Tuesday , June 28 2022

1 ਮਹੀਨਾ ਪਹਿਲਾ ਹੋਇਆ ਸੀ ਵਿਆਹ ਹੁਣ ਟੁੱਟਾ ਦੁੱਖਾਂ ਦਾ ਪਹਾੜ – ਵਾਪਰਿਆ ਇਹ ਕਹਿਰ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਕੁਝ ਪਰਿਵਾਰਾਂ ਵਿੱਚ ਵਿਆਹ ਨੂੰ ਲੈ ਕੇ ਬਹੁਤ ਸਾਰੀਆਂ ਖੁਸ਼ੀਆ ਹੁੰਦੀਆ ਹਨ ਅਤੇ ਇਕ ਲੜਕੀ ਅਤੇ ਲੜਕਾ ਜਿਥੇ ਵਿਆਹ ਦੇ ਨਾਲ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਹਨ। ਉਥੇ ਹੀ ਇਸ ਨਵ-ਵਿਆਹੇ ਜੋੜੇ ਵੱਲੋਂ ਆਪਣੀ ਜ਼ਿੰਦਗੀ ਤੇ ਆਉਣ ਵਾਲੇ ਸਮੇਂ ਨੂੰ ਲੈ ਕੇ ਬਹੁਤ ਸਾਰੇ ਸੁਪਨੇ ਸਜਾਏ ਜਾਂਦੇ ਹਨ। ਅਤੇ ਜ਼ਿੰਦਗੀ ਵਿਚ ਅੱਗੇ ਵਧਣ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਤਾਂ ਜੋ ਆਪਣੇ ਪਰਵਾਰ ਨੂੰ ਖੁਸ਼ ਰੱਖ ਸਕਣ। ਪਰ ਕਈ ਪਰਿਵਾਰਾਂ ਵਿੱਚ ਅਜਿਹੀਆਂ ਖੁਸ਼ੀਆਂ ਵਧੇਰੇ ਸਮਾਂ ਨਹੀ ਟਿਕਦੀਆਂ ਅਤੇ ਕਈ ਲੋਕ ਵੱਖ-ਵੱਖ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਜਿਸ ਕਾਰਨ ਇਹ ਹਸਦੇ ਵਸਦੇ ਘਰ ਵਿੱਚ ਹੀ ਗਮ ਵਿੱਚ ਡੁੱਬ ਜਾਂਦੇ ਹਨ। ਬਹੁਤ ਸਾਰੇ ਲੋਕ ਵਾਪਰਨ ਵਾਲੇ ਸੜਕ ਹਾਦਸਿਆਂ ਦੀ ਚਪੇਟ ਵਿਚ ਆ ਰਹੇ ਹਨ ਜਿਸ ਕਾਰਨ ਕਈ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ।

ਹੁਣ ਇੱਕ ਮਹੀਨਾ ਪਹਿਲਾਂ ਵਿਆਹ ਹੋਇਆ ਸੀ ਅਤੇ ਹੁਣ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ, ਹੁਣ ਇਹ ਕਹਿਰ ਵਾਪਰਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬਟਾਲਾ ਅਧੀਨ ਪਿੰਡ ਲੌਂਗੋਵਾਲ ਨੇੜੇ ਫਾਟਕ ਤੋਂ ਸਾਹਮਣੇ ਆਈ ਹੈ। ਜਿਸਦੇ ਕੋਲ ਵਾਪਰੇ ਇਕ ਹਾਦਸੇ ਵਿੱਚ ਨੌਜਵਾਨ ਦੀ ਮੌਤ ਹੋ ਗਈ ਹੈ। ਦੱਸਿਆ ਗਿਆ ਹੈ ਕਿ ਜਿਥੇ ਇੱਕ ਨਵ ਵਿਆਹਿਆ ਜੋੜਾ ਆਪਣੇ ਬੁਲਟ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਪਿੰਡ ਨੂੰ ਜਾ ਰਿਹਾ ਸੀ। ਇਹ ਪਤੀ ਪਤਨੀ ਜਿਨ੍ਹਾਂ ਦਾ ਇੱਕ ਮਹੀਨਾ ਪਹਿਲਾਂ ਹੀ ਵਿਆਹ ਹੋਇਆ ਸੀ।

ਇਸ ਹਾਦਸੇ ਦਾ ਸ਼ਿਕਾਰ ਹੋਏ ਹਨ। ਜਦੋਂ ਫਾਟਕ ਦੇ ਨਜ਼ਦੀਕ ਪਹੁੰਚਣ ਤੇ ਬੁਲਟ ਮੋਟਰਸਾਈਕਲ ਅਚਾਨਕ ਹੀ ਸਲਿਪ ਹੋ ਗਿਆ। ਜਿਸ ਕਾਰਨ ਪਤੀ ਪਤਨੀ ਜ਼ਖਮੀ ਹੋ ਗਏ ਜਿਥੇ ਲੜਕਾ ਵਧੇਰੇ ਜ਼ਖਮੀ ਹੋ ਗਿਆ। ਮੌਕੇ ਤੇ ਮੌਜੂਦ ਲੋਕਾਂ ਵੱਲੋਂ ਤੁਰੰਤ ਹੀ ਸਰਬਜੀਤ ਮਸੀਹ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਬਟਾਲਾ ਵਿਖੇ ਲਿਜਾਇਆ ਗਿਆ।

ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਅੰਮ੍ਰਿਤਸਰ ਹਸਪਤਾਲ ਰੈਫਰ ਕੀਤਾ ਗਿਆ। ਜਿੱਥੇ ਹਸਪਤਾਲ ਵਿੱਚ ਇਹ ਨੌਜਵਾਨ ਜੇਰੇ-ਇਲਾਜ ਸੀ ਉੱਥੇ ਹੀ ਉਸਦੀ ਮੌਤ ਹੋ ਗਈ। ਇਸ ਹਾਦਸੇ ਵਿਚ ਸਰਬਜੀਤ ਮਸੀਹ ਦੀ ਪਤਨੀ ਦਾ ਇਸ ਹਾਦਸੇ ਵਿਚ ਬਚਾਅ ਹੋ ਗਿਆ ਹੈ। ਇਹ ਪਤੀ ਪਤਨੀ ਚੱਕ ਯਾਕੂਬ ਦੇ ਰਹਿਣ ਵਾਲੇ ਸਨ। ਇਸ ਘਟਨਾ ਕਾਰਨ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।