ਹੁਣੇ ਹੁਣੇ ਮਸ਼ਹੂਰ ਬੋਲੀਵੁਡ ਐਕਟਰ ਰਣਬੀਰ ਕਪੂਰ ਬਾਰੇ ਆਈ ਮਾੜੀ ਖਬਰ

ਆਈ ਤਾਜਾ ਵੱਡੀ ਖਬਰ

ਚੀਨ ਤੋਂ ਸ਼ੁਰੂ ਹੋਈ ਕਰੋਨਾ ਨੇ ਬਹੁਤ ਸਾਰੇ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ। ਕੋਈ ਵੀ ਦੇਸ਼ ਇਸ ਦੇ ਪ੍ਰਕੋਪ ਤੋਂ ਨਹੀਂ ਬਚ ਸਕਿਆ। ਵਿਸ਼ਵ ਵਿਚ ਫੈਲੀ ਹੋਈ ਕਰੋਨਾ ਨੇ ਸਾਰੀ ਦੁਨੀਆਂ ਨੂੰ ਝੰ-ਜੋ-ੜ ਕੇ ਰੱਖ ਦਿੱਤਾ ਹੈ। ਜਿੱਥੇ ਇਸਦਾ ਸਭ ਤੋਂ ਜਿਆਦਾ ਅਸਰ ਆਰਥਿਕ ਮੰਦੀ ਉਪਰ ਪਿਆ ਹੈ। ਲੱਗਦਾ ਹੈ ਕਿ ਇਹ ਸਮਾਂ ਇਸ ਵਾਰ ਕਰੋਨਾ ਦੇ ਨਾਂ ਹੋ ਨਿੱਬੜੇਗਾ। ਕੋਰੋਨਾ ਦੀ ਦਸਤਕ ਤੋਂ ਬਾਅਦ ਸੰਸਾਰ ਦੇ ਹਾਲਾਤ ਲਗ ਭਗ ਬਦਲ ਗਏ। ਅਜਿਹਾ ਲੱਗ ਰਿਹਾ ਹੈ ਕਿ ਇਹ ਸਾਲ ਵੀ ਕਰੋਨਾ ਦੇ ਨਾਮ ਹੀ ਜਾਵੇਗਾ।

ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਦੇ ਨਾਲ ਕਰੋਨਾ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ। ਜਿੱਥੇ ਇਸ ਬਿਮਾਰੀ ਦੀ ਜਕੜ ਵਿੱਚ ਆਏ ਹੋਏ ਲੋਕ ਸ਼ਾਮਲ ਹੁੰਦੇ ਹਨ। ਉੱਥੇ ਹੀ ਕਈ ਮਸ਼ਹੂਰ ਹਸਤੀਆਂ ਇਸ ਦੀ ਚਪੇਟ ਵਿਚ ਆਉਣ ਦੀਆਂ ਖਬਰਾਂ ਮਿਲ ਰਹੀਆਂ ਹਨ। ਬੀਤੇ ਕਈ ਦਿਨਾਂ ਦੌਰਾਨ ਸਾਨੂੰ ਸਾਹਿਤ ਜਗਤ, ਫਿਲਮੀ ਜਗਤ, ਧਾਰਮਿਕ ਜਗਤ ਦੇ ਨਾਲ ਨਾਲ ਰਾਜਨੀਤਕ ਜਗਤ ਤੋਂ ਕਈ ਵੱਡੀਆਂ ਹਸਤੀਆਂ ਦੇ ਇਸ ਦੀ ਚਪੇਟ ਵਿਚ ਆਉਣ ਦੀਆਂ ਖਬਰਾਂ ਮਿਲਦੀਆਂ ਆ ਰਹੀਆ ਹਨ।

ਹੁਣ ਮਸ਼ਹੂਰ ਬਾਲੀਵੁੱਡ ਸਟਾਰ ਰਣਬੀਰ ਕਪੂਰ ਬਾਰੇ ਇਕ ਮਾੜੀ ਖਬਰ ਸਾਹਮਣੇ ਆਈ ਹੈ, ਜਿਸ ਦੀ ਜਾਣਕਾਰੀ ਰਣਧੀਰ ਕਪੂਰ ਵੱਲੋਂ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਪੂਰ ਖਾਨਦਾਨ ਵਿਚ ਫਿਰ ਤੋਂ ਕਰੋਨਾ ਨੇ ਦਸਤਕ ਦੇ ਦਿੱਤੀ ਹੈ। ਹੁਣ ਮਰਹੂਮ ਮਸ਼ਹੂਰ ਅਭਿਨੇਤਾ ਰਿਸ਼ੀ ਕਪੂਰ ਦੇ ਪੁੱਤਰ ਰਣਬੀਰ ਕਪੂਰ ਵੀ ਕਰੋਨਾ ਦੀ ਚਪੇਟ ਵਿਚ ਆ ਗਏ ਹਨ। ਇਸ ਦੀ ਜਾਣਕਾਰੀ ਉਸਦੇ ਅੰਕਲ ਤੇ ਅਦਾਕਾਰ ਰਣਧੀਰ ਕਪੂਰ ਵੱਲੋਂ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸ਼ੂ-ਟਿੰ-ਗ ਦੌਰਾਨ ਫਿਲਮ ਦੇ ਸੈੱਟ ਤੋਂ ਰਣਬੀਰ ਦੀ ਮਾਂ ਨੀਤੂ ਕਪੂਰ ਦੇ ਕਰੋਨਾ ਦੀ ਚਪੇਟ ਵਿੱਚ ਆਉਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ।

ਫਿਲਮ ਦੀ ਸ਼ੂ-ਟਿੰ-ਗ ਨੂੰ ਰੋਕ ਦਿੱਤਾ ਗਿਆ ਸੀ। ਇਸ ਫਿਲਮ ਦੀ ਸ਼ੂਟਿੰਗ ਚੰਡੀਗੜ੍ਹ ਵਿਚ ਕੀਤੀ ਜਾ ਰਹੀ ਸੀ। ਜਿਸ ਦੇ ਸੈਂਟ ਤੇ ਬਾਲੀਵੁੱਡ ਅਭਿਨੇਤਰੀ ਨੀਤੂ ਕਪੂਰ, ਮੌਜੂਦ ਸਨ। ਹੁਣ ਰਣਧੀਰ ਕਪੂਰ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਉਹਨਾਂ ਦਸਿਆ ਹੈ ਕਿ ਉਨ੍ਹਾਂ ਦੇ ਭਤੀਜੇ ਰਣਬੀਰ ਕਪੂਰ ਨੂੰ ਕਰੋਨਾ ਹੋ ਗਿਆ ਹੈ,ਜਿਸ ਕਾਰਨ ਉਨ੍ਹਾਂ ਨੂੰ ਇਕਾਂਤ ਵਾਸ ਕੀਤਾ ਗਿਆ ਹੈ। ਉਨ੍ਹਾਂ ਨੂੰ ਰਣਬੀਰ ਕਪੂਰ ਦੇ ਕਰੋਨਾ ਦੀ ਚਪੇਟ ਵਿੱਚ ਆਉਣ ਤੇ ਪੁੱਛੇ ਜਾਣ ਤੇ ਉਹਨਾਂ ਨੇ ਹਾਂ ਵਿੱਚ ਜਵਾਬ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮੈਂ ਸ਼ਹਿਰ ਵਿੱਚ ਨਹੀਂ ਹਾਂ। ਇਸ ਲਈ ਨਹੀਂ ਜਾਣਦਾ ਕਿ ਰਣਬੀਰ ਕਪੂਰ ਕਰੋਨਾ ਦੀ ਚਪੇਟ ਵਿਚ ਕਿਵੇਂ ਆਇਆ। ਸੋਸ਼ਲ ਮੀਡੀਆ ਤੇ ਇਹ ਜਾਣਕਾਰੀ ਮਿਲਦੇ ਹੀ ਰਣਬੀਰ ਦੇ ਪ੍ਰਸੰਸਕਾਂ ਵੱਲੋਂ ਉਨ੍ਹਾਂ ਦੇ ਸਿਹਤਯਾਬ ਹੋਣ ਲਈ ਪ੍ਰਾਰਥਨਾ ਕੀਤੀ ਜਾ ਰਹੀ ਹੈ।