ਬਠਿੰਡਾ : ਬਠਿੰਡਾ ‘ਚ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਮੁਠਭੇੜ ਹੋ ਗਈ। ਜਿਸ ‘ਚ 3 ਗੈਂਗਸਟਰ ਗੋਲੀਆਂ ਲੱਗਣ ਕਾਰਨ ਗੰਭੀਰ ਰੂਪ ‘ਚ ਜਖਮੀ ਹੋ ਗਏ। ਇਹ ਤਿੰਨੋ ਗੈਂਗਸਟਰ ਵਿੱਕੀ ਗੌਂਡਰ ਗੈਂਗ ਦੇ ਦੱਸੇ ਜਾ ਰਹੇ ਹਨ। ਇਹ ਗੈਂਗਸਟਰ ਭੁੱਚੋ ਮੰਡੀ ਤੋਂ ਫਾਰਚੂਨਰ ਲੁੱਟ ਕੇ ਭੱਜੇ ਰਹੇ। ਇਹ ਮੁਠਭੇੜ ਬਠਿੰਡਾ ਦੇ ਨੇੜੇ ਗੁਲਾਬਗੜ੍ਹ ‘ਚ ਹੋਈ। ਇਸ ਸਮੇਂ ਤਿੰਨੋ ਗੈਂਗਸਟਰ ਬਠਿੰਡਾ ਦੇ ਸਿਵਲ ਹਸਪਤਾਲ ‘ਚ ਦਾਖਲ ਕੀਤੇ ਗਏ ਹਨ।
ਤੁਹਾਨੂੰ ਦੱਸ ਦਈਏ ਕਿ ਨਾਭਾ ਜੇਲ ਬ੍ਰੇਕ ਕਾਂਢ ਕਰਕੇ ਫਰਾਰ ਹੋਏ ਗੈਂਗਸਟਰ ਵਿਕੀ ਗੌਂਡਰ ਇਕ ਸਾਲ ਤੋਂ ਫਰਾਰ ਚੱਲ ਰਿਹਾ ਹੈ। ਵਿੱਕੀ ਗੌਂਡਰ ਦੀ ਫਾਰਚੂਨਰ ਗੱਡੀ ਹਰਿਆਣਾ ਦੇ ਯਮੁਨਾਨਗਰ ‘ਚ ਛਛਰੌਲੀ ਇਲਾਕੇ ‘ਚ ਕੁਝ ਦਿਨ ਪਹਿਲਾਂ ਪਲਟ ਗਈ ਸੀ। ਦੋਸ਼ੀ ਮੌਕੇ ਤੋਂ ਆਪਣੇ ਹਥਿਆਰ ਇਕੱਠੇ ਕਰ ਕਿ ਗੱਡੀ ਛੱਡ ਫਰਾਰ ਹੋ ਗਏ ਸਨ। ਪੁਲਿਸ ਨੇ ਇਸ ਗੱਡੀ ਨੂੰ ਠਿਕਾਣੇ ਲਾਉਣ ਤੇ ਗੌਂਡਰ ਨੂੰ ਸ਼ਰਨ ਦੇਣ ਵਾਲੇ ਛਛਰੌਲੀ ਦੇ ਇਕ ਠੇਕੇਦਾਰ ਨੂੰ ਕਾਬੂ ਕੀਤਾ ਸੀ। ਜਿਸ ਦਾ ਨਾਂਅ ਦਰਸ਼ਨ (ਭੂਰਾ) ਹੈ।
Bathinda Encounter police and gangsters
ਪੁੱਛਗਿੱਛ ‘ਚ ਭੂਰਾ ਨੇ ਗੌਂਡਰ ਦੇ ਨਾਲ ਫਰਾਰ ਹੋਏ ਉਸ ਦੇ ਸਾਥੀਆਂ ਦੀ ਪਛਾਣ ਸਿੱਮਾਂ ਨਿਵਾਸੀ ਫਰੀਦਕੋਟ, ਗੌਰਵ ਮਿਗਲਾਨੀ ਨਿਵਾਸੀ ਕੂਰੁਕਸ਼ੇਤਰ ਦੱਸੀ ਹੈ। ਇਹਨਾ ਦੇ ਕੋਲੋ ਇਕ ਕਾਰਬਾਈਨ ਪਿਸਟਲ ਸਮੇਤ ਭਾਰੀ ਮਾਤਰਾ ‘ਚ ਹਥਿਆਰ ਬਰਾਬਦ ਕੀਤੇ ਸਨ। ਇਹਨਾਂ ਦੀ ਤਲਾਸ਼ ‘ਚ ਯਮੁਨਾਨਗਰ ਦੀ ਸੀਆਈਏ ਟੀਮ ਛਾਪੇਮਾਰੀ ਕਰ ਰਹੀ ਸੀ। ਪਰ ਦੇਰ ਰਾਤ ਤੱਕ ਇਹ ਹੱਥ ਨਹੀਂ ਆਏ। ਦੱਸਿਆ ਜਾ ਰਿਹਾ ਹੈ ਕਿ ਇਹ ਪੰਜਾਬ ਦੀ ਸਰਹੱਦ ‘ਚ ਦਾਖਿਲ ਹੋਣ ਦੀ ਕੋਸ਼ਿਸ਼ ਕਰਨਗੇ।
ਇਹਨਾਂ ਦੇ ਦਾਖਲ ਹੋਣ ਦੀ ਗੱਲ ਨਾਲ ਪੰਜਾਬ ਪੁਲਿਸ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਫਾਰਚੂਨਰ ਗੱਡੀ ਜਿਹੜੀ ਫੜੀ ਗਈ ਸੀ ਉਹ ਉਹਨਾਂ ਨੇ ਕੁਝ ਦਿਨ ਪਹਿਲਾਂ ਲੁਧਿਆਣਾ ਕੋਲੋ ਗੰਨ-ਪੁਆਇੰਟ ‘ਤੇ ਲੁੱਟੀ ਸੀ। ਗੌਂਡਰ ਤੇ ਉਸ ਦੇ ਨਾਲ ਦੇ ਸਾਥੀ ਫਾਰਚੂਨਰ ਲੁੱਟ ਹਰਿਆਣਾ ਚਲੇ ਗਏ ਸਨ। ਯੂਪੀ ਬਾਰਡਰ ਦੇ ਕੋਲ ਸਥਿਤ ਯਮੁਨਾਨਗਰ ਦੇ ਛਛਰੌਲੀ ਇਲਾਕੇ ‘ਚ ਇਹਨਾਂ ਨੇ ਆਪਣੇ ਸਾਥੀ ਗੌਰਵ ਦੀ ਮਦਦ ਨਾਲ ਭੂਰਾ ਦੇ ਪਾਸ ਸ਼ਰਨ ਲੈ ਲਈ ਸੀ।
ਜਦ ਭੂਰਾ ਗੌਂਡਰ ਤੇ ਉਸ ਦੇ ਸਾਥੀਆਂ ਨੂੰ ਕਿਸੇ ਸੁਰੱਖਿਅਤ ਥਾਂ ‘ਤੇ ਛੱਡਣ ਜਾ ਰਿਹਾ ਸੀ ਤਦ ਉਹਨਾਂ ਦੀ ਗੱਡੀ ਪਲਟ ਗਈ। ਗੱਡੀ ਨੂੰ ਸਹੀ ਠਿਕਾਣੇ ਲਗਾਉਣ ਦਾ ਜ਼ਿੰਮਾਂ ਭੂਰਾ ਨੂੰ ਦਿੱਤਾ ਗਿਆ ਸੀ ਤਦ ਉਹ ਪੁਲਿਸ ਦੇ ਹੱਥੀ ਚੜ ਗਿਆ।