Thursday , September 23 2021

ਹੁਣੇ ਹੁਣੇ ਸਰਦੂਲ ਸਿਕੰਦਰ ਬਾਰੇ ਕੈਪਟਨ ਸਰਕਾਰ ਨੇ ਕਰਤਾ ਇਹ ਵੱਡਾ ਐਲਾਨ

ਹੁਣੇ ਆਈ ਤਾਜਾ ਵੱਡੀ ਖਬਰ

ਪੰਜਾਬ ਦੇ ਅੰਦਰ ਇਸ ਸਮੇਂ ਸੋਗ ਦਾ ਮਾਹੌਲ ਛਾਇਆ ਹੋਇਆ ਹੈ ਕਿਉਂਕਿ ਰੋਜ਼ਾਨਾ ਹੀ ਪੰਜਾਬ ਦੇ ਅੰਦਰ ਕਈ ਹਾਦਸੇ ਵਾਪਰਦੇ ਹਨ ਜਿਨ੍ਹਾਂ ਦੇ ਵਿਚ ਲੋਕਾਂ ਦੇ ਕੀਮਤੀ ਮਾਲੀ ਸਮਾਨ ਦੇ ਨੁ-ਕ-ਸਾ-ਨ ਹੋਣ ਦੇ ਨਾਲ ਨਾਲ ਲੋਕਾਂ ਦੀ ਜਾਨ ਵੀ ਜਾ ਰਹੀ। ਜੇਕਰ ਪਿਛਲੇ ਦਿਨਾਂ ‘ਤੇ ਨਿਗ੍ਹਾ ਮਾਰੀ ਜਾਵੇ ਤਾਂ ਹੁਣ ਤੱਕ ਪੰਜਾਬ ਦੀਆਂ ਉਹ ਮਹਾਨ ਸ਼ਖਸੀਅਤਾਂ ਜਿਨ੍ਹਾਂ ਨੇ ਆਪਣੇ ਕਾਰਜਾਂ ਦੇ ਸਦਕਾ ਪੰਜਾਬ ਦਾ ਨਾਮ ਨਾ ਜਾਣੇ ਕਿੰਨੀ ਵਾਰ ਇਸ ਦੁਨੀਆਂ ਦੇ ਵਿਚ ਚਮਕਾਇਆ ਸੀ।

ਉਹ ਸ਼ਖ਼ਸ਼ੀਅਤਾਂ ਇੱਕ ਇੱਕ ਕਰਕੇ ਆਪਣੀ ਚਮਕ ਨੂੰ ਹਮੇਸ਼ਾ ਦੇ ਲਈ ਖ਼ਤਮ ਕਰ ਇਸ ਦੁਨੀਆਂ ਤੋਂ ਜਾ ਰਹੀਆਂ ਹਨ। ਪੰਜਾਬ ਦੇ ਵਿੱਚ ਅੱਜ ਉਸ ਸਮੇਂ ਮਹੋਲ ਗ-ਮ-ਗੀ-ਨ ਹੋ ਗਿਆ ਜਦੋਂ 10 ਵਜੇ ਦੇ ਕਰੀਬ ਪੰਜਾਬੀ ਮਾਂ ਬੋਲੀ ਦੇ ਮਹਾਨ ਕਲਾਕਾਰ ਅਤੇ ਬਾਬਾ ਬੋਹੜ ਸਰਦੂਲ ਸਿਕੰਦਰ ਨੇ ਇਸ ਦੁਨੀਆਂ ਨੂੰ ਅਲਵਿਦਾ ਆਖ ਦਿੱਤਾ। ਪ੍ਰਾਪਤ ਜਾਣਕਾਰੀ ਮੁਤਾਬਕ ਸਰਦੂਲ ਸਿਕੰਦਰ ਦਾ ਦਿਹਾਂਤ ਅੱਜ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਹੋ ਗਿਆ। ਉਹ ਬੀਤੇ ਕਾਫੀ ਦਿਨਾਂ ਤੋਂ ਕੋਰੋਨਾ ਵਾਇਰਸ ਦੀ ਬਿਮਾਰੀ ਨਾਲ ਸੰ-ਕ੍ਰ-ਮਿ-ਤ ਸਨ ਜਿਨ੍ਹਾਂ ਦਾ ਇਲਾਜ ਮੋਹਾਲੀ ਦੇ 8 ਫੇਜ਼ ਵਿੱਚ ਸਥਿਤ ਫੋਰਟਿਸ ਹਸਪਤਾਲ ਦੇ ਵਿਚ ਇਲਾਜ ਚੱਲ ਰਿਹਾ ਸੀ

ਜਿੱਥੇ ਅੱਜ ਉਨ੍ਹਾਂ ਦੀ ਮੌਤ ਹੋ ਗਈ। ਪੰਜਾਬੀ ਮਾਂ ਬੋਲੀ ਦੇ ਮਹਾਨ ਸਰਦੂਲ ਸਿਕੰਦਰ ਦੀ ਮੌਤ ਉੱਪਰ ਸਮੂਹ ਪੰਜਾਬੀ ਭਾਈਚਾਰੇ ਵੱਲੋਂ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਉਥੇ ਹੀ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਵੀ ਮਰਹੂਮ ਗਾਇਕ ਦੀ ਮੌਤ ਉੱਪਰ ਅਫਸੋਸ ਜ਼ਾਹਰ ਕੀਤਾ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਵਿਛੜੀ ਹੋਈ ਰੂਹ ਦੀ ਲਈ ਅਫਸੋਸ ਜ਼ਾਹਰ ਕੀਤਾ ਅਤੇ ਨਾਲ ਹੀ ਪਰਮਾਤਮਾ ਅੱਗੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ

ਬਖਸ਼ਣ ਦੇ ਲਈ ਵੀ ਅਰਦਾਸ ਕੀਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦੀ ਕੈਬਿਨੇਟ ਮੀਟਿੰਗ ਵਿੱਚ ਵੀ ਸਰਦੂਲ ਸਿਕੰਦਰ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਨਾਲ ਹੀ ਉਹਨਾਂ ਨੇ ਐਲਾਨ ਕੀਤਾ ਕਿ ਸਰਕਾਰ ਪੰਜਾਬੀ ਮਾਂ ਬੋਲੀ ਦੇ ਸੇਵਕ ਮਰਹੂਮ ਸਰਦੂਲ ਸਿਕੰਦਰ ਦੇ ਇਲਾਜ ਦੀ 10 ਲੱਖ ਰੁਪਏ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਕਰੇਗੀ।