Sunday , June 26 2022

ਹੁਣੇ ਹੁਣੇ ਫ਼ਿਲਮੀ ਜਗਤ ਨੂੰ ਲੱਗਾ ਵੱਡਾ ਝਟੱਕਾ ਦਿੱਲ ਦਾ ਦੌਰਾ ਪੈਣ ਨਾਲ ਹੋਈ ਇਸ ਸੁਪਰਸਟਾਰ ਦੀ ਅਚਾਨਕ ਮੌਤ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਲਗਾਤਾਰ ਦੁਖਦਾਈ ਖਬਰਾਂ ਦਾ ਆਉਣਾ ਜਾਰੀ ਹੈ। ਜਿੱਥੇ ਦੇਸ਼ ਵਿੱਚ ਪਹਿਲਾਂ ਹੀ ਕਰੋਨਾ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ। ਉੱਥੇ ਹੀ ਮੁੰਬਈ ਦੇ ਵਿੱਚ ਬਹੁਤ ਸਾਰੀਆਂ ਫਿਲਮੀ ਹਸਤੀਆਂ ਵੀ ਇਸ ਕਰੋਨਾ ਦੀ ਚਪੇਟ ਵਿਚ ਆ ਗਈਆਂ ਸਨ। ਬਹੁਤ ਸਾਰੀਆਂ ਹਸਤੀਆਂ ਬਿਮਾਰੀਆਂ ,ਸੜਕ ਹਾਦਸਿਆਂ ਅਤੇ ਹੋਰ ਵਾਪਰਨ ਵਾਲੇ ਹਾਦਸਿਆਂ ਦਾ ਸ਼ਿਕਾਰ ਵੀ ਹੋ ਰਹੀਆਂ ਹਨ। ਇਨ੍ਹਾਂ ਸਖਸ਼ੀਅਤਾਂ ਵੱਲੋਂ ਜਿੱਥੇ ਵੱਖ-ਵੱਖ ਖੇਤਰਾਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਗਈ ਹੈ। ਉੱਥੇ ਹੀ ਇਨ੍ਹਾਂ ਦੇ ਤੁਰ ਜਾਣ ਨਾਲ ਬਹੁਤ ਸਾਰੇ ਲੋਕਾਂ ਨੂੰ ਭਾਰੀ ਝਟਕੇ ਲੱਗ ਰਹੇ ਹਨ।

ਜਿੱਥੇ ਇਨ੍ਹਾਂ ਦੀ ਕਮੀ ਉਨ੍ਹਾਂ ਦੇ ਖੇਤਰਾਂ ਵਿੱਚ ਪੂਰੀ ਨਹੀਂ ਹੋ ਸਕਦੀ। ਉਥੇ ਹੀ ਉਨ੍ਹਾਂ ਦੀ ਜਗ੍ਹਾ ਪਰਵਾਰ ਵਿੱਚ ਵੀ ਕੋਈ ਨਹੀਂ ਲੈ ਸਕਦਾ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਸੋਗਮਈ ਖਬਰਾਂ ਦੇਸ਼ ਦੇ ਮਾਹੌਲ ਨੂੰ ਹੋਰ ਸੋਗਮਈ ਬਣਾ ਦਿੰਦੀਆਂ ਹਨ। ਹੁਣ ਫ਼ਿਲਮ ਜਗਤ ਵਿੱਚ ਵੱਡਾ ਝਟਕਾ ਲੱਗਾ ਹੈ ਜਿਥੇ ਇਸ ਸੁਪਰਸਟਾਰ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਜਿਸ ਨਾਲ ਫਿਲਮੀ ਖੇਤਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਅਦਾਕਾਰ ਪੁਨੀਤ ਰਾਜ ਕੁਮਾਰ ਦਾ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ।

ਉਨ੍ਹਾਂ ਦੇ ਦਿਹਾਂਤ ਦੀ ਖਬਰ ਸੋਨੂੰ ਸੂਦ ਵੱਲੋਂ ਵੀ ਟਵੀਟ ਕਰਕੇ ਜਾਰੀ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਸ਼ੁੱਕਰਵਾਰ ਨੂੰ ਅਦਾਕਾਰ ਪੁਨੀਤ ਰਾਜ ਕੁਮਾਰ ਨੂੰ ਦਿਲ ਦਾ ਦਰਦ ਹੋਣ ਦੇ ਕਾਰਨ ਹਸਪਤਾਲ ਦਾਖਲ ਕਰਾਇਆ ਗਿਆ ਸੀ। ਉਥੇ ਹੀ ਪੁਨੀਤ ਰਾਜ ਕੁਮਾਰ ਬੈਂਗਲੁਰੂ ਦੇ ਵਿਕਰਮ ਹਸਪਤਾਲ ਵਿਚ ਜੇਰੇ ਇਲਾਜ ਸਨ ਉਥੇ ਹੀ ਉਹਨਾਂ ਦਾ ਦਿਲ ਦਾ ਦੌਰਾ ਪੈਣ ਕਾਰਨ ਸ਼ੁੱਕਰਵਾਰ ਦੁਪਹਿਰ ਨੂੰ ਦਿਹਾਂਤ ਹੋ ਗਿਆ। ਮੀਡੀਆ ਵਿੱਚ ਵੀ ਉਹਨਾਂ ਦੇ ਹਸਪਤਾਲ ਦਾਖਲ ਕਰਵਾਏ ਜਾਣ ਦੀ ਖਬਰ ਸਾਹਮਣੇ ਆਈ ਸੀ।

ਉਥੇ ਹੀ ਕ੍ਰਿਕੇਟ ਵੈਂਕਟੇਸ਼ ਵੱਲੋਂ ਵੀ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਬਹੁਤ ਹੀ ਦੁੱਖ ਦੀ ਖ਼ਬਰ ਹੈ ਕਿ ਅਦਾਕਾਰ ਪੁਨੀਤ ਰਾਜ ਕੁਮਾਰ ਨਹੀਂ ਰਹੇ ਹਨ। ਉਥੇ ਹੀ ਫ਼ਿਲਮੀ ਖੇਤਰ ਦੀਆਂ ਵੱਖ-ਵੱਖ ਸਖਸ਼ੀਅਤਾਂ ਵੱਲੋਂ ਪੁਨੀਤ ਰਾਜ ਕੁਮਾਰ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ।