Tuesday , June 28 2022

ਹੋ ਗਈ ਓਹੀ ਗਲ੍ਹ – ਨਵਜੋਤ ਸਿੱਧੂ ਦੇ ਕਰਤਾਪੁਰ ਸਾਹਿਬ ਮੱਥਾ ਟੇਕਣ ਤੇ ਓਥੋਂ ਆ ਗਈ ਇਹ ਵੱਡੀ ਤਾਜਾ ਖਬਰ

ਆਈ ਤਾਜ਼ਾ ਵੱਡੀ ਖਬਰ 

ਕਾਫੀ ਲੰਮੇ ਸਮੇਂ ਬਾਅਦ ਜਿੱਥੇ ਕਰੋਨਾ ਕਾਰਨ ਬੰਦ ਕੀਤਾ ਗਿਆ ਕਰਤਾਰਪੁਰ ਲਾਂਘਾ ਮੁੜ ਤੋਂ ਖੋਲ ਦਿੱਤਾ ਗਿਆ ਹੈ। ਉਥੇ ਹੀ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਇਸ ਐਲਾਨ ਨਾਲ ਲੋਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਸੀ। 17 ਨਵੰਬਰ ਤੋਂ ਖੋਲ੍ਹੇ ਗਏ ਇਸ ਲਾਂਘੇ ਸਦਕਾ ਮੁੜ ਲੋਕਾਂ ਵੱਲੋਂ ਗੁਰਪੁਰਬ ਮੌਕੇ ਤੇ ਕਰਤਾਰਪੁਰ ਸਾਹਿਬ ਅਤੇ ਨਨਕਾਣਾ ਸਾਹਿਬ ਜਾ ਕੇ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਗਈ ਹੈ। ਜਿਸ ਕਾਰਨ ਸਿੱਖ ਸ਼ਰਧਾਲੂਆਂ ਵਿੱਚ ਅਥਾਹ ਖੁਸ਼ੀ ਦੇਖੀ ਜਾ ਰਹੀ ਹੈ। ਇਸ ਲਾਂਘੇ ਦੇ ਖੁਲਣ ਦੇ ਐਲਾਨ ਦੇ ਨਾਲ ਹੀ ਪੰਜਾਬ ਦੀ ਕੈਬਨਿਟ ਵੱਲੋਂ ਵੀ ਨਤਮਸਤਕ ਹੋਣ ਦੀ ਗੱਲ ਆਖੀ ਗਈ ਸੀ। ਜਿੱਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ,ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਕੈਬਨਿਟ ਦੇ ਬਾਕੀ ਮੰਤਰੀ ਵੀ ਸ੍ਰੀ ਕਰਤਾਰਪੁਰ ਸਾਹਿਬ ਜਾ ਕੇ ਨਤਮਸਤਕ ਹੋਏ ਸਨ।

ਪਰ ਕੁਝ ਅਧਿਕਾਰੀਆਂ ਵੱਲੋਂ ਨਵਜੋਤ ਸਿੱਧੂ ਨੂੰ 20 ਨਵੰਬਰ ਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ। ਜਿਸ ਕਾਰਨ ਉਨ੍ਹਾਂ ਦੀਆਂ ਸਭ ਤਿਆਰੀਆਂ ਧਰੀਆਂ-ਧਰਾਈਆਂ ਰਹਿ ਗਈਆਂ ਸਨ। ਹੁਣ ਨਵਜੋਤ ਸਿੰਘ ਸਿੱਧੂ ਤੇ ਕਰਤਾਰਪੁਰ ਸਾਹਿਬ ਮੱਥਾ ਟੇਕਣ ਤੇ ਉਥੋਂ ਇਹ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਅੱਜ ਸ੍ਰੀ ਕਰਤਾਰਪੁਰ ਸਾਹਿਬ ਜਾ ਕੇ ਨਤਮਸਤਕ ਹੋਏ ਹਨ। ਉਥੇ ਹੀ ਭਾਜਪਾ ਵੱਲੋਂ ਉਨ੍ਹਾਂ ਨੂੰ ਲੰਮੇ ਹੱਥੀਂ ਲਿਆ ਗਿਆ ਹੈ। ਅੱਜ ਸਵੇਰੇ ਨਵਜੋਤ ਸਿੱਧੂ ਦੇ ਪਾਕਿਸਤਾਨ ਵਿੱਚ ਪਹੁੰਚਣ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵੱਲੋਂ ਆਪਣੇ ਉੱਚ ਅਧਿਕਾਰੀਆਂ ਨੂੰ ਨਵਜੋਤ ਸਿੱਧੂ ਦਾ ਸਵਾਗਤ ਕਰਨ ਲਈ ਭੇਜਿਆ ਗਿਆ ਸੀ।

ਜਿਨ੍ਹਾਂ ਵੱਲੋਂ ਹਾਰ ਪਾਉਂਦੇ ਹੋਏ ਨਵਜੋਤ ਸਿੱਧੂ ਦਾ ਸਵਾਗਤ ਕੀਤਾ ਗਿਆ। ਉਥੇ ਹੀ ਨਵਜੋਤ ਸਿੱਧੂ ਵੱਲੋਂ ਖੁਸ਼ ਹੋ ਕੇ ਆਖਿਆ ਗਿਆ ਕਿ ਇਮਰਾਨ ਖ਼ਾਨ ਉਨ੍ਹਾਂ ਦੇ ਵੱਡੇ ਭਰਾ ਹਨ। ਉੱਥੇ ਹੀ ਉਹਨਾਂ ਵੱਲੋਂ ਸਾਰੇ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ ਗਿਆ। ਹੁਣ ਇਮਰਾਨ ਖਾਨ ਨੂੰ ਵੱਡਾ ਭਰਾ ਦੱਸਣ ਤੇ ਭਾਜਪਾ ਵੱਲੋਂ ਵੀ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਵੱਲੋਂ ਟਵੀਟ ਕਰਕੇ ਨਵਜੋਤ ਸਿੱਧੂ ਦੇ ਨਾਲ-ਨਾਲ ਹੀ ਗਾਂਧੀ ਭੈਣ ਭਰਾ ਨੂੰ ਵੀ ਲੰਮੇ ਹੱਥੀਂ ਲਿਆ ਹੈ।

ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਜਗ੍ਹਾ ਤੇ ਪਾਕਿਸਤਾਨੀ ਪ੍ਰੇਮੀ ਨਵਜੋਤ ਸਿੱਧੂ ਦੀ ਚੋਣ ਕੀਤੀ ਹੈ। ਜਦੋਂ ਨਵਜੋਤ ਸਿੱਧੂ ਪਿਛਲੀ ਵਾਰ ਪਾਕਿਸਤਾਨ ਗਏ ਸਨ ਤਾਂ ਉਸ ਸਮੇਂ ਕਾਂਗਰਸ ਵੱਲੋਂ ਹੀ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਸੀ ਕਿਉਂਕਿ ਉਨ੍ਹਾਂ ਵੱਲੋਂ ਫੌਜ ਦੇ ਮੁਖੀ ਬਾਜਵਾ ਨੂੰ ਆਪਣਾ ਦੋਸਤ ਦੱਸਿਆ ਗਿਆ ਸੀ। ਅਤੇ ਉਨ੍ਹਾਂ ਨੂੰ ਗਲੇ ਲਗਾਇਆ ਗਿਆ ਸੀ। ਹੁਣ ਫਿਰ ਨਵਜੋਤ ਸਿੱਧੂ ਦੇ ਪਾਕਿਸਤਾਨ ਜਾਣ ਦੀਆਂ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਉਪਰ ਆ ਰਹੀਆਂ ਹਨ। ਉੱਥੇ ਹੀ ਭਾਜਪਾ ਵੱਲੋਂ ਨਵਜੋਤ ਸਿੱਧੂ ਦੇ ਪਾਕਿਸਤਾਨ ਜਾਣ ਦੇ ਮੁੱਦੇ ਨੂੰ ਫਿਰ ਤੋਂ ਉਭਾਰਿਆ ਜਾ ਰਿਹਾ ਹੈ।