Sunday , September 25 2022

ਹੁਣ ਸਰੀਰਕ ਸਬੰਧ ਬਣਾਉਣ ਲਈ ਵੀ ਮੰਗਿਆ ਜਾ ਰਿਹੈ ਆਧਾਰ ਕਾਰਡ

ਨਵੀਂ ਦਿੱਲੀ : ਸਰਕਾਰ ਵੱਲੋਂ ਹੌਲੀ-ਹੌਲੀ ਸਾਰੀਆਂ ਸੇਵਾਵਾਂ ਵਿਚ ਆਧਾਰ ਕਾਰਡ ਨੂੰ ਜ਼ਰੂਰੀ ਬਣਾਇਆ ਜਾ ਰਿਹਾ ਹੈ। ਸਰਕਾਰ ਵੱਲੋਂ ਕੁਝ ਸੇਵਾਵਾਂ ਵਿਚ ਤਾਂ ਸਾਫ਼ ਤੌਰ ‘ਤੇ ਇਹ ਆਖ ਦਿੱਤਾ ਗਿਆ ਹੈ ਕਿ ਜੇਕਰ ਇਨ੍ਹਾਂ ਸੇਵਾਵਾਂ ਦਾ ਲਾਭ ਲੈਣਾ ਹੈ ਤਾਂ ਆਧਾਰ ਕਾਰਡ ਜ਼ਰੂਰੀ ਦੇਣਾ ਹੋਵੇਗਾ। ਜਿਸ ਤਰ੍ਹਾਂ ਮੋਬਾਈਲ ਨੰਬਰ ਚਾਲੂ ਰੱਖਣ ਲਈ, ਬੈਂਕ ਅਕਾਊਂਟ ਲਈ ਅਤੇ ਪੈਨ ਕਾਰਡ ਨੂੰ ਵੀ ਆਧਾਰ ਨਾਲ ਲਿੰਕ ਕਰਵਾਉਣ ਲਈ ਆਖਰੀ ਤਰੀਕ ਤੈਅ ਕੀਤੀ ਗਈ ਹੈ।

Goa Aadhaar card paid sex

ਹੈਰਾਨੀ ਦੀ ਗੱਲ ਇਹ ਹੈ ਕਿ ਗੋਆ ਵਰਗੇ ਸੂਬੇ ਵਿਚ ਹੁਣ ਆਧਾਰ ਕਾਰਡ ਹੁਣ ਸਿਰਫ਼ ਬੈਂਕ ਖ਼ਾਤਾ ਅਤੇ ਮੋਬਾਈਲ ਨੰਬਰ ਤੱਕ ਸੀਮਤ ਨਹੀਂ ਬਲਕਿ ਜੇਕਰ ਤੁਸੀਂ ਕਿਸੇ ਵੇਸਵਾ ਦੀ ਸੇਵਾ ਲੈਣਾ ਚਾਹੁੰਦੇ ਹੋ ਯਾਨੀ ਕਿਸੇ ਮਹਿਲਾ ਦੇ ਨਾਲ ਪੈਸੇ ਦੇ ਕੇ ਸਬੰਧ ਬਣਾਉਣਾ ਚਾਹੁੰਦੇ ਹੋ ਤਾਂ ਵੀ ਤੁਹਾਨੂੰ ਆਧਾਰ ਕਾਰਡ ਦੇਣਾ ਪੈ ਸਕਦਾ ਹੈ। ਇੱਕ ਰਿਪੋਰਟ ਅਨੁਸਾਰ ਗੋਆ ਵਿਚ ਹੁਣ ਵੇਸ਼ਵਾ ਦੀਆਂ ਸੇਵਾਵਾਂ ਲੈਣ ਲਈ ਵੀ ਤੁਹਾਨੂੰ ਆਧਾਰ ਕਾਰਡ ਦਿਖਾਉਣਾ ਪੈ ਸਕਦਾ ਹੈ।

Goa Aadhaar card paid sex

ਕੁਝ ਦਿਨ ਪਹਿਲਾਂ ਦੀ ਗੱਲ ਹੈ ਕਿ ਦਿੱਲੀ ਦੇ ਪੰਜ ਲੜਕੇ ਗੋਆ ਪੁੱਜੇ ਸਨ ਅਤੇ ਉਹ ਇੱਥੋਂ ਦੇ ਇੱਕ ਹੋਟਲ ਵਿਚ ਰੁਕੇ। ਇੱਥੇ ਉਨ੍ਹਾਂ ਨੇ ਕਿਸੇ ਨੂੰ 5 ਲੜਕੀਆਂ ਦੇ ਬਾਰੇ ਵਿਚ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੂੰ ਆਪਣੇ ਆਧਾਰ ਕਾਰਡ ਦਿਖਾਉਣ ਲਈ ਕਿਹਾ ਗਿਆ। ਇੰਨਾ ਹੀ ਨਹੀਂ ਉਨ੍ਹਾਂ ਦਾ ਆਧਾਰ ਲੈਣ ਤੋਂ ਬਾਅਦ ਕਿਹਾ ਗਿਆ ਕਿ ਇਹ ਥੋੜ੍ਹੀ ਦੇਰ ਬਾਅਦ ਤੁਹਾਨੂੰ ਵਾਪਸ ਕਰ ਦਿੱਤੇ ਜਾਣਗੇ।

Goa Aadhaar card paid sex

ਦੱਸਿਆ ਜਾ ਰਿਹਾ ਹੈ ਕਿ ਆਧਾਰ ਕਾਰਡ ਲੈਣ ਵਾਲੇ ਕਰਮਚਾਰੀ ਨੇ ਆਧਾਰ ਵੈਰੀਫਿਕੇਸ਼ਨ ਦੇ ਲਈ ਇਸ ਦੇ ਲਈ ਉਨ੍ਹਾਂ ਦੇ ਮੋਬਾਈਲ ਨੰਬਰ ‘ਤੇ ਕਾਲ ਕੀਤੀ ਅਤੇ ਜਦੋਂ ਪਾਇਆ ਕਿ ਉਨ੍ਹਾਂ ਦਾ ਆਧਾਰ ਸਹੀ ਤਾਂ ਉਨ੍ਹਾਂ ਨੂੰ ਵਾਪਸ ਕਰ ਦਿੱਤੇ ਗਏ। ਖ਼ਬਰ ਅਨੁਸਾਰ ਇਸ ਤੋਂ ਬਾਅਦ ਕਰਮਚਾਰੀ ਨੇ ਲੜਕਿਆਂ ਨੂੰ ਫਿਰ ਤੋਂ ਕਾਲ ਕੀਤੀ ਅਤੇ ਆਧਾਰ ਕਾਰਡ ਦੀ ਫੋਟੋ ਵਾਟਸਐਪ ਕਰਨ ਲਈ ਆਖਿਆ।

Goa Aadhaar card paid sex

 

ਇੰਨਾ ਹੀ ਨਹੀਂ ਵਿਚਕਾਰ ਦੇ ਵਿਅਕਤੀ ਨੇ ਲੜਕਿਆਂ ਤੋਂ ਉਨ੍ਹਾਂ ਦੇ ਹੋਟਲ ਰੂਮ ਦੀ ਚਾਬੀ ਦੀ ਤਸਵੀਰ ਉਹ ਵੀ ਹੋਟਲ ਦੇ ਟੈਗ ਦੇ ਨਾਲ ਭੇਜਣ ਲਈ ਆਖਿਆ। ਦਿੱਲੀ ਦੇ ਲੜਕਿਆਂ ਨੇ ਇਸ ਵਾਕਿਆ ਨੂੰ ਭੁਲਾ ਦਿੱਤਾ ਅਤੇ ਮਸਤੀ ਵਿਚ ਲੱਗ ਗਏ ਪਰ ਇੱਧਰ ਕਰਮਚਾਰੀ ਉਨ੍ਹਾਂ ਦੇ ਬੈਕ ਗਰਾਊਂਡ ਦੀ ਛਾਣਬੀਣ ਵਿਚ ਜੁਟ ਗਏ ਤਾਂ ਕਿ ਪੁਲਿਸ ਨੂੰ ਵੇਸ਼ਵਾਵ੍ਰਿਤੀ ਦੀ ਭਿਣਕ ਨਾਲ ਲੱਗ ਸਕੇ। ਉਹ ਦੇਖ ਰਹੇ ਸਨ ਕਿ ਲੜਕਿਆਂ ਦੇ ਭੇਸ ਵਿਚ ਕਿਤੇ ਪੁਲਿਸ ਤਾਂ ਨਹੀਂ ਆ ਗਈ।

Goa Aadhaar card paid sex

 

ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਲੋਕ ਸੋਸ਼ਲ ਮੀਡੀਆ ਦੇ ਜ਼ਰੀਏ ਲੜਕੀਆਂ ਦੇ ਲਾਲਚ ਵਿਚ ਗੋਆ ਪਹੁੰਚਦੇ ਹਨ ਅਤੇ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ। ਲੋਕ ਲੜਕੀਆਂ ਨੂੰ ਦਿਖਾ ਕੇ ਪੈਸੇ ਲੈਂਦੇ ਹਨ ਅਤੇ ਫਿਰ ਰੌਲਾ ਪਾ ਦਿੰਦੇ ਹਨ। ਇਸ ਤੋਂ ਬਾਅਦ ਬਹੁਤ ਸਾਰੇ ਲੋਕ ਡਰ ਦੇ ਮਾਰੇ ਵੱਡੀਆਂ ਰਕਮਾਂ ਦੇ ਦਿੰਦੇ ਹਨ। ਬਦਨਾਮੀ ਦਾ ਡਰ ਦਿਖਾ ਕੇ ਉਨ੍ਹਾਂ ਤੋਂ ਮੋਟੀਆਂ ਰਕਮਾਂ ਵਸੂਲੀਆਂ ਜਾਂਦੀਆਂ ਹਨ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ‘ਤੇ ਕੇਸ ਦਰਜ ਕਰਵਾਉਣ ਅਤੇ ਇਸ ਮਾਮਲੇ ਨੂੰ ਮੀਡੀਆ ਵਿਚ ਲਿਆਉਣ ਦੀ ਧਮਕੀ ਦਿੱਤੀ ਜਾਂਦੀ ਹੈ।