Saturday , August 13 2022

ਗ਼ਲਤ ਗਾਣਿਆਂ ਨੂੰ ਲੈ ਕੇ ਹੁਣ ਸ਼ੈਰੀ ਮਾਨ ਨੂੰ ਕੋਰਟ ‘ਚ ਘਸੀਟੇਗਾ ਇਹ ਵਿਅਕਤੀ

ਪਿਛਲੇ ਕਾਫ਼ੀ ਸਮੇਂ ਤੋਂ ਕਰਨਾਟਕ ਨਾਲ ਸਬੰਧ ਰੱਖਣ ਵਾਲੇ ਪ੍ਰੋਫੈਸਰ ਪੰਡਿਤਰਾਓ ਧਨੇਰਵਰ ਨੇ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਲਈ ਝੰਡਾ ਚੁੱਕਿਆ ਹੋਇਆ ਹੈ। ਹੁਣ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਨੇ ਲੱਚਰ, ਹਥਿਆਰਾਂ ਤੇ ਸ਼ਰਾਬ ਦੀ ਤਾਰੀਫ਼ ਵਿੱਚ ਗੀਤ ਗਾ ਚੁੱਕੇ ਪੰਜਾਬੀ ਗਾਇਕਾਂ ਨੂੰ ਆਪਣੇ ਨਿਸ਼ਾਨੇ ‘ਤੇ ਲਿਆ ਹੈ। ਉਨ੍ਹਾਂ ਨੇ ਇਨ੍ਹਾਂ ਗਾਇਕਾਂ ਨੂੰ 15 ਦਸੰਬਰ ਤੱਕ ਪੰਜਾਬੀ ਮਾਂ ਬੋਲੀ ਤੋਂ ਮੁਆਫ਼ੀ ਮੰਗਣ ਲਈ ਆਖਿਆ ਹੈ।Sharry Mann

ਉਨ੍ਹਾਂ ਕਿਹਾ ਕਿ ਜੇਕਰ 15 ਦਸੰਬਰ ਤੱਕ ਇਹ ਗਾਇਕ ਮੁਆਫ਼ੀ ਨਹੀਂ ਮੰਗਣਗੇ ਤਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇਨ੍ਹਾਂ ਗਾਇਕਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਪੰਡਿਤ ਰਾਓ ਨੇ ਕਿਹਾ ਕਿ ‘ਚੌਥਾ ਪੈੱਗ ਲਾ ਕੇ ਤੇਰੀ ਬਾਂਹ ਫੜਨੀ, ਚੰਡੀਗੜ੍ਹ ਵਿੱਚ ਕੁੜੀ ਮਿਲੀ ਚਾਕਲੇਟ ਵਰਗੀ, ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ, ਘਰ ਦੀ ਸ਼ਰਾਬ ਹੋਵੇ, ਚਾਰ ਬੋਤਲ ਵੋਡਕਾ ਕਾਮ ਮੇਰਾ ਰੋਜ਼ ਕਾ, ਬੋਤਲ ਸ਼ਰਾਬ ਦੀਏ’, ਜਿਹੇ ਗਾਣੇ ਗਾਉਣ ਵਾਲੇ ਪੰਜਾਬੀ ਗਾਇਕ ਪੰਜਾਬੀ ਭਾਸ਼ਾ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਅੱਗੇ ਆ ਕੇ ਮੁਆਫੀ ਮੰਗਣ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਕੋਈ ਵੀ ਇਸ ਪਵਿੱਤਰ ਪੰਜਾਬੀ ਭਾਸ਼ਾ ਵਿੱਚ ਹਥਿਆਰਾਂ, ਲੱਚਰਤਾ ਜਾਂ ਸ਼ਰਾਬ ਦੇ ਸੋਹਲੇ ਗਾਉਣ ਦੀ ਹਿੰਮਤ ਨਾ ਕਰ ਸਕੇ।Sharry Mann

ਪੰਜਾਬੀ ਭਾਸ਼ਾ ਤੇ ਸੱਭਿਆਚਾਰ ਤੋਂ ਪ੍ਰਭਾਵਿਤ ਹੋਏ ਪੰਡਿਤਰਾਓ ਪੰਜਾਬੀ ਵਿੱਚ ਲੱਚਰਤਾ ਤੇ ਹੋਰਨਾਂ ਵੈਲਾਂ ਦੀ ਗੱਲ ਕਰਨ ਵਾਲੇ ਗੀਤ ਨਾ ਚਲਾਉਣ ਬਾਰੇ ਮੁਹਿੰਮ ਸ਼ੁਰੂ ਕਰਦੇ ਹੋਏ ਹਾਈਕੋਰਟ ਵਿੱਚ ਕਾਨੂੰਨੀ ਲੜਾਈ ਵੀ ਲੜ ਰਹੇ ਹਨ। ਜਨਹਿੱਤ ਪਟੀਸ਼ਨ ਦਰਜ ਕਰਨ ਵਾਲੇ ਪੰਡਿਤਰਾਓ ਨੇ ਕੋਰਟ ਵਿੱਚ ਸੈਂਸਰ ਬੋਰਡ ਜਾਂ ਇਸ ਤਰ੍ਹਾਂ ਦੀ ਨੀਤੀ ਬਣਾਏ ਜਾਣ ਦੀ ਮੰਗ ਵੀ ਕੀਤੀ ਹੈ। ਪੰਡਿਤਰਾਓ ਨੇ ਪਟਿਆਲਾ ਸਥਿਤ ਆਡੀਓ, ਵੀਡੀਓ ਰਿਕਾਰਡਿੰਗ ਕੰਪਨੀ, ਡੀ.ਜੇ. ਕੰਪਨੀ ਅਤੇ ਮੈਰਿਜ ਪੈਲੇਸਾਂ ਦੇ ਨਾਲ-ਨਾਲ ਕਈ ਸਰਕਾਰੀ ਦਫ਼ਤਰਾਂ ਨੂੰ ਵੀ ਕਾਨੂੰਨੀ ਨੋਟਿਸ ਵੀ ਜਾਰੀ ਕੀਤੇ ਹਨ।Sharry Mann

ਸ਼ੈਰੀ ਮਾਨ ਖਿਲਾਫ਼ ਖੋਲ੍ਹਿਆ ਮੋਰਚਾ
ਲੇਜਰ ਵੈਲੀ ‘ਚ ਚੰਡੀਗੜ੍ਹ ਕਾਰਨੀਵਾਲ-2017 ਸ਼ੁਰੂ ਹੋਣ ਦੇ ਦੂਜੇ ਦਿਨ ਮਿਊਂਸੀਪਲ ਕਾਰਪੋਰੇਸ਼ਨ ਚੰਡੀਗੜ੍ਹ ਵੱਲੋਂ ਪੰਜਾਬੀ ਗਾਇਕ ਸ਼ੈਰੀ ਮਾਨ ਨੂੰ ਇੱਕ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸ਼ੈਰੀ ਨੂੰ ‘ਸਵੱਛ ਭਾਰਤ ਮੁਹਿੰਮ’ ਚੰਡੀਗੜ੍ਹ ਲਈ ਬ੍ਰਾਂਡ ਅੰਬੈਡਸਰ ਐਲਾਨ ਕਰ ਦਿੱਤਾ ਹੈ ਅਤੇ ਜਤਿੰਦਰ ਯਾਦਵ, ਆਈ. ਏ. ਐੱਸ. ਕਮਿਸ਼ਨਰ, ਐੱਮ. ਸੀ. ਸੀ., ਵੱਲੋਂ ‘ਸਵੱਛ ਅੰਬੈਸਡਰ ਐਗਰੀਮੈਂਟ’ ਦੀ ਚਿੱਠੀ ‘ਤੇ ਹਸਤਾਖਰ ਵੀ ਕਰ ਦਿੱਤੇ ਗਏ ਹਨ। ਹਾਲਾਂਕਿ ਸ਼ੈਰੀ ਮਾਨ ਨੇ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਸਮਝਦਿਆਂ ਸ਼ੈਰੀ ਮਾਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਓ ਮਿਲ ਕੇ ਇਸ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ‘ਚ ਮਦਦ ਕਰੀਏ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ‘ਸ਼ਹਿਰ ਨੂੰ ਸਾਫ ਸੁਥਰਾਂ ਰੱਖਣ।Sharry Mann

ਪੰਡਿਤ ਰਾਓ ਇਸੇ ਸਬੰਧੀ ਸ਼ੈਰੀ ਮਾਨ ‘ਤੇ ਹਮਲਾ ਬੋਲਿਆ ਹੈ। ਉਹਨਾਂ ਨੇ ਸਾਰੇ ਹੀ ਮੀਡੀਆ ਚੈਨਲਜ਼ ਅਤੇ ਅਖਬਾਰਾਂ ਨੂੰ ਇੱਕ ਪ੍ਰੈੱਸ ਨੋਟ ਜਾਰੀ ਕੀਤਾ ਹੈ, ਜਿਸ ਵਿੱਚ ਉਹਨਾਂ ਲਿਖਿਆ ਹੈ ਕਿ ਪੈੱਗ, ਬੱਲੀਏ, ਹੋਸਟਲ ਵਾਲਾ ਕਮਰਾ, ਵਰਗੇ ਸ਼ਰਾਬੀ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਗਾਉਣ ਵਾਲੇ ਸ਼ੈਰੀ ਮਾਨ ਨੂੰ ਚੰਡੀਗੜ੍ਹ ਦਾ ਸਵੱਛ ਭਾਰਤ ਮੁਹਿੰਮ ਦਾ ਬ੍ਰਾਂਡ ਅੰਬੈਸਡਰ ਨਹੀਂ ਬਣਾਉਣਾ ਚਾਹੀਦਾ।Sharry Mann

ਪੰਡਿਤ ਰਾਓ ਨੇ ਲਿਖਿਆ ਹੈ ਕਿ ਸ਼ੈਰੀ ਮਾਨ ਸ਼ਰਾਬੀਆਂ ਅਤੇ ਸ਼ਰਾਬ ਵਾਲੇ ਗਾਣੇ ਗਾਉਣ ਵਾਲਾ ਹੈ। ਉਹ ਕਦੇ ਵੀ ਸਮਾਜ ਦੀ ਨੁਮਾਇੰਦਗੀ ਕਿਸੇ ਚੰਗੇ ਕੰਮ ਲਈ ਨਹੀਂ ਕਰ ਸਕਦਾ। ਉਹਨਾਂ ਦਾ ਕਹਿਣਾ ਸੀ ਕਿ ਸ਼ਰਾਬ ਨੂੰ ਪ੍ਰਮੋਟ ਕਰਨ ਵਾਲਾ ਕਿਸ ਤਰ੍ਹਾਂ ਭਾਰਤ ਨੂੰ ਸਾਫ਼ ਸੁਥਰਾ ਰੱਖਣ ਦੀ ਅਪੀਲ ਕਰ ਸਕਦਾ ਹੈ ਅਤੇ ਫਿਰ ਅਜਿਹੇ ਗਾਇਕ ਦੀ ਅਪੀਲ ਦਾ ਲੋਕਾਂ ‘ਤੇ ਕਿੰਨਾ ਕੁ ਅਸਰ ਹੋਵੇਗਾ। ਇਹ ਬਾਖ਼ੂਬੀ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਨਾਲ ਹੀ ਮਨੀਮਾਜਰਾ ਰਹਿਣ ਵਾਲੇ ਲੋਕ ਗਾਇਕ ਈਦੂ ਸ਼ਰੀਫ਼ ਨੂੰ ‘ਸਵੱਛ ਭਾਰਤ ਮੁਹਿੰਮ’ ਦਾ ਬ੍ਰਾਂਡ ਅੰਬੈਸਡਰ ਬਣਾਉਣ ਦੀ ਅਪੀਲ ਕੀਤੀ ਹੈ।Sharry Mann