Friday , October 7 2022

ਹੱਦ ਹੋ ਗੲੀ ਡਿਗਰੀ ਕਰ ਕੇ ਵੀ ਰਿਕਸ਼ਾ ਚਲਾਣ ਲੲੀ ਮਜ਼ਬੂਰ ਹੇ ਇਹ ਵੀਰ ..

18 ਸਾਲ ਪਹਿਲਾਂ ਬੀ. ਏ. ਪਾਸ ਕਰਨ ਦੇ ਬਾਵਜੂਦ ਨਹੀਂ ਮਿਲੀ ਨੌਕਰੀ, ਰਿਕਸ਼ਾ ਚਲਾ ਕੇ ਗੁਜ਼ਾਰਾ ਕਰ ਰਿਹਾ ਹੈ ਇਹ ਵਿਅਕਤੀ .. ਸਮੇਂ ਦੀਆਂ ਸਰਕਾਰਾਂ ਦੀਆਂ ਗਲਤ ਨੀਤੀਆ ਤੇ ਨਲਾਇਕੀਆ ਕਰਕੇ ਸੂਬੇ ਵਿਚ ਬੇਰੁਜ਼ਗਾਰੀ ਦੀ ਵੱਡੀ ਸਮੱਸਿਆ ਪੈਦਾ ਹੋਈ, ਜਿਸ ‘ਚ ਅਨੇਕਾਂ ਪੜ੍ਹੇ ਲਿਖੇ ਨੌਜਵਾਨ ਪਿਸ ਗਏ, ਜਿਨ੍ਹਾਂ ਦਾ ਭਵਿੱਖ ਤਬਾਹ ਹੋ ਗਿਆ। ਅਜਿਹੀ ਇਕ ਮਿਸਾਲ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭਾਗਸਰ ਤੋਂ ਮਜ੍ਹਬੀ ਸਿੱਖ ਪਰਿਵਾਰ ਨਾਲ ਸਬੰਧਿਤ ਮੇਜਰ ਸਿੰਘ ਦੀ ਹੈ, ਜਿਸ ਨੇ 1999 ਵਿਚ ਬੀ. ਏ. ਕੀਤੀ ਸੀ ਤੇ ਫੇਰ ਸ਼ਹੀਦ ਭਗਤ ਸਿੰਘ ਕਾਲਜ ਕੋਟਕਪੂਰਾ ਤੋਂ ਗਿਆਨੀ ਕੀਤੀ, ਵਾਰਡ ਅਟੈਡਡ ਦਾ ਕੋਰਸ ਵੀ ਕੀਤਾ। ਜਿਥੇ ਕਿਤੇ ਵੀ ਨੌਕਰੀਆਂ ਦੀ ਗੱਲ ਆਈ, ਉਸ ਨੇ ਆਪਣੇ ਕਾਗਜ਼ ਭਰੇ।
ਇੰਟਰਵਿਊ ਦਿੱਤੀਆ ਪਰ ਜ਼ਿੰਦਗੀ ਦੇ 46 ਸਾਲ ਲੰਘਣ ਦੇ ਬਾਵਜੂਦ ਵੀ ਉਸ ਨੂੰ ਨਿੱਕੀ ਮੋਟੀ ਨੌਕਰੀ ਵੀ ਨਹੀਂ ਮਿਲੀ। ਕੁਝ ਚਿਰ ਪ੍ਰਾਈਵੇਟ ਹਸਪਤਾਲਾਂ ਵਿਚ ਗੁਜ਼ਾਰਾ ਕਰਨ ਲਈ ਧੱਕੇ ਖਾਧੇ, ਡੇਅਰੀ ਦਾ ਕੰਮ ਚਲਾ ਕੇ ਵੇਖਿਆ ਪਰ ਸਭ ਕੁਝ ਫੇਲ। ਥੱਕ ਹਾਰ ਕੇ ਬੀ. ਏ. ਪਾਸ ਮੇਜਰ ਸਿਘ ਨੇ ਕਰੀਬ 10 ਸਾਲ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਆ ਕੇ ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੱਤਾ। ਸਵੇਰੇ ਆਪਣੇ ਘਰੋਂ ਰੋਟੀ ਲੈ ਕੇ ਉਹ ਭਾਗਸਰ ਦੇ ਬੱਸ ਅੱਡੇ ਤੇ ਆ ਖੜਦਾ ਹੈ ਤੇ ਸ਼ਹਿਰ ਸਾਰਾ ਦਿਨ ਰਿਕਸ਼ਾ ਚਲਾ ਕੇ ਦੇਰ ਸ਼ਾਮ ਵਾਪਸ ਪਰਤਦਾ ਹੈ। ਪਿਛਲੇਂ ਡੇਢ ਸਾਲ ਤੋਂ ਮੇਜਰ ਬਿਮਾਰ ਚੱਲਿਆ ਆ ਰਿਹਾ ਹੈ। 
ਰੀੜ ਦੀ ਹੱਡੀ ਤੋਂ ਪੀੜ੍ਹਤ ਹਾਰਟ ਟੈਕ ਦਾ ਮਰੀਜ਼ ਹੈ। ਇਸਦੇ ਬਾਵਜ਼ੂਦ ਵੀ ਰਿਕਸ਼ਾ ਚਲਾਉਦਾ ਹੈ ਕਿਉਂਕਿ ਉਸ ਨੂੰ ਫਿਕਰ ਹੈ ਆਪਣੀ ਧੀ ਦੀ ਪੜ੍ਹਾਈ ਦਾ ਜੋ ਗੁਰੂ ਨਾਨਕ ਕਾਲਜ ਵਿਖੇ ਬੀ. ਏ ਕਰ ਰਹੀ ਹੈ ਤੇ ਆਪਣੇ ਦੋ ਪੁੱਤਾਂ ਦਾ ਜੋ ਨੌਵੀਂ ਤੇ ਦਸਵੀਂ ਕਲਾਸ ਵਿਚ ਪੜਦੇ ਹਨ। ਜੇਕਰ ਉਹ ਘਰ ਬੈਠ ਗਿਆ ਤਾਂ ਫੀਸਾਂ ਕੌਣ ਭਰੂ। ਪਿਛਲੇਂ ਤਿੰੰਨ ਸਾਲਾਂ ਤੋਂ ਵਜੀਫ਼ਾ ਵੀ ਨਹੀਂ ਮਿਲਿਆ। ਨਸ਼ੇ ਤੋਂ ਰਹਿਤ , ਸਾਹਿਤ ਤੇ ਸੱਭਿਆਚਾਰ ਨਾਲ ਲਗਾਓ ਰੱਖਣ ਵਾਲਾ ਮੇਜਰ ਸਿੰਘ ਸਰਵ ਭਾਰਤ ਨੌਜਵਾਨ ਸਭਾ ਦਾ ਜ਼ਿਲੇ ਦਾ ਆਗੂ ਰਿਹਾ ਤੇ ਹੁਣ ਰਿਕਸ਼ਾ ਯੂਨੀਅਨ ਦਾ ਸਕੱਤਰ। 
ਸਮਾਜ ਸੇਵਾ ਦੀ ਭਾਵਨਾ ਵਾਲੇ ਮੇਜਰ ਨੂੰ ਅਨੇਕਾਂ ਸਿਆਸੀ ਨੇਤਾਵਾਂ ਨੇ ਵਰਤਿਆਂ ਪਰ ਕਿਸੇ ਨੇ ਉਸ ਦੀ ਬਾਂਹ ਨਹੀਂ ਫੜੀ। ਨੌਕਰੀ ਲੈਣ ਲਈ ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਰਬਾਰ ਵਿਚ ਗਿਆ ਸੀ। ਬਿਲਕੁਲ ਸਾਰੀਆ ਸਹੂਲਤਾਂ ਤੋਂ ਸੱਖਣੇ ਇਕੋ ਕਮਰੇ ਵਾਲੇ ਘਰ ਵਿਚ ਆਪਣੀ ਪਤਨੀ ਤੇ ਤਿੰਨ ਨੂੰ ਕਿਸੇ ਬੈਂਕ ਨੇ ਕੋਈ ਕੰਮ ਧੰਦਾ ਚਲਾਉਣ ਲਈ ਕਰਜ਼ਾ ਵੀ ਨਹੀਂ ਦਿੱਤਾ। ਇਹ ਸਿਆਸੀ ਨੇਤਾਵਾਂ ਜ਼ਿਲਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ, ਪ੍ਰਾਈਵੇਟ ਅਦਾਰਿਆ ਅਤੇ ਸਮਾਜ ਸੇਵੀ ਸੰਸਥਾਵਾਂ ਲਈ ਇਹ ਇਕ ਵੱਡਾ ਉਲਾਭਾ ਹੈ।