Tuesday , November 30 2021

ਹੁਣੇ ਹੁਣੇ ਮੋਦੀ ਸਰਕਾਰ ਲਈ ਆਈ ਵੱਡੀ ਮਾੜੀ ਖਬਰ – ਹੋ ਗਿਆ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਸਰਕਾਰ ਵੱਲੋਂ ਲਾਗੂ ਕੀਤੇ ਗਏ ਖ਼ੇਤੀ ਕਾਨੂੰਨਾਂ ਦੇ ਕਾਰਨ ਭਾਰਤ ਦੇ ਬਹੁਤ ਸਾਰੇ ਕਿਸਾਨਾਂ ਵੱਲੋਂ ਮੋਦੀ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਕਿਸਾਨੀ ਸੰਘਰਸ਼ ਦਾ ਅਸਲ ਪਿਛਲੇ ਦਿਨੀਂ ਬਹੁਤ ਸਾਰੇ ਸੂਬਿਆਂ ਅੰਦਰ ਹੋਈਆਂ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੌਰਾਨ ਵੇਖਿਆ ਗਿਆ ਹੈ। ਕਈ ਜਗ੍ਹਾ ਉਪਰ ਭਾਜਪਾ ਨਾਲ ਕੀਤਾ ਗਠਜੋੜ ਕਈ ਪਾਰਟੀਆਂ ਵੱਲੋਂ ਤੋੜ ਦਿੱਤਾ ਗਿਆ ਹੈ। ਬਹੁਤ ਸਾਰੇ ਭਾਜਪਾ ਦੇ ਆਗੂਆਂ ਨੇ ਸੰਘਰਸ਼ ਦੀ ਹਮਾਇਤ ਕਰਦੇ ਹੋਏ ਭਾਜਪਾ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਹਨ।

ਆਏ ਦਿਨ ਹੀ ਭਾਜਪਾ ਦੇ ਆਗੂਆਂ ਦਾ ਪਾਰਟੀ ਤੋਂ ਤੋ-ੜ ਵਿਛੋੜਾ ਕਰਕੇ ਕਾਂਗਰਸ ਦਾ ਪੱਲਾ ਫੜੇ ਜਾਣ ਦੀਆਂ ਖ਼ਬਰਾਂ ਆ ਰਹੀਆਂ ਹਨ। ਪੰਜਾਬ ਵਿੱਚ ਵੀ ਪਿਛਲੇ ਦਿਨੀ ਨਗਰ ਨਿਗਮ ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਵਿੱਚ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ । ਪੰਜਾਬ ਵਿਚ ਵੀ ਭਾਜਪਾ ਅਤੇ ਅਕਾਲੀ ਗਠਜੋੜ ਟੁੱ-ਟ ਚੁੱਕਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਚੋਣ ਨਿਸ਼ਾਨ ਤੇ ਹੀ ਚੋਣਾਂ ਵਿੱਚ ਚੋਣ ਲੜੀ ਗਈ ਸੀ। ਪੰਜਾਬ ਵਿੱਚ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਤੇ ਆਪ ਨੂੰ ਪਛਾੜਦੇ ਹੋਏ ਕਾਂਗਰਸ ਕਈ ਜਗਾ ਤੋ ਸੀਟਾਂ ਜਿੱਤਣ ਵਿੱਚ ਕਾਮਯਾਬ ਰਹੀ ਹੈ।

ਉਥੇ ਹੀ ਭਾਜਪਾ ਦੇ ਆਗੂਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਮੋਦੀ ਸਰਕਾਰ ਲਈ ਇਕ ਹੋਰ ਮਾੜੀ ਖਬਰ ਸਾਹਮਣੇ ਆਈ ਹੈ ਜਿਸ ਦਾ ਐਲਾਨ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਬੀ ਜੇ ਪੀ ਨੂੰ ਆਸਾਮ ਵਿਚ ਵੀ ਇਕ ਵੱਡਾ ਝਟਕਾ ਲੱਗਾ ਹੈ। ਜਿੱਥੇ ਚੋਣਾਂ ਤੋਂ ਪਹਿਲਾਂ ਹੀ ਬੀ ਪੀ ਐਫ ਵੱਲੋਂ ਬੀ ਜੇ ਪੀ ਨਾਲ ਨਾਤਾ ਤੋ-ੜ-ਨ ਦੀ ਖਬਰ ਆਈ ਹੈ। ਇਸ ਪਾਰਟੀ ਨੇ ਕਿਹਾ ਹੈ ਕਿ ਉਹ ਹੁਣ ਬੀ ਜੇ ਪੀ ਨਾਲ ਗਠਜੋੜ ਜਾਂ ਦੋਸਤੀ ਨਹੀਂ ਰੱਖੇਗੀ।

ਪਾਰਟੀ ਵੱਲੋਂ ਟਵੀਟ ਕਰਕੇ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਸ਼ਾਂਤੀ ਅਤੇ ਵਿਕਾਸ ਲਈ ਕੰਮ ਕਰਨਾ ਤੇ ਅਸਮ ਵਿਚ ਭ੍ਰਿ-ਸ਼-ਟਾ-ਚਾ-ਰ ਤੋਂ ਮੁਕਤ ਇਕ ਸਥਿਰ ਸਰਕਾਰ ਲਿਆਉਣ ਦੇ ਲਈ ਪਾਰਟੀ ਨੇ ਮਹਾਜਥ ਨਾਲ ਹੱਥ ਮਿਲਾਉਣ ਦਾ ਫੈਸਲਾ ਕੀਤਾ ਹੈ। ਇਸ ਦਾ ਐਲਾਨ ਬੀ ਪੀ ਐਫ ਦੇ ਪ੍ਰਧਾਨ ਹਾਗਾ ਰਾਮਾ ਮੋਹਿਲਾਰੀ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਵੱਲੋਂ ਬੀ ਜੇ ਪੀ ਦਾ ਸਾਥ ਛੱਡ ਕੇ ਕਾਂਗਰਸ ਦੀ ਲੀਡਰਸ਼ਿਪ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਗਿਆ ਹੈ। ਭਾਜਪਾ ਨੂੰ ਹੁਣ ਸਭ ਸੂਬਿਆਂ ਅੰਦਰ ਇੱਕ ਤੋਂ ਬਾਅਦ ਇੱਕ ਝਟਕੇ ਲੱਗ ਰਹੇ ਹਨ।