Friday , June 25 2021

ਹੁਣੇ ਹੁਣੇ CBSE ਸਕੂਲਾਂ ਦੇ ਵਿਦਿਆਰਥੀਆਂ ਲਈ ਆਈ ਇਹ ਵੱਡੀ ਖਬਰ – ਹੋਇਆ ਇਹ ਐਲਾਨ

ਤਾਜਾ ਵੱਡੀ ਖਬਰ

ਪੂਰੇ ਸੰਸਾਰ ਦੇ ਵਿੱਚ ਲਾਗ ਦੀ ਬਿਮਾਰੀ ਕੋਰੋਨਾ ਵਾਇਰਸ ਨੇ ਬਹੁਤ ਸਾਰੀਆਂ ਚੀਜ਼ਾਂ ਨੂੰ ਪ੍ਰਭਾਵਿਤ ਕੀਤਾ। ਦੇਸ਼ ਦੀ ਅਰਥ-ਵਿਵਸਥਾ ਤੋਂ ਲੈ ਕੇ ਰੋਜ਼ ਮਰਾ ਦੇ ਖਾਣ-ਪੀਣ ਦੀਆਂ ਚੀਜ਼ਾਂ ਇਸ ਨਾਲ ਪ੍ਰਭਾਵਿਤ ਹੋਈਆਂ। ਸਭ ਤੋਂ ਵੱਧ ਨੁਕਸਾਨ ਸਕੂਲ ਪੜ੍ਹਨ ਵਾਲੇ ਬੱਚਿਆਂ ਦਾ ਹੋਇਆ ਜਿਨ੍ਹਾਂ ਦੀ ਵਿੱਦਿਆ ਅੱਧ ਵਿਚਾਲੇ ਹੀ ਰਹਿ ਗਈ। ਪਰ ਸਰਕਾਰ ਦੇ ਯਤਨਾਂ ਅਨੁਸਾਰ ਸਕੂਲ ਵੱਲੋਂ ਆਨਲਾਈਨ ਕਲਾਸਾਂ ਦੇ ਮਾਧਿਅਮ ਰਾਹੀਂ ਬੱਚਿਆਂ ਨੂੰ ਮੁੜ ਤੋਂ ਵਿੱਦਿਆ ਦੇ ਨਾਲ ਜੋੜਿਆ ਗਿਆ।

ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਵੱਲੋਂ ਵੀ ਬੱਚਿਆਂ ਦੀ ਪੜ੍ਹਾਈ ਉੱਪਰ ਖਾਸ ਤਵੱਜੋਂ ਦਿੱਤੀ ਗਈ ਹੈ। ਪਰ ਇਸ ਸਮੇਂ ਸੋਸ਼ਲ ਮੀਡੀਆ ਦੇ ਉੱਪਰ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਕਲਾਸਾਂ ਦੇ ਲਈ ਇਸ ਸਾਲ ਹੋਣ ਜਾ ਰਹੀਆਂ ਪ੍ਰੀਖਿਆਵਾਂ ਬਾਰੇ ਬਹੁਤ ਸਾਰੀਆਂ ਗੱਲਾਂ ਸੁਣਨ ਵਿਚ ਆ ਰਹੀਆਂ ਹਨ। ਇਨ੍ਹਾਂ ਸਾਰੀਆਂ ਗੱਲਾਂ ਨੂੰ ਸਾਫ਼ ਕਰਦੇ ਹੋਏ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਵੱਲੋਂ ਇਨ੍ਹਾਂ ਕਲਾਸਾਂ ਦੇ ਲਈ ਆਯੋਜਿਤ ਕੀਤੀਆਂ ਜਾਣ ਵਾਲੀਆਂ ਪ੍ਰੀਖਿਆਵਾਂ ਦੀ ਮਿਤੀ, ਫਾਰਮੈਟ ਅਤੇ ਪ੍ਰੈਕਟੀਕਲ ਪ੍ਰੀਖਿਆਵਾਂ ਦੇ ਸੰਬੰਧ ਵਿਚ ਜਾਣਕਾਰੀ ਸਾਂਝੀ ਕੀਤੀ।

ਸਾਲ 2021 ਦੇ ਵਿਚ ਹੋਣ ਜਾ ਰਹੀਆਂ ਪ੍ਰੀਖਿਆਵਾਂ ਪਹਿਲੀ ਅਧਿਕਾਰਤ ਸੂਚਨਾ ਸੀਬੀਐਸਈ ਬੋਰਡ ਵੱਲੋਂ 2 ਦਸੰਬਰ 2020 ਨੂੰ ਜਾਰੀ ਕੀਤੀ ਗਈ। ਇੱਥੇ ਗੱਲ ਬਾਤ ਸਪੱਸ਼ਟ ਕਰਦੇ ਹੋਏ ਸੈਂਟਰਲ ਬੋਰਡ ਆਫ਼ ਐਜ਼ੂਕੇਸ਼ਨ ਨੇ ਆਖਿਆ ਹੈ ਕਿ ਦਸਵੀਂ ਅਤੇ ਬਾਰਵੀਂ ਦੀਆਂ ਪ੍ਰੀਖਿਆਵਾਂ ਜਦੋਂ ਤੇ ਜਿਵੇਂ ਹੀ ਆਯੋਜਿਤ ਕੀਤੀਆਂ ਜਾਣਗੀਆਂ। ਇਨ੍ਹਾਂ ਨੂੰ ਪਹਿਲਾਂ ਦੀ ਤਰ੍ਹਾਂ ਹੱਥ ਲਿਖਤ ਰਾਹੀਂ ਹੀ ਦਿੱਤਾ ਜਾਵੇਗਾ। ਇਸ ਸਬੰਧੀ ਕੋਈ ਵੀ ਆਨਲਾਇਨ ਮੋਡ ਤਿਆਰ ਨਹੀਂ ਕੀਤਾ ਗਿਆ।

ਪ੍ਰੀਖਿਆਵਾਂ ਦੇ ਅੰਤਿਮ ਚਾਰਟ ਉੱਪਰ ਗੱਲਬਾਤ ਕਰਦੇ ਹੋਏ ਬੋਰਡ ਨੇ ਆਖਿਆ ਕਿ ਸੀਬੀਐਸਈ ਵੱਲੋਂ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਵਿਦਿਆਰਥੀਆਂ ਦੀਆਂ 2021 ਵਿੱਚ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਦੇ ਸਬੰਧ ਵਿਚ ਡੇਟ ਸ਼ੀਟ ਦੇ ਟਾਈਮ ਟੇਬਲ ਨੂੰ ਅਜੇ ਤੱਕ ਫਾਈਨਲ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਬੋਰਡ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ ਉਪਰ ਵਾਇਰਲ ਹੋਈਆਂ ਤਸਵੀਰਾਂ ਜਾਂ ਵੀਡੀਓ ਉੱਪਰ ਅੱਖਾਂ ਬੰਦ ਕਰਕੇ ਯਕੀਨ ਨਾ ਕਰਨ। ਇਸ ਸਬੰਧੀ ਉਹ ਬੋਰਡ ਦੇ ਫੋਨ ਨੰਬਰਾਂ ਉਪਰ ਸੰਪਰਕ ਕਰਕੇ ਇਸ ਦੀ ਤਫਤੀਸ਼ ਕਰ ਲੈਣ।