ਹੁਣੇ ਹੁਣੇ ਬੋਲੀਵੁਡ ਨੂੰ ਲੱਗਾ ਝਟਕਾ ਇਸ ਮਸ਼ਹੂਰ ਹਸਤੀ ਦੀ ਹੋਈ ਅਚਾਨਕ ਮੌਤ ,ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਮਨੁੱਖ ਦੇ ਮਨੋਰੰਜਨ ਵਾਸਤੇ ਕਈ ਤਰ੍ਹਾਂ ਦੇ ਸਾਧਨ ਮੌਜੂਦ ਹੁੰਦੇ ਹਨ ਜਿਨ੍ਹਾਂ ਦੇ ਜ਼ਰੀਏ ਹੀ ਮਨੁੱਖ ਆਪਣੀਆਂ ਰੋਜ਼ਮਰ੍ਹਾ ਦੀਆਂ ਟੈਨਸ਼ਨਾਂ ਤੋਂ ਮੁਕਤੀ ਪਾ ਲੈਂਦਾ ਹੈ। ਅਜੋਕੇ ਸਮੇਂ ਦੇ ਵਿੱਚ ਮਨੁੱਖ ਆਪਣੇ ਮਨੋਰੰਜਨ ਦੇ ਲਈ ਟੈਲੀਵਿਜ਼ਨ ਨੂੰ ਮੁੱਖ ਜ਼ਰੀਆ ਬਣਾ ਰਿਹਾ ਹੈ। ਟੈਲੀਵਿਜ਼ਨ ਉੱਪਰ ਕਈ ਤਰ੍ਹਾਂ ਦੇ ਪ੍ਰੋਗਰਾਮ ਪ੍ਰਸਾਰਿਤ ਹੁੰਦੇ ਹਨ ਜਿਸ ਦੇ ਨਾਲ ਮਨੁੱਖ ਦਾ ਮਨ ਪਰਚਾਵਾ ਹੁੰਦਾ ਹੈ ਅਤੇ ਮਨੁੱਖ ਦੇ ਅੰਦਰ ਹਾਸਿਆਂ ਦਾ ਨਿਵਾਸ ਵੀ ਹੋ ਜਾਂਦਾ ਹੈ। ਲੋਕਾਂ ਨੂੰ ਹਾਸੇ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਮੁਹੱਈਆ ਕਰਵਾਉਣ ਲਈ ਇੱਕ ਟੀਮ ਮਿਹਨਤ ਕਰਦੀ ਹੈ ਜਿਸ ਦੇ ਵਿਚ ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਲੋਕ ਹੁੰਦੇ ਹਨ।

ਇਸ ਸਮੇਂ ਟੀ.ਵੀ. ਉਪਰ ਪ੍ਰਸਾਰਿਤ ਹੋ ਰਿਹਾ ਬਿੱਗ ਬੌਸ ਸ਼ੋਅ ਕਾਫ਼ੀ ਚਰਚਾ ਦੇ ਵਿੱਚ ਹੈ ਜਿਸ ਦੇ ਨਾਲ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਦਰਸ਼ਕ ਜੁੜੇ ਹੋਏ ਹਨ। ਪਰ ਹੁਣ ਇਸ ਸ਼ੋਅ ਦੇ ਵਿਚ ਕੰਮ ਕਰਨ ਵਾਲੀ ਇਕ ਲੜਕੀ ਦੀ ਸੜਕ ਦੁਰਘਟਨਾ ਦੇ ਵਿੱਚ ਮੌਤ ਹੋਣ ਕਾਰਨ ਸ਼ੋਕ ਦੀ ਲਹਿਰ ਫੈਲ ਗਈ ਹੈ। ਮ੍ਰਿਤਕ ਲੜਕੀ ਇਸ ਸ਼ੋਅ ਦੀ ਪ੍ਰੋਡਕਸ਼ਨ ਟੀਮ ਦਾ ਹਿੱਸਾ ਸੀ ਜੋ ਟੈਲੇਂਟ ਮੈਨੇਜਰ ਦੇ ਰੂਪ ਵਿਚ ਕੰਮ ਕਰਦੀ ਸੀ। ਮ੍ਰਿਤਕ ਲੜਕੀ ਦਾ ਨਾਮ ਪਿਸਤਾ ਧਾਕੜ ਸੀ ਜਿਸ ਦੀ ਸੜਕ

ਦੁਰਘਟਨਾ ਦੇ ਵਿੱਚ ਮੌਤ ਹੋ ਗਈ ਅਤੇ ਇਕ ਵਿਅਕਤੀ ਦੇ ਗੰਭੀਰ ਹੋਣ ਦਾ ਸਮਾਚਾਰ ਵੀ ਪ੍ਰਾਪਤ ਹੋ ਰਿਹਾ। ਅੰਡੇਮੋਲ ਸ਼ਾਇਨ ਇੰਡੀਆ ਨਾਂ ਦੀ ਇਕ ਪ੍ਰੋਡਕਸ਼ਨ ਕੰਪਨੀ ਦੇ ਵਿਚ ਪਿਸਤਾ ਬਤੌਰ ਇਕ ਟੈਲੇੰਟ ਮੈਨੇਜਰ ਦੇ ਰੂਪ ਵਿਚ ਕੰਮ ਕਰ ਰਹੀ ਸੀ। ਇਸ ਤੋਂ ਇਲਾਵਾ ਪਿਸਤਾ ਨੇ ਖਤਰੋਂ ਕੇ ਖਿਲਾੜੀ ਲਈ ਵੀ ਕੰਮ ਕੀਤਾ ਸੀ। ਪਿਸਤਾ ਬੀਤੇ ਸ਼ੁੱਕਰਵਾਰ ਬਿੱਗ ਬੌਸ 14 ਦੇ ਹਫਤਾਵਾਰ ਵੀਕੈਂਡ ਕਾ ਵਾਰ ਜਿਸ ਵਿੱਚ ਸਲਮਾਨ ਖ਼ਾਨ ਵੀ ਸ਼ਰੀਕ ਸੀ ਦੀ ਸ਼ੂ-ਟਿੰ-ਗ ਖਤਮ ਹੋਣ ਤੋਂ ਵਾਪਸ ਆਪਣੇ ਘਰ ਜਾ ਰਹੀ ਸੀ।

ਜਦੋਂ ਉਹ ਸਕੂਟਰ ਉਪਰ ਆਪਣੇ ਇਕ ਸਾਥੀ ਦੇ ਨਾਲ ਜਾ ਰਹੀ ਸੀ ਪਰ ਹਨੇਰਾ ਜ਼ਿਆਦਾ ਹੋਣ ਕਾਰਨ ਉਸ ਦੇ ਪਿਤਾ ਦਾ ਸਕੂਟਰ ਸਲਿੱਪ ਕਰ ਗਿਆ ਜਿਸ ਤੋਂ ਬਾਅਦ ਉਹ ਅਤੇ ਉਸਦਾ ਸਹਿਯੋਗੀ ਸੜਕ ਉਪਰ ਡਿੱਗ ਪਏ। ਸੜਕ ਦੇ ਖੱਬੇ ਪਾਸੇ ਡਿੱਗ ਜਾਣ ਕਾਰਨ ਪਿਸਤਾ ਉੱਪਰ ਦੀ ਇਕ ਵੈਨਿਟੀ ਵੈਨ ਗੁਜ਼ਰ ਗਈ ਜਿਸ ਕਾਰਨ ਉਸ ਨੇ ਦਮ ਤੋੜ ਦਿੱਤਾ। ਇਸ ਹਾਦਸੇ ਦੇ ਕਾਰਨ ਪੂਰੇ ਬਾਲੀਵੁੱਡ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ਹੈ।