Thursday , October 29 2020

ਹਜ਼ੁਰ ਸਾਹਿਬ ਵਿਖੇ ਬੱਕਰੇ ਦੀ ਬਲੀ ਦੇਣ ਦਾ ਹੈਰਾਨ ਕਰ ਦੇਣ ਵਾਲਾ ਕਾਰਨ ਆਇਆ ਸਾਹਮਣੇ ….

ਹਜ਼ੂਰ ਸਾਹਿਬ ਵਿਖੇ ਬੱਕਰੇ ਦੀ ਬਲੀ ਦੇਣ ਦਾ ਹੈਰਾਨ ਕਰ ਦੇਣ ਵਾਲਾ ਕਾਰਨ ਦੇਖੋ ਅਤੇ ਵਿਚਾਰ ਦਿਓ ਜੀ .. ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਆਖਰੀ ਚੋਜ਼ਾਂ ਦੀ ਯਾਦ ਵਿਚ ਸੁਭਾਇਮਾਨ ਹੈ। ਪੰਥ ਪ੍ਰਕਾਸ਼ ਕਰਨ ਲਈ ਹਜ਼ੂਰ ਨੇ ਜਿਹੜਾ ਜੀਵਨ ਸਫ਼ਰ ਪੂਰਬ ਵਿੱਚ ਪਟਨੇ ਦੀ ਪਾਵਨ ਧਰਤ ਤੋਂ ਆਰੰਭ ਕੀਤਾ, ਫਿਰ ਪੰਜਾਬ ਜਿਸ ਦੀ ਕਰਮ ਭੂਮੀ ਰਿਹਾ, ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਉਸਦੀ ਹੀ ਸੰਪੂਰਨਤਾ ਸੀ। ਜਿਥੇ ‘ਸੂਰਜ ਕਿਰਣਿ ਮਿਲੇ- ਜਲ ਕਾ ਜਲੁ ਹੂਆ ਰਾਮ’ ਦੇ ਮਹਾਂਵਾਕ ਅਨੁਸਾਰ ਗੁਰੂ ਜੀ ਜੋਤੀ ਜੋਤਿ ਸਮਾ ਗਏ। Image result for bakre di baliਇਥੇ ਹੀ ਹਰ ਮਨੁੱਖ ਨੂੰ ਹਰ ਸਮੇਂ ਸਤਿਗੁਰੂ ਦੀ ਅਗਵਾਈ ਦੀ ਲੋੜ ਤੇ ਜਾਚਨਾ ਦੀ ਪੂਰਤੀ ਲਈ ਜਾਗਤ ਜੋਤਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ-ਗੱਦੀ ‘ਤੇ ਬਿਰਾਜ਼ਮਾਨ ਕਰ ‘ਸ਼ਬਦ-ਗੁਰੂ’ ਦਾ ਪ੍ਰਕਾਸ਼ ਹਮੇਸ਼ਾ ਹਮੇਸ਼ਾ ਲਈ ਕਰ ਦਿੱਤਾ। ਜਿਸ ਦੀ ਰੋਸ਼ਨੀ ਵਿੱਚ ਸਰੀਰਾਂ, ਬੁੱਤਾਂ ਤੇ ਮੂਰਤੀਆਂ ਦੀ ਭਟਕਣਾ ਖ਼ਤਮ ਹੋਈ। ਅਜ਼ਾਦੀ ਦੀ ਜਦੋ ਜਹਿਦ ਨੂੰ ਨਿਰੰਤਰ ਜਾਰੀ ਰੱਖਣ ਲਈ ਵਿਰੱਕਤ ਤੇ ਵੈਰਾਗੀ ਮਾਧੋ ਦਾਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਬਣਾ ਜਬਰ/ਜ਼ੁਲਮ ਦੇ ਖਾਤਮੇ ਤੇ ਜ਼ਾਲਮਾਂ ਨੂੰ ਸੋਧਣ ਲਈ ਇਥੋਂ ਹੀ ਪੰਜਾਬ ਨੂੰ ਤੋਰਿਆ।Image result for bakre di bali ਗੁ: ਨਗੀਨਾ ਘਾਟ, ਗੁ: ਹੀਰਾ ਘਾਟ, ਗੁ: ਬੰਦਾ ਘਾਟ, ਗੁ: ਸ਼ਿਕਾਰ ਘਾਟ, ਗੁ: ਮਾਲ ਟੇਕਰੀ, ਗੁ: ਸੰਗਤ ਸਾਹਿਬ, ਗੁ: ਮਾਤਾ ਸਾਹਿਬ ਕੌਰ ਆਦਿ ਪਾਵਨ ਅਸਥਾਨ ਸਤਿਗੁਰੂ ਦੇ ਪਾਵਨ ਕਰਤਵਾਂ ਦੀ ਯਾਦ ਵਿੱਚ ਸੁਭਾਇਮਾਨ ਹਨ।