Thursday , January 20 2022

ਹੁਣੇ ਹੁਣੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬਾਰੇ ਆਈ ਮਾੜੀ ਖਬਰ – ਹੋ ਰਹੀਆਂ ਦੁਆਵਾਂ

ਆਈ ਤਾਜਾ ਵੱਡੀ ਖਬਰ

ਪੰਜਾਬ ਦੀਆਂ ਬਹੁਤ ਸਾਰੀਆਂ ਅਜਿਹੀਆਂ ਸ਼ਖ਼ਸੀਅਤਾਂ ਹਨ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਦੇ ਵਿਚ ਆਪਣਾ ਵੱਖਰਾ ਨਾਮਣਾ ਖੱਟਿਆ ਹੈ ਅਤੇ ਜਿਨ੍ਹਾਂ ਦੀ ਚਰਚਾ ਵਿਦੇਸ਼ਾਂ ਵਿਚ ਵੀ ਬੜੇ ਫ਼ਖ਼ਰ ਨਾਲ ਕੀਤੀ ਜਾਂਦੀ ਹੈ। ਰਾਜਨੀਤੀ ਜਗਤ ਵਿੱਚ ਵੀ ਬਹੁਤ ਸਾਰੇ ਪੰਜਾਬੀਆਂ ਵੱਲੋਂ ਅਜਿਹੀਆਂ ਮੱਲਾਂ ਮਾਰੀਆਂ ਗਈਆਂ ਹਨ ਜਿਸ ਦੀ ਤਰੀਫ਼ ਅੱਜ ਵੀ ਸਭ ਪਾਸੇ ਹੋ ਰਹੀ ਹੈ। ਉੱਥੇ ਹੀ ਅਜਿਹੀਆਂ ਨਾਮਣਾ ਖੱਟਣ ਵਾਲੀਆਂ ਸਖਸੀਅਤਾਂ ਕਿਸੇ ਨਾ ਕਿਸੇ ਬਿਮਾਰੀ ਦੀ ਚਪੇਟ ਵਿਚ ਆ ਜਾਂਦੀਆਂ ਹਨ। ਜਿੱਥੇ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਕਰੋਨਾ ਦੀ ਚਪੇਟ ਵਿੱਚ ਵੀ ਬਹੁਤ ਸਾਰੀਆਂ ਹਸਤੀਆਂ ਆਈਆਂ ਹਨ।

ਉਥੇ ਹੀ ਬਹੁਤ ਸਾਰੀਆਂ ਹਸਤੀਆਂ ਵੱਲੋਂ ਇਸ ਕਰੋਨਾ ਉੱਪਰ ਜਿੱਤ ਪ੍ਰਾਪਤ ਕਰ ਲਈ ਗਈ ਹੈ। ਪਰ ਅਜਿਹੀਆਂ ਹਸਤੀਆਂ ਨੂੰ ਦਰਪੇਸ਼ ਆਉਣ ਵਾਲੀਆਂ ਚੁਣੌਤੀਆਂ ਨੂੰ ਲੈ ਕੇ ਲੋਕਾਂ ਵਿੱਚ ਵੀ ਡਰ ਵੇਖਿਆ ਜਾਂਦਾ ਹੈ। ਹੁਣ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬਾਰੇ ਵੀ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿੱਥੇ ਉਨਾਂ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਹਾਲਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਏ ਜਾਣ ਦੀ ਖਬਰ ਸਾਹਮਣੇ ਆਈ ਹੈ।

ਜਿੱਥੇ ਉਹ ਅਪ੍ਰੈਲ ਦੇ ਵਿਚ ਕਰੋਨਾ ਦੀ ਚਪੇਟ ਵਿਚ ਆ ਗਏ ਸਨ। ਉੱਥੇ ਹੀ ਉਨ੍ਹਾਂ ਨੂੰ ਦੇਖਭਾਲ ਤੋਂ ਬਾਅਦ ਠੀਕ ਹੋਣ ਉਪਰੰਤ ਛੁੱਟੀ ਦੇ ਦਿੱਤੀ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮਈ ਮਹੀਨੇ ਵਿੱਚ ਫਿਰ ਤੋਂ ਬੁਖ਼ਾਰ ਦੇ ਕਾਰਨ ਹਸਪਤਾਲ ਵਿੱਚ ਇਲਾਜ ਵਾਸਤੇ ਦਾਖ਼ਲ ਕਰਾਇਆ ਗਿਆ ਸੀ। ਤੇ ਹੁਣ ਇਕ ਵਾਰ ਫਿਰ ਉਨ੍ਹਾਂ ਦੀ ਸਿਹਤ ਬੁਖਾਰ ਕਾਰਨ ਹੀ ਖਰਾਬ ਹੋ ਗਈ ਹੈ। ਜਿਸ ਕਾਰਨ ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਹਨੂੰ ਸਿਹਤ ਸੰਬੰਧੀ ਕਈ ਸਮੱਸਿਆਵਾਂ ਪੇਸ਼ ਆ ਚੁੱਕੀਆਂ ਹਨ।

ਜਿੱਥੇ ਪਹਿਲਾਂ ਇੰਗਲੈਂਡ ਵਿਚ 1990 ਵਿੱਚ ਉਨ੍ਹਾਂ ਦੀ ਸਰਜਰੀ ਹੋਈ ਸੀ , ਉੱਥੇ ਹੀ ਏਮਜ਼ ਵਿੱਚ ਦੂਜੀ ਬਾਈਪਾਸ ਸਰਜਰੀ 2009 ਵਿਚ ਕੀਤੀ ਗਈ ਸੀ। ਉਹ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਹਨ। ਹਸਪਤਾਲ ਵਿੱਚ ਦਾਖ਼ਲ ਕਰਵਾਏ ਗਏ 88 ਸਾਲਾ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਜਲਦ ਸਿਹਤਯਾਬ ਹੋਣ ਲਈ ਸਾਰੇ ਲੋਕਾਂ ਵੱਲੋਂ ਦੁਆਵਾਂ ਕੀਤੀਆਂ ਜਾ ਰਹੀਆਂ ਹਨ। ਜਿੱਥੇ ਉਨ੍ਹਾਂ ਵੱਲੋਂ ਰਾਜਨੀਤੀ ਵਿੱਚ ਹੁੰਦੇ ਹੋਏ ਪ੍ਰਧਾਨ ਮੰਤਰੀ ਦੇ ਅਹੁੱਦੇ ਤੇ ਬਿਰਾਜਮਾਨ ਹੋਣ ਦੌਰਾਨ ਭਾਰਤ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਕੱਢਿਆ ਗਿਆ ਸੀ। ਉਥੇ ਹੀ ਬਰਾਕ ਓਬਾਮਾ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਮਝਦਾਰੀ ਦੀ ਚਰਚਾ ਆਪਣੀ ਕਿਤਾਬ ਵਿੱਚ ਵੀ ਕੀਤੀ ਗਈ ਹੈ।