Saturday , August 13 2022

ਹੋ ਜਾਵੋ ਸਾਵਧਾਨ : ਇਸ ਤਰਾਂ ਨਾਲ ਫੋਨ ਤੇ ਗਲ੍ਹ ਕਰਨ ਵਾਲੇ – ਸਰਕਾਰ ਨੇ ਜਾਰੀ ਕਰਤਾ ਇਹ ਅਲਰਟ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਜਲਦੀ ਅਮੀਰ ਬਣਨ ਦੇ ਚੱਕਰ ਵਿੱਚ ਧੋਖਾਧੜੀ ਅਤੇ ਲੁਟ-ਖੋਹ ਵਰਗੀਆਂ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਕੁਝ ਗੈਰ-ਸਮਾਜਿਕ ਅਨਸਰਾਂ ਵੱਲੋਂ ਧੋਖਾਧੜੀ ਦੇ ਨਾਲ ਹੀ ਬਹੁਤ ਸਾਰੇ ਲੋਕਾਂ ਦੀ ਮਿਹਨਤ ਦਾ ਪੈਸਾ ਲੁੱਟ ਲਿਆ ਜਾਂਦਾ ਹੈ। ਅਜਿਹੇ ਲੋਕਾਂ ਨੂੰ ਠੱਲ੍ਹ ਪਾਉਣ ਲਈ ਸਰਕਾਰ ਵੱਲੋਂ ਜਿਥੇ ਸਖਤ ਕਦਮ ਚੁੱਕੇ ਜਾਂਦੇ ਹਨ ਉਥੇ ਅਜਿਹੇ ਅਪਰਾਧੀਆਂ ਨੂੰ ਕਾਬੂ ਕਰਨ ਵਾਸਤੇ ਸਾਈਬਰ ਦੀ ਮਦਦ ਵੀ ਲਈ ਜਾਂਦੀ ਹੈ। ਲੋਕਾਂ ਦੇ ਪੈਸੇ ਉਡਾਉਣ ਵਾਸਤੇ ਕਈ ਅਪਰਾਧੀ ਬੈਂਕ ਅਕਾਊਂਟ ਵੀ ਹੈਕ ਕਰ ਲੈਂਦੇ ਹਨ। ਜਿੱਥੇ ਕੁਝ ਲੋਕਾਂ ਦੇ ਫੋਨ ਵੀ ਹੈਕ ਕਰਕੇ ਲੋਕਾਂ ਤੋਂ ਅਕਾਊਂਟ ਬਾਰੇ ਜਾਣਕਾਰੀ ਵੀ ਲੈ ਲਈ ਜਾਂਦੀ ਹੈ। ਹੁਣ ਇਸ ਤਰ੍ਹਾਂ ਫ਼ੋਨ ਉੱਪਰ ਗੱਲ ਕਰਨ ਕਰਕੇ ਸਰਕਾਰ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਗ੍ਰਹਿ ਮੰਤਰਾਲੇ ਵੱਲੋਂ ਟਵਿੱਟਰ ਉਪਰ ਕੁਝ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿੱਥੇ ਲੋਕਾਂ ਨੂੰ ਠੱਗਣ ਵਾਲੇ ਅਪਰਾਧੀਆਂ ਵੱਲੋਂ ਕਈ ਤਰਾਂ ਦੇ ਤਰੀਕੇ ਅਪਣਾਏ ਜਾ ਰਹੇ ਹਨ ਉਥੇ ਹੀ ਲੋਕਾਂ ਨੂੰ ਸੁਚੇਤ ਵੀ ਕੀਤਾ ਜਾ ਰਿਹਾ ਹੈ। ਜਿੱਥੇ ਕੁਝ ਲੋਕਾਂ ਵੱਲੋਂ ਫੋਨ ਉਪਰ ਗੱਲ ਕਰਦੇ-ਕਰਦੇ ਤੁਹਾਡਾ ਓ ਟੀ ਪੀ ਨੰਬਰ ਮੰਗ ਲਿਆ ਜਾਂਦਾ ਹੈ, ਤੁਹਾਡੇ ਅਕਾਊਂਟ ਵਿਚੋਂ ਪੈਸੇ ਨਿਕਲ ਜਾਂਦੇ ਹਨ । ਦੇਸ਼ ਅੰਦਰ ਵਧ ਰਹੇ ਅਜਿਹੀ ਧੋਖਾਧੜੀ ਦੇ ਮਾਮਲਿਆਂ ਨੂੰ ਦੇਖਦੇ ਹੋਏ ਸਰਕਾਰ ਵੱਲੋ ਚੇਤਾਵਨੀ ਜਾਰੀ ਕੀਤੀ ਗਈ ਹੈ।

ਕਿਉਂਕਿ ਸੋਸ਼ਲ ਮੀਡੀਆ ਦੇ ਜ਼ਰੀਏ ਬਹੁਤ ਸਾਰੇ ਲੋਕਾਂ ਵੱਲੋਂ ਰਾਬਤਾ ਕਾਇਮ ਕੀਤਾ ਜਾਂਦਾ ਹੈ ਅਤੇ ਤੁਹਾਡੇ ਖਾਤੇ ਨੂੰ ਹੈਕ ਕਰ ਲਿਆ ਜਾਂਦਾ ਹੈ। ਇਸ ਲਈ ਕਿਸੇ ਵੀ ਵਿਅਕਤੀ ਨੂੰ ਫੋਨ ਉਪਰ ਆਪਣਾ OTP ਨੰਬਰ ਕਿਸੇ ਨਾਲ ਸਾਂਝਾ ਨਹੀਂ ਕਰਨਾ

ਚਾਹੀਦਾ। ਕੁਝ ਜਗਹਾ ਤੇ ਅਗਰ ਤੁਸੀਂ ਆਨਲਾਈਨ ਟਰਾਂਜੈਕਸ਼ਨ ਕਰਦੇ ਹੋ ਤਾਂ ਬੈਂਕ ਨਾਲ ਜੁੜੀ ਹੋਈ ਜਾਣਕਾਰੀ ਵੀ ਉਨ੍ਹਾਂ ਲੋਕਾਂ ਤੱਕ ਪਹੁੰਚ ਜਾਂਦੀ ਹੈ ਜਿਸ ਦੇ ਜ਼ਰੀਏ ਉਹ ਅਸਾਨੀ ਨਾਲ ਹੀ ਤੁਹਾਡੇ ਖਾਤੇ ਵਿਚੋਂ ਪੈਸੇ ਉਡਾ ਸਕਦੇ ਹਨ। ਇਸ ਲਈ ਸਾਈਬਰ ਵੱਲੋਂ ਆਪਣਾ ਨੰਬਰ ਸਾਂਝਾ ਕੀਤਾ ਗਿਆ ਹੈ, 155260 ਤੇ ਵੈੱਬਸਾਈਟ cybercrime.gov.in ਉਪਰ ਸ਼ਿਕਾਇਤ ਦਰਜ ਕਰਵਾ ਸਕਦੇ ਹਨ।