Tuesday , September 27 2022

ਹੁਣ ਲੱਖੇ ਸਿਧਾਣੇ ਨੂੰ ਲੈ ਕੇ ਆਈ ਇਹ ਵੱਡੀ ਤਾਜਾ ਖਬਰ , ਸਾਰੇ ਪਾਸੇ ਹੋ ਰਹੀ ਚਰਚਾ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਚੱਲ ਰਹੇ ਖੇਤੀ ਅੰਦੋਲਨ ਦੇ ਨਾਲ ਜੁੜੀਆਂ ਹੋਈਆਂ ਰੋਜ਼ਾਨਾ ਹੀ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜਿਨ੍ਹਾਂ ਵਿੱਚ ਪਲ ਪਲ ਇਸ ਅੰਦੋਲਨ ਦੇ ਵਿਚ ਹੋ ਰਹੇ ਬਦਲਾਵ ਸਬੰਧੀ ਜਾਣਕਾਰੀ ਮਿਲਦੀ ਰਹਿੰਦੀ ਹੈ। ਮੌਜੂਦਾ ਸਮੇਂ ਦੇਸ਼ ਦੇ ਸਾਰੇ ਲੋਕਾਂ ਦਾ ਧਿਆਨ ਇਸ ਖੇਤੀ ਅੰਦੋਲਨ ਉਪਰ ਹੀ ਕੇਂਦਰਿਤ ਹੈ ਕਿਉਂਕਿ ਇਸ ਅੰਦੋਲਨ ਨੂੰ ਸ਼ੁਰੂ ਹੋਏ ਤਕਰੀਬਨ ਤਿੰਨ ਮਹੀਨੇ ਦਾ ਸਮਾਂ ਹੋ ਚੁੱਕਾ ਹੈ।

ਜਿਸ ਦੌਰਾਨ ਵੱਖ ਵੱਖ ਤਰ੍ਹਾਂ ਦੀਆਂ ਤੰਗੀਆਂ ਅਤੇ ਪ੍ਰੇ-ਸ਼ਾ-ਨੀ-ਆਂ ਝੱਲਣ ਦੇ ਬਾਵਜੂਦ ਵੀ ਕਿਸਾਨ ਆਪਣੇ ਮੋਰਚੇ ‘ਤੇ ਜਿਉਂ ਦੇ ਤਿਉਂ ਬੈਠੇ ਹੋਏ ਹਨ। ਏਥੇ ਆਏ ਹੋਏ ਲੋਕਾਂ ਦੀ ਸੰਖਿਆ ਘੱਟਣ ਦੀ ਬਜਾਏ ਹੋਰ ਵਧ ਰਹੀ ਹੈ ਜਿਸ ਦੇ ਨਾਲ ਕੇਂਦਰ ਸਰਕਾਰ ਨੂੰ ਵੀ ਕਈ ਤਰਾਂ ਦੀਆਂ ਮੁ-ਸ਼-ਕ-ਲਾਂ ਆ ਰਹੀਆਂ ਹਨ। ਇਸ ਸਮੇਂ ਕੇਂਦਰ ਸਰਕਾਰ ਅਤੇ ਦਿੱਲੀ ਪੁਲਸ ਲਈ ਪ੍ਰੇ-ਸ਼ਾ-ਨੀ ਦਾ ਸਬੱਬ ਬਣਿਆ ਹੋਇਆ ਹੈ

ਦਿੱਲੀ ਦੇ ਲਾਲ ਕਿਲ੍ਹੇ ਹਿੰ-ਸਾ ਮਾਮਲੇ ਦੇ ਵਿੱਚ ਦੀਪ ਸਿੱਧੂ ਤੋਂ ਬਾਅਦ ਨਾਮਜ਼ਦ ਕੀਤਾ ਗਿਆ ਲੱਖਾ ਸਿਧਾਣਾ। ਜਿਸ ਨੂੰ ਫੜ੍ਹਨ ਦੇ ਵਾਸਤੇ ਪੁਲਸ ਹੁਣ ਤੱਕ ਕਈ ਥਾਂ ਉੱਤੇ ਛਾ-ਪੇ-ਮਾ-ਰੀ ਵੀ ਕਰ ਚੁੱਕੀ ਹੈ। ਉਸ ਦੇ ਸਿਰ ਉਪਰ ਰੱਖੀ ਗਈ ਇਨਾਮ ਦੀ ਰਕਮ 50 ਹਜ਼ਾਰ ਤੋਂ ਇਕ ਲੱਖ ਰੁਪਏ ਵੀ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਲੱਖਾ ਸਿਧਾਣਾ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਪਿੰਡ ਮਹਿਰਾਜ ਵਿਖੇ ਕਿਸਾਨ ਅੰਦੋਲਨ ਨੂੰ ਲੈ ਕੇ ਕੇਂਦਰ ਸਰਕਾਰ ਦੇ ਵਿਰੁੱਧ ਇਕ ਮਹਾਂ ਰੈਲੀ ਨੂੰ ਕਰਨ ਦਾ ਐਲਾਨ ਕੀਤਾ ਸੀ

ਜਿਸ ਦੌਰਾਨ ਉਸ ਨੇ ਲੋਕਾਂ ਨੂੰ ਵੱਧ ਚੜ੍ਹ ਕੇ ਇਸ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਸੀ। ਇਸ ਰੈਲੀ ਦੀਆਂ ਤਿਆਰੀਆਂ ਮੁਕੰਮਲ ਹਨ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਲੱਖਾ ਸਿਧਾਣਾ ਇਸ ਰੈਲੀ ਵਿੱਚ ਪੁੱਜਦਾ ਹੈ ਜਾਂ ਨਹੀਂ। ਪੰਜਾਬ ਦੇ ਪੁਲਿਸ ਅਫਸਰ ਇਹ ਆਖ ਰਹੇ ਹਨ ਕਿ ਦਿੱਲੀ ਪੁਲਸ ਨੇ ਅਜੇ ਉਨ੍ਹਾਂ ਤੱਕ ਸਹਿਯੋਗ ਦੇ ਲਈ ਸੰਪਰਕ ਨਹੀਂ ਕੀਤਾ ਹੈ। ਇਸ ਸਬੰਧੀ ਬਠਿੰਡਾ ਦੇ ਐਸ ਐਸ ਪੀ ਭੁਪਿੰਦਰਜੀਤ ਸਿੰਘ ਵਿਰਕ ਦਾ ਕਹਿਣਾ ਹੈ ਕਿ ਕੀ ਜੇਕਰ ਦਿੱਲੀ ਪੁਲਸ ਉਨ੍ਹਾਂ ਦੇ ਨਾਲ ਸੰਪਰਕ ਸਾਧਦੀ ਹੈ ਤਾਂ ਉਹ ਲੱਖੇ ਨੂੰ ਗ੍ਰਿਫ਼ਤਾਰ ਕਰਨਗੇ।