Saturday , October 1 2022

ਹੱਥਾਂ ਦੀ ਮਹਿੰਦੀ ਫਿੱਕੀ ਹੋਣ ਤੋਂ ਪਹਿਲਾਂ ਟੁੱਟੀ ਸਾਹਾਂ ਦੀ ਡੋਰ, ਵਿਆਹ ਦੇ 9ਵੇਂ ਦਿਨ ਬਾਅਦ ਹੋਈ ਮੌਤ

ਹੱਥਾਂ ਦੀ ਮਹਿੰਦੀ ਫਿੱਕੀ ਹੋਣ ਤੋਂ ਪਹਿਲਾਂ ਟੁੱਟੀ ਸਾਹਾਂ ਦੀ ਡੋਰ, ਵਿਆਹ ਦੇ 9ਵੇਂ ਦਿਨ ਬਾਅਦ ਹੋਈ ਮੌਤ

 

ਰੇਲਵੇ ਸਟੇਸ਼ਨ ‘ਤੇ ਇਕ ਨਵ-ਵਿਆਹੁਤਾ ਦੀ ਸਹੁਰੇ ਜਾਂਦੇ ਸਮੇਂ ਅਚਾਨਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਇਕ ਨਵ-ਵਿਆਹੁਤਾ ਆਪਣੇ ਪਤੀ ਅਤੇ ਰਿਸ਼ਤੇਦਾਰਾਂ ਨਾਲ ਰੇਲ ਗੱਡੀ ਰਾਹੀਂ ਆਪਣੇ ਸਹੁਰੇ ਘਰ ਜਾ ਰਹੀ ਸੀ। ਇਸ ਦੌਰਾਨ ਪਲੇਟਫਾਰਮ ਨੰਬਰ 7 ‘ਤੇ ਪੌੜੀਆਂ ਤੋਂ ਉਤਰਦੇ ਸਮੇਂ ਅਚਾਨਕ ਬੇਹੋਸ਼ ਹੋ ਕੇ ਡਿੱਗ ਗਈ।

 


ਇਸ ਤੋਂ ਬਾਅਦ ਸੂਚਨਾ ਮਿਲਣ ‘ਤੇ ਸਹਾਰਾ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਰਕਰ ਮੌਕੇ ‘ਤੇ ਪਹੁੰਚੇ ਅਤੇ ਵਿਆਹੁਤਾ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਕਿ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ਦਮਨਜੀਤ ਕੌਰ 22 ਵਜੋਂ ਹੋਈ। ਜੀ.ਆਰ.ਪੀ.ਵਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਹੈ।

9 ਦਿਨ ਪਹਿਲਾ ਹੋਇਆ ਸੀ ਵਿਆਹ
ਜਾਣਕਾਰੀ ਦਿੰਦਿਆ ਜੀ. ਆਰ. ਪੀ. ਦੇ ਏ.ਐੱਸ.ਆਈ. ਕਸ਼ਮੀਰ ਚੰਦ ਨੇ ਦੱਸਿਆ ਕਿ ਮ੍ਰਿਤਕ ਲੜਕੀ ਦਾ ਵਿਆਹ 4 ਮਾਰਚ ਨੂੰ ਮਲਕੀਤ ਸਿੰਘ ਵਾਸੀ ਜੰਗੀਰਾਣਾ ਨਾਲ ਹੋਇਆ ਸੀ। ਇਸ ਤੋਂ ਬਾਅਦ ਉਹ ਆਪਣੇ ਚਾਚੇ ਨਾਲ ਪੇਕੇ ਪਿੰਡ ਮਿਲਣ ਲਈ ਗਈ ਸੀ। ਐਤਵਾਰ ਨੂੰ ਮ੍ਰਿਤਕਾ ਆਪਣੇ ਪਤੀ ਨਾਲ ਰੇਲ ਗੱਡੀ ਰਾਹੀਂ ਬਠਿੰਡਾ ਰੇਲਵੇ ਸਟੇਸ਼ਨ ‘ਤੇ ਪਹੁੰਚੀ ਅਤੇ ਰਾਮਪੁਰਾ ਨੂੰ ਜਾਣ ਲਈ ਗੱਡੀ ਬਦਲ ਰਹੇ ਸਨ। ਇਸ ਦੌਰਾਨ ਰਸਤੇ ਵਿਚ ਹੀ ਅਚਾਨਕ ਉਸਦੀ ਮੌਤ ਹੋ ਗਈ।