Sunday , October 2 2022

ਹੱਦ ਹੋ ਗਈ ਆਹ !! ਸਿਰਫ ਖੇਤ ਵਿਚੋਂ ਮੂਲੀ ਪੱਟਣ ਕਾਰਨ ਇਨ੍ਹਾਂ ਬੱਚਿਆਂ ਨੂੰ ਇੰਨੀ ਵੱਡੀ ਸਜ਼ਾ

ਹੱਦ ਹੋ ਗਈ ਆਹ !! ਸਿਰਫ ਖੇਤ ਵਿਚੋਂ ਮੂਲੀ ਪੱਟਣ ਕਾਰਨ ਇਨ੍ਹਾਂ ਬੱਚਿਆਂ ਨੂੰ ਇੰਨੀ ਵੱਡੀ ਸਜ਼ਾ

ਲੱਖ ਲਾਹਨਤਾਂ ਇਹੋ ਜਿਹੇ ਘਿਨਾਉਣੇ ਅਪਰਾਧ ਕਰਨ ਵਾਲਿਆਂ ਨੂੰ। ਇਹਨਾਂ ਅੰਮ੍ਰਿਤਧਾਰੀ ਛੋਟੇ ਵੀਰਾਂ ਦਾ ਕਸੂਰ ਸਿਰਫ ਇੰਨਾ ਹੈ ਕਿ ਇਨ੍ਹਾਂ ਨੇ ਦੋ ਮੂਲੀਆਂ ਪੁਟ ਲਈਆਂ ਸੀ ਖੇਤ ਚੋਂ ਤੇ ਇਹਨਾਂ ਨੂੰ ਆਪਣੇ-ਆਪ ਨੂੰ ਸੂਰਮੇਂ ਸਮਝਦੇ ਘਟੀਆਂ ਬਿਰਤੀ ਦੇ ਮਾਲਕ ਨੇ ਅੱਤ ਦੀ ਠੰਡ ਵਿਚ ਕੱਪੜੇ ਲੋਹਾ ਕੇ 3-4 ਕਿਲੋਮੀਟਰ ਭਜਾਇਆ। ਇਹ ਘਟਨਾ ਪਿੰਡ ਸੋਹੀਅਾ ਕਲਾਂ, ਫਤਿਹਗੜ ਚੂੜੀਅਾ ਰੋਡ ਅੰਮ੍ਰਿਤਸਰ ਸਹਿਬ ਦੀ ਹੈ। ੲਿਹ ਘਟਨਾ 11 ਫਰਵਰੀ ਅੈਤਵਾਰ ਦੀ ਹੈ ਓੁਸ ਦਿਨ ਠੰਡ ਵੀ ਬਹੁਤ ਸੀ। ਹੁਣ ਤੁਸੀਂ ਹੀ ਦੱਸੋ ਕੀ ਸਜਾ ਹੋਣੀ ਚਾਹੀਦੀ ਹੈ ਇਹੋ ਜਿਹੇ ਘਟਿਆ ਬੰਦੇ ਲਈ???ਪੰਜਾਬ ਦੇ ਪਿੰਡਾਂ ਦੇ ਜਾਤ-ਪਾਤ ਆਧਾਰਿਤ ਪਿਛਾਂਹ-ਖਿੱਚੂ ਸਮਾਜਿਕ ਤਾਣੇ-ਬਾਣੇ ਪਿੱਛੇ 67 ਸਾਲਾਂ ਤੋਂ ਰਾਜ ਕਰਦੀਆਂ ਪਾਰਟੀਆਂ ਅਤੇ ਉਨ੍ਹਾਂ ਵੱਲੋਂ ਆਮ ਲੋਕਾਂ ਵਿੱਚ ਵੰਡੀਆਂ ਪਾ ਕੇ ਸੱਤਾ ’ਤੇ ਕਾਬਜ਼ ਰਹਿਣ ਦੀ ਸੌੜੀ ਸਿਆਸੀ ਸੋਚ ਜ਼ਿੰਮੇਵਾਰ ਹੈ। ਪੰਜਾਬ ਵਿੱਚ ਜਾਤ-ਪਾਤ ਦੇ ਚਲਨ ਦਾ ਅਹਿਸਾਸ ਤਾਂ ਪਹਿਲਾਂ ਵੀ ਸੀ ਪਰ ਜਿਸ ਕਰੂਰ ਰੂਪ ਵਿੱਚ ਇਹ ਹੁਣ ਸਾਹਮਣੇ ਆ ਰਿਹਾ ਹੈ ਉਹ ਚੁਣੌਤੀ ਬਣ ਚੁੱਕਿਆ ਹੈ।


ਇਹ ਸਮਝਣ ਦੀ ਜ਼ਰੂਰਤ ਹੈ ਕਿ ਵਰਨ ਵਿਵਸਥਾ ਦੀ ਪੈਰਵੀ ਕਰਨ ਵਾਲੇ ਧਰਮਾਂ ਜਾਂ ਲੋਕਾਂ ਕੋਲੋਂ ਜਾਤ-ਪਾਤ ਦੇ ਖ਼ਾਤਮੇ ਦੀ ਆਸ ਕਦੇ ਨਹੀਂ ਕੀਤੀ ਜਾ ਸਕਦੀ ਸੀ। ਹਿੰਦੁਸਤਾਨ/ਪੰਜਾਬ ਦੇ ਸੰਦਰਭ ਵਿੱਚ ਸਿੱਖ ਧਰਮ ਹੀ ਇੱਕ ਅਜਿਹਾ ਧਾਰਮਿਕ ਫ਼ਲਸਫ਼ਾ ਹੈ, ਜੋ ਇਸ ਕੋਹੜ ਨੂੰ ਮੁੱਢੋਂ-ਸੁੱਢੋਂ ਖ਼ਤਮ ਕਰਨ ਦੀ ਸਮਰੱਥਾ ਰੱਖਦਾ ਹੈ।ਸਿੱਖ ਧਰਮ ਦੇ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ਼ ਉਸ ਧਰਮ ਦੇ ਗੁਰੂਆਂ ਜਾਂ ਮਹਾਂਪੁਰਸ਼ਾਂ ਦੀ ਬਾਣੀ ਹੀ ਦਰਜ ਕੀਤੀ ਨਹੀਂ ਮਿਲਦੀ ਸਗੋਂ ਇਸ ਵਿੱਚ ਵੱਖ ਵੱਖ ਧਰਮਾਂ ਅਤੇ ਜਾਤਾਂ ਨਾਲ ਸਬੰਧਤ 3੫ ਰੂਹਾਨੀ ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ। ਇਸ ਵਿੱਚ ਛੇ ਸਿੱਖ ਗੁਰੂ ਸਾਹਿਬਾਨ, 15 ਭਗਤਾਂ (ਜਿਨ੍ਹਾਂ ਵਿੱਚ ਭਗਤ ਰਵਿਦਾਸ, ਭਗਤ ਕਬੀਰ, ਭਗਤ ਨਾਮਦੇਵ ਆਦਿ), 11 ਭੱਟਾਂ ਅਤੇ ਗੁਰੂ ਘਰ ਦੇ ਪ੍ਰੇਮੀ ਤਿੰਨ ਸਿੱਖਾਂ ਦੀ ਬਾਣੀ ਦਰਜ ਹੈ। ਇਨ੍ਹਾਂ ਵਿੱਚ ਬਾਬਾ ਸੁੰਦਰ ਜੀ, ਸੱਤਾ ਅਤੇ ਬਲਵੰਡ ਦੀ ਬਾਣੀ ਵੀ ਸ਼ਾਮਲ ਹੈ। ਦੁਨੀਆਂ ਦੇ ਪੈਗ਼ੰਬਰਾਂ ਅਤੇ ਧਰਮ ਗ੍ਰੰਥਾਂ ਦੀ ਤੁਲਨਾ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਸਿਰਫ਼ ਸਿੱਖ ਧਰਮ ਦੇ ਪੈਰੋਕਾਰਾਂ ਲਈ ਨਹੀਂ ਸਗੋਂ ਇਹ ਤਾਂ ਸਰਬ-ਸਾਂਝੀਵਾਲਤਾ, ਬਰਾਬਰੀ, ਆਜ਼ਾਦੀ, ਮਨੁੱਖੀ ਭਾਈਚਾਰੇ ਦਾ ਸਰਬ ਸਾਂਝਾ ਗ੍ਰੰਥ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬ੍ਰਾਹਮਣ ਅਤੇ ਸ਼ੂਦਰ, ਹਿੰਦੂ ਅਤੇ ਮੁਸਲਮਾਨ, ਭਾਰਤ ਦੇ ਪ੍ਰਸੰਗ ਵਿੱਚ ਉੱਤਰ/ਦੱਖਣ ਜਾਂ ਪੂਰਬ ਅਤੇ ਪੱਛਮ ਨਾਲ ਬਾਣੀ ਨੂੰ ਜੋੜਦਿਆਂ ਹਰ ਪ੍ਰਕਾਰ ਦੇ ਵਿਤਕਰੇ ਨੂੰ ਖ਼ਤਮ ਕਰਦਿਆਂ ‘‘ਸਭੇ ਸਾਝੀਵਾਲ ਸਦਾਇਨਿ ਤੂੰ ਕਿਸੇ ਨਾ ਦਿਸਹਿ ਬਾਹਰਾ ਜੀਓ’’ ਅਤੇ ‘‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’’ ਦੀ ਮਹਾਨ ਸਿੱਖਿਆ ਦਿੱਤੀ ਗਈ ਹੈ।