Sunday , July 25 2021

ਹੁਣੇ ਹੁਣੇ ਵਿਦੇਸ਼ ਤੋਂ ਇੰਡੀਆ ਆ ਰਹੇ ਹਵਾਈ ਜਹਾਜ ਨਾਲ ਵਾਪਰਿਆ ਹਾਦਸਾ – ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਇਸ ਦੁਨੀਆਂ ਦੇ ਵਿਚ ਕੰਮਕਾਜ ਜਾਂ ਫਿਰ ਘੁੰਮਣ-ਫਿਰਨ ਦੀ ਖਾਤਰ ਮਨੁੱਖ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸਫ਼ਰ ਤੈਅ ਕਰਦਾ ਹੈ। ਇਸ ਸਫ਼ਰ ਨੂੰ ਤੈਅ ਕਰਨ ਵਾਸਤੇ ਮਨੁੱਖ ਵੱਲੋਂ ਕਈ ਤਰ੍ਹਾਂ ਦੇ ਰਾਸਤੇ ਅਪਣਾਏ ਜਾਂਦੇ ਹਨ। ਨਜ਼ਦੀਕ ਦੇ ਸਫਰ ਨੂੰ ਤੈਅ ਕਰਨ ਦੇ ਲਈ ਇਨਸਾਨ ਸੜਕੀ ਮਾਰਗ ਦਾ ਇਸਤੇਮਾਲ ਕਰਦਾ ਹੈ। ਜਦ ਕਿ ਦੁਰੇਡੇ ਸਫ਼ਰ ਨੂੰ ਤੈਅ ਕਰਨ ਦੇ ਲਈ ਮਨੁੱਖ ਵੱਲੋਂ ਸੜਕੀ ਅਤੇ ਰੇਲ ਮਾਰਗ ਦਾ ਇਸਤੇਮਾਲ ਕੀਤਾ ਜਾਂਦਾ ਹੈ। ਪਰ ਜਦੋਂ ਗੱਲ ਸੱਤ ਸਮੁੰਦਰੋਂ ਪਾਰ ਆਣ ਜਾਣ ਦੀ ਹੋਵੇ ਤਾਂ ਇਸ ਵਾਸਤੇ ਸਮੁੰਦਰੀ ਮਾਰਗ ਅਤੇ ਹਵਾਈ ਮਾਰਗ ਨੂੰ ਵਰਤਿਆ ਜਾਂਦਾ ਹੈ।

ਕਦੇ ਕਦਾਈਂ ਇਹਨਾ ਆਵਾਜਾਈ ਦੇ ਮਾਰਗਾਂ ਵਿੱਚ ਕੁਝ ਦੁਰਘਟਨਾਵਾਂ ਵਾਪਰ ਜਾਂਦੀਆਂ ਅਤੇ ਇੱਕ ਅਜਿਹੀ ਹੀ ਘਟਨਾ ਇੱਕ ਹਵਾਈ ਜਹਾਜ਼ ਨਾਲ ਵਾਪਰੀ ਹੈ। ਅੱਜ ਉਸ ਸਮੇਂ ਇਕ ਵੱਡਾ ਹਾਦਸਾ ਟਲ ਗਿਆ ਜਦੋਂ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਜਿਸ ਵਿਚ 64 ਯਾਤਰੀ ਸਵਾਰ ਸਨ ਆਪਣਾ ਕੰਟਰੋਲ ਗੁਆ ਬੈਠੀ ਅਤੇ ਆਂਧਰਾ ਪ੍ਰਦੇਸ਼ ਵਿਚ ਇਕ ਹਾਦਸੇ ਦਾ ਸ਼ਿਕਾਰ ਹੋ ਗਈ। ਇੱਥੇ ਹਵਾਈ ਅੱਡੇ ਉਪਰ ਉਤਰਨ ਤੋਂ ਬਾਅਦ ਰਨਵੇ ‘ਤੇ ਉਡਾਨ ਨੇ ਇੱਕ ਬਿਜਲੀ ਦੇ ਖੰਭੇ ਨੂੰ ਟੱਕਰ ਮਾਰ ਦਿੱਤੀ।

ਇਹ ਹਾਦਸਾ ਸ਼ਾਮ 4.50 ਵਜੇ ਗੰਨਾਵਰਮ ਦੇ ਵਿਜੇਵਾੜਾ ਕੌਮਾਂਤਰੀ ਹਵਾਈ ਅੱਡੇ ‘ਤੇ ਵਾਪਰਿਆ। ਇੱਕ ਨਿਊਜ਼ ਏਜੰਸੀ ਏਐੱਨਆਈ ਦੇ ਹਵਾਲੇ ਅਨੁਸਾਰ ਸਥਾਨਕ ਏਅਰਪੋਰਟ ਦੇ ਡਾਇਰੈਕਟਰ ਜੀ ਮਧੂਸੂਦਨ ਰਾਓ ਨੇ ਕਿਹਾ ਕਿ ਹਵਾਈ ਜਹਾਜ਼ ਵਿਚ ਸਵਾਰ ਸਾਰੇ 64 ਯਾਤਰੀ ਅਤੇ ਚਾਲਕ ਅਮਲ ਸੁਰੱਖਿਅਤ ਹਨ। ਦੱਸਣਯੋਗ ਹੈ ਕਿ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ 64 ਯਾਤਰੀਆਂ ਅਤੇ ਚਾਲਕਾਂ ਨੂੰ ਲੈ ਕੇ ਸ਼ਾਮ 4.50 ਵਜੇ ਦੋਹਾ ਤੋਂ ਇੱਥੇ ਪਹੁੰਚੀ ਸੀ। ਲੈਂਡਿੰਗ ਦੇ ਬਾਅਦ ਜਦੋਂ ਫਲਾਈਟ ਬੇ ਨੰਬਰ 5 ਵੱਲ ਜਾ ਰਹੀ ਸੀ

ਤਾਂ ਇਹ ਰਨਵੇ ‘ਤੇ ਇੱਕ ਬਿਜਲੀ ਦੇ ਖੰਭੇ ਵਿੱਚ ਜਾ ਟਕਰਾਈ। ਦਰਅਸਲ ਜਦੋਂ ਉਡਾਨ ਰਨਵੇ ਤੋਂ ਬੇਅ ਨੰਬਰ 5 ਵੱਲ ਗਈ ਤਾਂ ਜਹਾਜ਼ ਕਪਤਾਨ ਨੇ ਕੇਂਦਰੀ ਪੀਲੀ ਲਾਈਨ ਦੀ ਬਜਾਏ ਮੋਹਰੀ ਪੀਲੀ ਲਾਈਨ ਦਾ ਪਿੱਛਾ ਕੀਤਾ। ਨਤੀਜੇ ਵਜੋਂ ਉਡਾਣ ਦਾ ਸੱਜਾ ਵਿੰਗ ਉੱਚੇ ਮਾਸਕ ਲਾਈਟਾਂ ਦੇ ਖੰਭੇ ਵਿਚ ਜਾ ਟਕਰਾਇਆ ਅਤੇ ਖੰਭਾ ਡਿੱਗ ਗਿਆ। ਇਸ ਟਕਰਾ ਦੌਰਾਨ ਫਲਾਈਟ ਦੇ ਸੱਜਾ ਵਿੰਗ ਨੂੰ ਮਾਮੂਲੀ ਨੁਕਸਾਨ ਹੋਇਆ ਹੈ।