Thursday , January 27 2022

ਹੁਣੇ ਹੁਣੇ ਭਾਜਪਾ ਨੂੰ ਲੱਗਾ ਵੱਡਾ ਝੱਟਕਾ, ਹੋਈ ਇਸ ਮਸ਼ਹੂਰ ਲੀਡਰ ਦੀ ਅਚਾਨਕ ਮੌਤ – ਮੋਦੀ ਨੇ ਕੀਤਾ ਅਫਸੋਸ ਜਾਹਰ

ਹੁਣੇ ਆਈ ਤਾਜਾ ਵੱਡੀ ਖਬਰ

ਇਹ ਸਾਲ ਦੁਨੀਆਂ ਤੇ ਅਜਿਹਾ ਚੜਿਆ ਹੈ ਕੇ ਇਸ ਸਾਲ ਵਿਚ ਲੱਖਾਂ ਲੋਕ ਆਪਣਿਆਂ ਤੋਂ ਹਮੇਸ਼ਾਂ ਹਮੇਸ਼ਾਂ ਲਈ ਦੂਰ ਹੋ ਗਏ ਹਨ। ਇਸੇ ਸਾਲ ਕਈ ਨਾਮਵਰ ਹਸਤੀਆਂ ਇਸ ਸੰਸਾਰ ਨੂੰ ਸਦਾਂ ਸਦਾਂ ਲਈ ਅਲਵਿਦਾ ਆਖ ਗਈਆਂ ਹਨ। ਪਿਛਲੇ ਸਾਲ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਸਾਰੀ ਦੁਨੀਆਂ ਤੇ ਹਾਹਾਕਾਰ ਮਚਾ ਰਿਹਾ ਹੈ। ਰੋਜਾਨਾ ਹੀ ਸੰਸਾਰ ਤੇ ਇਸ ਕੋਰੋਨਾ ਵਾਇਰਸ ਦਾ ਕਰਕੇ ਹਜਾਰਾਂ ਲੋਕਾਂ ਦੀ ਜਾਨ ਜਾ ਰਹੀ ਹੈ। ਅਤੇ ਲੱਖਾਂ ਲੋਕ ਇਸਦੇ ਪੌਜੇਟਿਵ ਆ ਰਹੇ ਹਨ।

ਹੁਣ ਇੱਕ ਹੋਰ ਮਸ਼ਹੂਰ ਹਸਤੀ ਦੀ ਮੌਤ ਇਸ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਹੋ ਗਈ ਹੈ। ਜਿਸ ਨਾਲ ਸੋਗ ਦੀ ਲਹਿਰ ਦੌੜ ਗਈ ਹੈ। ਹੁਣੇ ਹੁਣੇ ਵੱਡੀ ਖਬਰ ਆ ਰਹੀ ਹੈ ਕੇ ਇਸ ਮਸ਼ਹੂਰ ਰਾਜਨੀਤਕ ਹਸਤੀ ਦੀ ਕੋਰੋਨਾ ਦੇ ਕਾਰਨ ਮੌਤ ਹੋ ਗਈ ਹੈ ਜਿਸ ਤੇ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅਫਸੋਸ ਪ੍ਰਗਟ ਕੀਤਾ ਹੈ। ਖਬਰ ਆ ਰਹੀ ਹੈ ਕੇ ਸੀਨੀਅਰ ਭਾਜਪਾ ਲੀਡਰ

ਅਤੇ ਰਾਜਸਥਾਨ ਤੋਂ ਵਿਧਾਇਕ ਕਿਰਨ ਮਾਹੇਸ਼ਵਰੀ ਦਾ ਦਿਹਾਂਤ ਹਰਿਆਣਾ ਦੇ ਇੱਕ ਵੱਡੇ ਹਸਪਤਾਲ ਵਿਚ ਦੇਹਾਂਤ ਹੋ ਗਿਆ ਹੈ। ਉਹ ਕੋਰੋਨਾ ਦੇ ਪੌਜੇਟਿਵ ਹੋ ਗਏ ਸਨ ਅਤੇ ਪਿਛਲੇ ਕਈ ਦਿਨਾਂ ਤੋਂ ਉਹਨਾਂ ਦਾ ਹਰਿਆਣੇ ਦੇ ਇੱਕ ਵੱਡੇ ਹੌਸਪੀਟਲ ਵਿਚ ਇਲਾਜ ਚਲ ਰਿਹਾ ਸੀ। ਉਹਨਾਂ ਦੀ ਅਚਾਨਕ ਹੋਈ ਮੌਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਅਫਸੋਸ ਜਾਹਰ ਕੀਤਾ ਹੈ। ਪ੍ਰਧਾਨ ਮੰਤਰੀ ਨੇ ਲਿਖਿਆ ਹੈ ਕੇ ਰਾਜਸਥਾਨ ਦੇ ਵਿਕਾਸ ਕਾਰਜਾਂ ਅਤੇ ਗਰੀਬ ਲੋਕਾਂ ਨੂੰ ਉਪਰ ਲਿਆਉਣ ਲਈ ਉਹਨਾਂ ਦੁਆਰਾ ਕੀਤੇ ਕਾਰਜਾਂ ਨੂੰ ਹਮੇਸ਼ਾਂ ਯਾਦ ਰਖਿਆ ਜਾਵੇਗਾ।

ਵਿਧਾਇਕ ਅਤੇ ਸਾਬਕਾ ਮੰਤਰੀ ਕਿਰਨ ਮਾਹੇਸ਼ਵਰੀ ਦੀ ਉਮਰ 59 ਸਾਲਾਂ ਦੀ ਸੀ। ਉਹ ਪਿਛਲੇ 22 ਦਿਨਾਂ ਤੋਂ ICU ਵਿਚ ਦਾਖਲ ਸਨ। ਡਾਕਟਰਾਂ ਵਲੋਂ ਉਹਨਾਂ ਨੂੰ ਬਚਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਅਖੀਰ ਤੇ ਕੋਰੋਨਾ ਦੇ ਕਾਰਨ ਅੱਜ ਉਹ ਇਸ ਸੰਸਾਰ ਨੂੰ ਹਮੇਸ਼ਾਂ ਹਮੇਸ਼ਾਂ ਲਈ ਅਲਵਿਦਾ ਅੱਖ ਗਏ ਹਨ।