Tuesday , April 20 2021

ਹੁਣ ਮਾਸਟਰ ਸਲੀਮ ਵਲੋਂ ਸਰਦੂਲ ਸਿਕੰਦਰ ਬਾਰੇ ਆਈ ਅਜਿਹੀ ਖਬਰ ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ 

ਤੰਦਰੁਸਤੀ ਇਕ ਰਾਜ਼ ਹੈ ਅਤੇ ਸਰੀਰ ਦੀ ਤੰਦਰੁਸਤੀ ਵਾਸਤੇ ਮਨੁੱਖ ਕਈ ਤਰ੍ਹਾਂ ਦੇ ਉਪਰਾਲੇ ਕਰਦਾ ਹੈ ਜਿਸ ਤੋਂ ਬਾਅਦ ਜਾ ਕੇ ਉਹ ਆਪਣੇ ਆਪ ਨੂੰ ਸਿਹਤਮੰਦ ਰੱਖ ਪਾਉਂਦਾ ਹੈ। ਜਦੋਂ ਕਿਤੇ ਇਨਸਾਨ ਦੀ ਸਿਹਤ ਨਾ-ਸਾ-ਜ਼ ਹੁੰਦੀ ਹੈ ਤਾਂ ਉਸ ਦੇ ਚਿਹਰੇ ਦੀ ਮੁਸਕਰਾਹਟ ਗਾਇਬ ਹੋ ਜਾਂਦੀ ਹੈ ਜਿਸ ਨੂੰ ਮੁੜ ਵਾਪਸ ਲਿਆਉਣ ਦਾ ਇਕ ਜ਼ਰੀਆ ਗਾਇਕੀ ਵੀ ਹੁੰਦੀ ਹੈ। ਪੰਜਾਬ ਸੂਬੇ ਦੀ ਗਾਇਕੀ ਪੂਰੇ ਵਿਸ਼ਵ ਭਰ ਦੇ ਵਿਚ ਮਸ਼ਹੂਰ ਹੈ ਪਰ ਬੀਤੇ ਮਹੀਨੇ ਇਸ ਗਾਇਕੀ ਨੂੰ ਇੱਕ ਅਜਿਹੀ ਥੋੜ ਲੱਗੀ ਜਿਸ ਦੀ ਭਰਪਾਈ ਪੂਰੀ ਉਮਰ ਨਹੀਂ ਕੀਤੀ ਜਾ ਸਕਦੀ।

ਸੁਰਾਂ ਦੇ ਸਿਕੰਦਰ ਕਹੇ ਜਾਣ ਵਾਲੇ ਵਿਸ਼ਵ ਦੇ ਪ੍ਰਸਿੱਧ ਗਾਇਕ ਸਰਦੂਲ ਸਿਕੰਦਰ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਅਤੇ ਪੂਰੇ ਵਿਦੇਸ਼ਾਂ ਵਿਚੋਂ ਆਏ ਹੋਏ ਲੋਕਾਂ ਅਤੇ ਕਲਾਕਾਰਾਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ਗਈ। ਇਸ ਸ਼ਰਧਾਂਜਲੀ ਦੇ ਵਿਚ ਬਾਲੀਵੁੱਡ ਗਾਇਕ ਮੀਕਾ ਸਿੰਘ ਅਤੇ ਮਾਸਟਰ ਸਲੀਮ ਵੀ ਪੁੱਜੇ। ਜਿਸ ਸਮੇਂ ਮਾਸਟਰ ਸਲੀਮ ਨੇ ਇੱਕ ਸਮਾਇਲ ਕਰਦੀ ਹੋਈ ਤਸਵੀਰ ਮੀਕਾ ਸਿੰਘ ਦੇ ਨਾਲ ਖਿਚਵਾਈ ਅਤੇ ਉਸ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਜਿਸ ਦੇ ਕੈਪਸ਼ਨ ਵਿਚ ਲਿਖਿਆ ਸੀ ਹੁੰਦੀ ਵੀਰਾ ਨਾਲ ਸਰਦਾਰੀ।

ਪਰ ਇਸ ਤਸਵੀਰ ਨੂੰ ਲੋਕਾਂ ਵੱਲੋਂ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਯੂਜ਼ਰਜ਼ ਨੇ ਕਮੈਂਟ ਕਰਦੇ ਹੋਏ ਲਿਖਿਆ ਕਿ ਫੇਕ ਬੰਦਾ ਜਦਕਿ ਇੱਕ ਹੋਰ ਨੇ ਲਿਖਿਆ ਕਿ ਤੁਸੀਂ ਡਰਾਮੇ ਕਰ ਰਹੇ ਹੋ ਦਿਨੇ ਤਾਂ ਤੁਸੀਂ ਭੁੱਬਾਂ ਮਾਰ ਕੇ ਰੋ ਰਹੇ ਸੀ ਅਤੇ ਹੁਣ ਤੁਸੀਂ ਸਮਾਇਲਾ ਕਰ ਕਰ ਤਸਵੀਰਾਂ ਖਿਚਾਅ ਰਹੇ ਹੋ। ਇਹੋ ਜਿਹੇ ਕਈ ਹੋਰ ਕੁਮੈਂਟ ਉੱਪਰ ਚੁੱਪੀ ਤੋੜਦੇ ਹੋਏ ਮਾਸਟਰ ਸਲੀਮ ਨੇ ਇਕ ਲਾਈਵ ਵੀਡੀਓ ਸ਼ੇਅਰ ਕੀਤੀ ਜਿਸ ਵਿਚ ਉਨ੍ਹਾਂ ਕਿਹਾ ਕਿ ਲੋਕ ਆਪਣੀ ਸਲਾਹ ਆਪਣੇ ਕੋਲ ਰੱਖਣ।

ਸਰਦੂਲ ਸਾਹਿਬ ਦੇ ਜਾਣ ਦਾ ਘਾਟਾ ਸਿਰਫ ਸਾਨੂੰ ਪਤਾ ਹੈ ਕਿ ਅਸੀਂ ਕੀ ਗਵਾ ਲਿਆ ਹੈ। ਸਰਦੂਲ ਸਾਹਿਬ ਦਾ ਰੁਤਬਾ ਸਾਡੇ ਦਿਲ ਦੇ ਵਿਚ ਹਮੇਸ਼ਾ ਤੋਂ ਹੀ ਉੱਚਾ ਹੈ ਅਤੇ ਹਮੇਸ਼ਾ ਹੀ ਰਹੇਗਾ। ਮੀਕਾ ਸਿੰਘ ਨਾਲ ਮੈਂ ਇਸ ਕਰਕੇ ਫੋਟੋ ਸ਼ੇਅਰ ਨਹੀਂ ਕੀਤੀ ਕਿ ਉਹ ਬਾਲੀਵੁੱਡ ਤੋਂ ਹੈ ਸਗੋਂ ਇਸ ਕਾਰਨ ਕੀਤੀ ਕਿਉਂਕਿ ਉਹ ਮੇਰਾ ਭਰਾ ਹੈ।