Sunday , July 25 2021

ਹੁਣੇ ਹੁਣੇ ਫ਼ਿਲਮੀ ਜਗਤ ਚ ਛਾਇਆ ਸੋਗ ਹੋਈ ਇਸ ਮਸ਼ਹੂਰ ਹਸਤੀ ਦੀ ਅਚਾਨਕ ਮੌਤ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਚੀਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਨੇ ਜਿੱਥੇ ਭਾਰਤ ਵਿਚ ਬਹੁਤ ਸਾਰੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਭਾਰਤ ਦੇ ਮਹਾਰਾਸ਼ਟਰ ਵਿੱਚ ਕਰੋਨਾ ਦੇ ਸਭ ਤੋਂ ਵਧੇਰੇ ਮਾਮਲੇ ਆਏ ਅਤੇ ਬਹੁਤ ਸਾਰੀਆਂ ਫਿਲਮੀ ਹਸਤੀਆਂ ਇਸ ਕਰੋਨਾ ਦੀ ਚਪੇਟ ਵਿੱਚ ਆਉਣ ਕਾਰਨ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਈਆ। ਵੱਖ-ਵੱਖ ਖੇਤਰਾਂ ਵਿਚੋਂ ਬਹੁਤ ਸਾਰੀਆਂ ਸਖ਼ਸ਼ੀਅਤਾਂ ਜਿੱਥੇ ਇਸ ਕਰੋਨਾ ਦੀ ਚਪੇਟ ਵਿਚ ਆਈਆਂ ਹਨ, ਉਥੇ ਹੀ ਹੋਣ ਵਾਲੇ ਸੜਕ ਹਾਦਸਿਆਂ, ਬੀਮਾਰੀਆਂ ਅਤੇ ਕਈ ਹੋਰ ਭਿਆਨਕ ਹਾਦਸਿਆਂ ਦੇ ਚਲਦੇ ਹੋਏ ਸਾਡੇ ਤੋਂ ਹਮੇਸ਼ਾ ਲਈ ਦੂਰ ਹੋ ਗਈਆਂ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਖੇਤਰਾਂ ਤੋਂ ਗਈਆਂ ਇਨ੍ਹਾਂ ਸਖਸ਼ੀਅਤਾਂ ਦੀ ਕਮੀ ਇਹਨਾਂ ਖੇਤਰਾਂ ਵਿਚ ਕਦੇ ਵੀ ਪੂਰੀ ਨਹੀਂ ਹੋ ਸਕਦੀ।

ਇਹ ਸਖਸ਼ੀਅਤਾਂ ਇੱਕ ਤੋਂ ਬਾਅਦ ਇੱਕ ਸਾਨੂੰ ਛੱਡ ਕੇ ਇਸ ਤਰ੍ਹਾਂ ਦੂਰ ਹੋ ਜਾਣਗੀਆਂ ਕਿਸੇ ਵੱਲੋਂ ਕਲਪਨਾ ਵੀ ਨਹੀਂ ਕੀਤੀ ਗਈ ਸੀ। ਹੁਣ ਫਿਲਮ ਜਗਤ ਵਿਚ ਇਸ ਮਸ਼ਹੂਰ ਆਰਟੀਸਟ ਦੀ ਹੋਈ ਅਚਾਨਕ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫ਼ਿਲਮੀ ਅਤੇ ਟੀਵੀ ਇੰਡਸਟਰੀ ਦੇ ਮਮਿੱਕਰੀ ਆਰਟਿਸਟ ਮਾਧਵ ਮੋਗੇ ਦਾ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ। ਉਨ੍ਹਾਂ ਦੇ ਦਿਹਾਂਤ ਦੀ ਖਬਰ ਸੁਣਦੇ ਹੀ ਫ਼ਿਲਮ ਇੰਡਸਟਰੀ ਵਿਚ ਸੋਗ ਦੀ ਲਹਿਰ ਫੈਲ ਗਈ।

ਉਨ੍ਹਾਂ ਵੱਲੋਂ ਐਮਟੀਵੀ ਫੁੱਲੀ ਫਾਲਤੂ ਵਿਚ ਸ਼ੋਲੇ ਦੇ ਠਾਕੁਰ ਦਾ ਕਿਰਦਾਰ ਨਿਭਾਇਆ ਗਿਆ ਸੀ। ਉਥੇ ਹੀ ਉਨ੍ਹਾਂ ਨੂੰ ਸੰਜੀਵ ਕੁਮਾਰ ਦੀ ਦੂਜੀ ਕਾਪੀ ਵੀ ਕਿਹਾ ਜਾਂਦਾ ਸੀ। ਕਿਉਂਕਿ ਮਮਿੱਕਰੀ ਕਰਦੇ ਸਮੇਂ ਉਨ੍ਹਾਂ ਵੱਲੋਂ ਸੰਜੀਵ ਕੁਮਾਰ ਦੀ ਬਾਖੂਬੀ ਕਾਪੀ ਕੀਤੀ ਜਾਂਦੀ ਸੀ। ਜਿੱਥੇ ਉਨ੍ਹਾਂ ਨੂੰ ਸੰਜੀਵ ਕੁਮਾਰ ਦੀ ਨਕਲ ਕਰਦੇ ਹੋਏ ਵੇਖ ਕੇ ਲੋਕ ਹੱਸ ਹੱਸ ਲੋਟ ਪੋਟ ਹੋ ਜਾਂਦੇ ਸਨ।

ਮਾਧਵ ਮੋਗੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਸਨ। ਉਹ ਪਿਛਲੇ ਲੰਮੇ ਸਮੇਂ ਤੋਂ ਇਸ ਬਿਮਾਰੀ ਨਾਲ ਪੀੜਤ ਸਨ ਅਤੇ ਤੀਜੇ ਪੜਾਅ ਦੇ ਕੈਂਸਰ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਕਮੇਡੀ ਸ਼ੋਅ ਦੇ ਕਾਰਨ ਉਨ੍ਹਾਂ ਨੂੰ ਠਾਕੁਰ ਦੀ ਨਕਲ ਕਰਨ ਲਈ ਚੰਗੀ ਤਰ੍ਹਾਂ ਜਾਣਿਆ ਜਾਂਦਾ ਸੀ। ਉਨ੍ਹਾਂ ਦੇ ਦਿਹਾਂਤ ਉਪਰ ਬਹੁਤ ਸਾਰੀਆਂ ਫਿਲਮੀ ਸਖਸ਼ੀਅਤਾਂ ਵੱਲੋਂ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।