਬਾਨ ਕਰਨ ਵਿਚ ਬੁਧੀਮਤਾ ਨਹੀਂ ਹੈ। ਅੰਗਰੇਜ਼ੀ ਦੀ ਪੜ੍ਹਾੲੀ ਉਦੋਂ ਸ਼ੁਰੂ ਕਰਨੀ ਚਾਹੀਦੀ ਹੈ ਜਦੋਂ ਬੱਚੇ ਇਹ ਭਾਸ਼ਾ ਸਿੱਖਣ ਦੇ ਯੋਗ ਹੋਣ। ਸਾਰੇ ਯੂਰਪ ਵਿਚ ਵਿਦੇਸ਼ੀ ਭਾਸ਼ਾ ਸਤਵੀਂ ਜਮਾਤ ਤੋਂ ਸ਼ੁਰੂ ਕੀਤੀ ਜਾਂਦੀ ਹੈ। ਕੈਨੇਡਾ ਅਤੇ ਅਮਰੀਕਾ ਵਿਚ ਵੀ ਵਿਦੇਸ਼ੀ ਭਾਸ਼ਾ ਦਾ ਅਧਿਐਨ ਜੂਨੀਅਰ ਸੈਕੰਡਰੀ ਸਟੇਜ ਦੇ ਅੰਤ ’ਤੇ ਕੀਤਾ ਜਾਂਦਾ ਹੈ। ਭਾਰਤ ਵਿਚ ਤਕਰੀਬਨ 60-70 ਸਾਲ ਅੰਗਰੇਜ਼ੀ ਨੂੰ ਪੰਜਵੀਂ ਜਮਾਤ ਤੋਂ ਹੀ ਸ਼ੁਰੂ ਕਰਕੇ ਪੜ੍ਹਾਇਆ ਜਾਂਦਾ ਰਿਹਾ ਹੈ ਤੇ ਵਿਦਿਆਰਥੀ ਅੰਗਰੇਜ਼ੀ ਵਿਚ ਆਬੂਰ ਪ੍ਰਾਪਤ ਕਰਦੇ ਰਹੇ ਹਨ। ਇਸ ਲੲੀ ਬੜਾ ਜ਼ਰੂਰੀ ਹੈ ਕਿ ਪਹਿਲੇ ਚਾਰ ਵਰ੍ਹੇ ਸਕੂਲਾਂ ਵਿਚ ਕੇਵਲ ਪੰਜਾਬੀ ਪੜ੍ਹਾੲੀ ਜਾਵੇ ਤੇ ਇਸ ਦੇ ਅਧਿਐਨ ਲੲੀ ਅਤੇ ਅਧਿਆਪਨ ਲੲੀ ਆਧੁਨਿਕ ਸਹਾਇਕ ਸਮੱਗਰੀਆਂ ਮੁਹੱੲੀਆ ਕੀਤੀਆਂ ਜਾਣ ਅਤੇ ਯੋਗ, ਸਮਰਪਿਤ ਟੀਚਰਾਂ ਦਾ ਵੀ ਪ੍ਰਬੰਧ ਕੀਤਾ ਜਾਵੇ।
2. ਪੰਜਾਬੀ ਭਾਸ਼ਾ ਦੀ ਤਰੱਕੀ ਕੇਵਲ ਪੰਜਾਬੀ ਸਾਹਿਤ ਦੀ ਸਿਰਜਣਾ ਕਰਕੇ ਨਹੀਂ ਹੋ ਸਕਦੀ। ਇਹ ਸਹੀ ਹੈ ਕਿ ਸਾਹਿਤ ਭਾਸ਼ਾ ਦਾ ਸ਼ਿੰਗਾਰ ਹੁੰਦਾ ਹੈ ਪਰ ਸਾਹਿਤ ਭਾਸ਼ਾ ਦਾ ਸਭ ਕੁਝ ਨਹੀਂ ਹੁੰਦਾ। ਜਦੋਂ ਤੱਕ ਪੰਜਾਬੀ ਵਿਚ ਵਿਗਿਆਨਾਂ, ਵਪਾਰ, ਖੇਤੀਬਾੜੀ, ਪ੍ਰਸ਼ਾਸਨ ਪ੍ਰਬੰਧ, ਇਤਿਹਾਸ, ਸੰਸਕ੍ਰਿਤੀ ਆਦਿ ਦੀਆਂ ਮਿਆਰੀ ਪੁਸਤਕਾਂ ਸਰਲ ਅਤੇ ਪ੍ਰਭਾਵਸ਼ਾਲੀ ਭਾਸ਼ਾ ਵਿਚ ਨਹੀਂ ਲਿਖੀਆਂ ਅਤੇ ਵਰਤੀਆਂ ਜਾਂਦੀਆਂ, ਪੰਜਾਬੀ ਭਾਸ਼ਾ ਉੱਨਤ ਭਾਸ਼ਾਵਾਂ ਦਾ ਮੁਕਾਬਲਾ ਨਹੀਂ ਕਰ ਸਕਦੀ। ਕੋਰੀਅਨ ਭਾਸ਼ਾ ਵਿਚ ਦੁਨੀਆ ਦੀਆਂ ਸਾਰੀਆਂ ਉੱਤਮ ਅਤੇ ਸਟੈਂਡਰਡ ਪੁਸਤਕਾਂ ਦੇ ਅਨੁਵਾਦ ਹਾਜ਼ਰ ਹਨ। ਕੋਰੀਅਨ ਭਾਸ਼ਾ ਵਿਚ ਉੱਚੀ ਤੋਂ ਉੱਚੀ ਸਿੱਖਿਆ ਕੋਰੀਆ ਵਿਚ ਦਿੱਤੀ ਜਾਂਦੀ ਹੈ। ਯਤਨ ਕਰਕੇ ਅਸੀਂ ‘ਪੰਜਾਬੀ’ ਨੂੰ ਵੀ ਅਜਿਹੀ ਪਦਵੀ ਦਿਵਾ ਸਕਦੇ ਹਾਂ। ਭਾਸ਼ਾ ਵਿਭਾਗ 50 ਵਰ੍ਹਿਆਂ ਤੋਂ ਸਾਹਿਤਕਾਰਾਂ ਨੂੰ ਹੀ ਸਨਮਾਨਿਤ ਕਰ ਰਿਹਾ ਹੈ। ਵਿਗਿਆਨ, ਕਾਮਰਸ, ਵਿਧੀ, ਮਨੋਵਿਗਿਆਨ, ਇਤਿਹਾਸ, ਪ੍ਰਸ਼ਾਸਨ, ਪ੍ਰਬੰਧ ਆਦਿ ਖੇਤਰਾਂ ਦੇ ਲੇਖਕਾਂ ਨੂੰ ਵੀ ਸਨਮਾਨਿਤ ਕਰਨ ਦੀ ਲੋੜ ਹੈ।
3. ਪੰਜਾਬੀ ਅਧਿਆਪਨ ਦੇ ਖੇਤਰ ਵਿਚ ਬਹੁਤ ਘਟ ਖੋਜ ਹੋੲੀ ਹੈ। ਅਜੇ ਤੱਕ ਸਕੂਲੀ ਬੱਚਿਆਂ ਵਾਸਤੇ ਅਸੀਂ ਕੋੲੀ ਖੋਜ-ਆਧਾਰਿਤ ਪਾਠ-ਪੁਸਤਕ ਤਿਆਰ ਨਹੀਂ ਕਰ ਸਕੇ। ਸਾਨੂੰ ਇਹ ਵੀ ਪਤਾ ਨਹੀਂ ਕਿ ਭਿੰਨ-ਭਿੰਨ ਉਮਰਾਂ ਦੇ ਬੱਚਿਆਂ ਦਾ ਸ਼ਬਦ ਭੰਡਾਰ ਕਿੰਨੇ ਤੇ ਕਿਸ ਕਿਸਮ ਦੇ ਸ਼ਬਦਾਂ ਦਾ ਹੁੰਦਾ ਹੈ ਜਾਂ ਪੰਜਾਬੀ ਸੁਣਨ, ਸਮਝਣ, ਪੜ੍ਹਨ ਅਤੇ ਲਿਖਣ ਦੀ ਪ੍ਰਤੀ ਮਿੰਟ ਕਿੰਨੀ ਗਤੀ ਹੋਣੀ ਚਾਹੀਦੀ ਹੈ ਤੇ ਇਸ ਵੇਲੇ ਕਿੰਨੀ ਹੈ? ਪੰਜਾਬੀ ਪੜ੍ਹਾਉਣ ਦੀ ਅਸੀਂ ਅਜੇ ਤੱਕ ਕੋੲੀ ਵਧੀਆ ਵਿਧੀ ਦੀ ਕਾਢ ਨਹੀਂ ਕੀਤੀ, ਨਾ ਹੀ ਅਜੇ ਤੱਕ ਅਸੀਂ ਭਿੰਨ-ਭਿੰਨ ਉਮਰਾਂ ਜਾਂ ਜਮਾਤਾਂ ਦੇ ਬੱਚਿਆਂ ਲੲੀ ਕੋੲੀ ਯੋਗਤਾ ਪਰਖਣ ਦਾ ਟੈਸਟ ਬਣਾ ਸਕੇ ਹਾਂ। ਸਾਰੇ ਦਾ ਸਾਰਾ ਪੰਜਾਬੀ ਅਧਿਆਪਨ ਦਾ ਕੰਮ ਅਟਕਲ-ਪੱਚੂ ਹੀ ਚਲ ਰਿਹਾ ਹੈ, ਸਾਡੇ ਕੋਲ ਕੋੲੀ ਖੋਜ-ਆਧਾਰਿਤ ਸਿਧਾਂਤ ਨਹੀਂ ਹਨ। ਮੌਲਿਕ ਖੋਜ ਨਾ ਦੇ ਹੀ ਬਰਾਬਰ ਹੈ। ਅਜੇ ਤੱਕ ਤਾਂ ਅਸੀਂ ਇਹ ਵੀ ਨਹੀਂ ਪਤਾ ਕਰ ਸਕੇ ਕਿ ਪਾਠ-ਪੁਸਤਕਾਂ ਅਤੇ ਸਿਲੇਬਸਾਂ ਦੇ ਭਿੰਨ-ਭਿੰਨ ਜਮਾਤਾਂ ਵਾਸਤੇ ਆਕਾਰ ਕਿੰਨੇ-ਕਿੰਨੇ ਹੋਣ ਤੇ ਉਨ੍ਹਾਂ ਦੀ ਸਮੱਗਰੀ ਕਿਹੋ ਜਿਹੀ ਹੋਵੇ। ਸਕੂਲ ਸਿੱਖਿਆ ਬੋਰਡ ਵੱਲੋਂ ਤਿਆਰ ਕੀਤੀਆਂ ਪਾਠ-ਪੁਸਤਕਾਂ ਇਧਰੋਂ-ਉਧਰੋਂ ਭਿੰਨ-ਭਿੰਨ ਲੇਖਕਾਂ ਦੀਆਂ ਰਚਨਾਵਾਂ ਇਕੱਠੀਆਂ ਕਰਕੇ ਹੀ ਬਣਾੲੀਆਂ ਗੲੀਆਂ ਹੁੰਦੀਆਂ ਹਨ। ਕੲੀ ਵਾਰ ਤੀਜੀ ਜਮਾਤ ਦੀ ਪੁਸਤਕ ਚੌਥੀ ਜਮਾਤ ਦੀ ਪਾਠ-ਪੁਸਤਕ ਨਾਲੋਂ ਵੀ ਔਖੀ ਹੁੰਦੀ ਹੈ। ਪੰਜਾਬ ਦੀ ਕਿਸੇ ਯੂਨੀਵਰਸਿਟੀ ਜਾਂ ਭਾਸ਼ਾ ਵਿਭਾਗ ਨੇ ਵਿਗਿਆਨਕ ਢੰਗ ਨਾਲ ਖੋਜ ਦਾ ਕੰਮ ਸ਼ੁਰੂ ਨਹੀਂ ਕੀਤਾ। ਕੋੲੀ ਅਜਿਹਾ ਪੈਮਾਨਾ ਤਿਆਰ ਨਹੀਂ ਕੀਤਾ ਗਿਆ ਜੋ ਦੱਸ ਸਕੇ ਕਿ ਪੰਜਾਬੀ ਯੂਨੀਵਰਸਿਟੀ ਦੀ ਐਮ. ੲੇ. (ਪੰਜਾਬੀ) ਦੀ ਡਿਗਰੀ ਗੁਰੂ ਨਾਨਕ ਦੇਵ ਜਾਂ ਪੰਜਾਬ ਯੂਨੀਵਰਸਿਟੀ ਦੀ ਐਮ. ੲੇ. (ਪੰਜਾਬੀ) ਦੀ ਡਿਗਰੀ ਨਾਲੋਂ ਵਧੀਆ ਹੈ ਜਾਂ ਘਟੀਆ ਹੈ ਜਾਂ ਕਿਹੜੀ ਯੂਨੀਵਰਸਿਟੀ ਦੀ ਐਮ. ੲੇ. (ਪੰਜਾਬੀ) ਦਾ ਮਿਆਰ ਐਮ. ੲੇ. (ਅੰਗਰੇਜ਼ੀ) ਦੇ ਮਿਆਰ ਜਿੰਨਾ ਹੈ ਆਦਿ।