Monday , December 5 2022

ਹੁਣੇ ਹੁਣੇ ਹੋਇਆ ਦਿਲ ਕੰਬਾਊ ਖੂਨੀ ਸੜਕ ਹਾਦਸਾ ਦੇਖੋ ਤਸਵੀਰਾਂ

ਜਲੰਧਰ(ਸੋਨੂੰ)- ਥਾਣਾ ਡਿਵੀਜ਼ਨ ਨੰਬਰ-1 ਦੇ ਅਧੀਨ ਆਉਂਦੇ ਵੇਰਕਾ ਮਿਲਕ ਪਲਾਂਟ ਦੇ ਕੋਲ ਟਰੱਕ ਦੀ ਲਪੇਟ ‘ਚ ਆਉਣ ਵਾਲ ਐਕਟਿਵਾ ਸਵਾਰ ਇਕ ਮਹਿਲਾ ਦੀ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਦੇਖਣ ਵਾਲੇ ਵੀ ਹੈਰਾਨ ਰਹਿ ਗਏ। ਕਰੀਬ ਇਕ ਕਿਲੋਮੀਟਰ ਤੱਕ ਟਰੱਕ ਔਰਤ ਨੂੰ ਘੜੀਸਦੇ ਹੋਏ ਲੈ ਗਿਆ। ਮ੍ਰਿਤਕਾ ਦੀ ਪਛਾਣ ਰੇਖਾ ਪਤਨੀ ਕਮਲ ਵਾਸੀ ਗੁਰੂ ਰਾਮਦਾਸ ਨਗਰ ਪੰਚਾਇਤ ਵਜੋਂ ਹੋਈ ਹੈ।

PunjabKesari
ਜਾਣਕਾਰੀ ਮੁਤਾਬਕ ਰੇਖਾ ਆਪਣੀ ਐਕਟਿਵਾ ‘ਤੇ ਕਿਤੇ ਜਾ ਰਹੀ ਸੀ ਕਿ ਇਸੇ ਦੌਰਾਨ ਵੇਰਕਾ ਮਿਲਕ ਪਲਾਂਟ ਨੇੜੇ ਪੁੱਜਣ ‘ਤੇ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਦੌਰਾਨ ਐਕਟਿਵਾ ਸਵਾਰ ਔਰਤ ਟਰੱਕ ਦੇ ਟਾਇਰ ਹੇਠਾਂ ਆ ਗਈ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

 

ਟੱਕਰ ਮਾਰਨ ਤੋਂ ਬਾਅਦ ਟਰੱਕ ਚਾਲਕ ਟਾਇਰ ਹੇਠਾਂ ਆਈ ਔਰਤ ਨੂੰ ਫੋਕਲ ਪੁਆਇੰਟ ਤੱਕ ਕਰੀਬ ਇਕ ਕਿਲੋਮੀਟਰ ਤੱਕ ਘਸੀੜਦਾ ਲੈ ਗਿਆ। ਇਸ ਦੌਰਾਨ ਲੋਕਾਂ ਨੇ ਟਰੱਕ ਚਾਲਕ ਦਾ ਪਿੱਛਾ ਕਰਦੇ ਹੋਏ ਉਸ ਨੂੰ ਕਾਬੂ ਕਰਕੇ ਪੁਲਸ ਦੇ ਹਵਾਲੇ ਕੀਤਾ।

ਘਟਨਾ ਵਾਲੀ ਥਾਂ ‘ਤੇ ਪੁੱਜੇ ਥਾਣਾ ਨੰਬਰ ਇਕ ਦੇ ਏ. ਐੱਸ. ਆਈ. ਕੁਲਵਿੰਦਰ ਸਿੰਘ ਮੁਤਾਬਕ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ ਅਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।