Monday , November 29 2021

ਹੁਣੇ ਹੁਣੇ ਬੋਲੀਵੁਡ ਚੋ ਆਈ ਮਾੜੀ ਖਬਰ ਚੋਟੀ ਦੇ ਮਸ਼ਹੂਰ ਐਕਟਰ ਆਸ਼ੀਸ਼ ਵਿਦਿਆਰਥੀ ਦੇ ਬਾਰੇ ਚ

ਆਈ ਤਾਜਾ ਵੱਡੀ ਖਬਰ

ਬਿਮਾਰੀਆਂ ਦਾ ਮਨੁੱਖ ਦੀ ਜ਼ਿੰਦਗੀ ਦੇ ਨਾਲ ਸੰਬੰਧ ਬਹੁਤ ਪੁਰਾਣਾ ਹੈ। ਜੋ ਲਗਾਤਾਰ ਆਪਣਾ ਪ੍ਰਭਾਵ ਇਨਸਾਨੀ ਸਿਹਤ ਉੱਪਰ ਪਾਉਂਦਾ ਰਹਿੰਦਾ ਹੈ। ਇਸ ਦੇ ਜ਼ਰੀਏ ਇਨਸਾਨ ਬਿਮਾਰ ਅਵਸਥਾ ਤੋਂ ਬਾਹਰ ਆਉਣ ਦੇ ਲਈ ਜੱਦੋ ਜਹਿਦ ਕਰਦਾ ਹੈ ਜਿਸ ਵਾਸਤੇ ਉਸ ਨੂੰ ਕਈ ਵਾਰ ਮੈਡੀਕਲ ਸਹਾਇਤਾ ਵੀ ਲੈਣੀ ਪੈਂਦੀ ਹੈ। ਕਈ ਤਰ੍ਹਾਂ ਦੇ ਉਪਚਾਰ ਤੋਂ ਬਾਅਦ ਇਨਸਾਨ ਉਸ ਬਿਮਾਰੀ ਉਪਰ ਜਿੱਤ ਹਾਸਲ ਕਰ ਲੈਂਦਾ ਹੈ। ਹੁਣ ਤਕ ਤਾਂ ਅਜਿਹੀਆਂ ਮੈਡੀਕਲ ਸੁਵਿਧਾਵਾਂ ਬਣਾਈਆਂ ਜਾ ਚੁੱਕੀਆਂ ਹਨ

ਜਿਨ੍ਹਾਂ ਜ਼ਰੀਏ ਇਸ ਸੰਸਾਰ ਦੇ ਵਿੱਚੋਂ ਕਈ ਬਿਮਾਰੀਆਂ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਚੁੱਕਾ ਹੈ। ਪਰ ਮੌਜੂਦਾ ਸਮੇਂ ਇੱਕ ਅਜਿਹੀ ਬਿਮਾਰੀ ਪੂਰੇ ਵਿਸ਼ਵ ਦੇ ਵਿਚ ਹਾਵੀ ਹੋਈ ਹੈ ਜਿਸ ਦਾ ਕਹਿਰ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸ ਬਿਮਾਰੀ ਦੇ ਕਾਰਨ ਕਰੋੜਾਂ ਦੀ ਗਿਣਤੀ ਵਿੱਚ ਲੋਕ ਪ੍ਰਭਾਵਿਤ ਹੋ ਚੁੱਕੇ ਹਨ ਜਿਸ ਵਿੱਚ ਸੰਸਾਰ ਦੀਆਂ ਕਈ ਜਾਣੀਆ ਮਾਣੀਆ ਹਸਤੀਆ ਵੀ ਮੌਜੂਦ ਹਨ। ਭਾਰਤ ਦੇਸ਼ ਦੇ ਅੰਦਰ ਵੀ ਬਹੁਤ ਸਾਰੇ ਮਸ਼ਹੂਰ ਫਿਲਮੀ ਸਿਤਾਰੇ ਇਸ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ।

ਇਨ੍ਹਾਂ ਵਿੱਚੋਂ ਹੀ ਹੁਣ ਇੱਕ ਅਦਾਕਾਰ ਅਾਸ਼ੀਸ਼ ਵਿਦਿਆਰਥੀ ਦੀ ਕੋਰੋਨਾ ਰਿਪੋਰਟ ਵੀ ਪਾਜ਼ਿਟਿਵ ਆਈ ਹੈ। ਇਸ ਗੱਲ ਦਾ ਖੁਲਾਸਾ ਉਨ੍ਹਾਂ ਨੇ ਇਕ ਵੀਡੀਓ ਸਾਂਝੀ ਕਰਦੇ ਹੋਏ ਕੀਤਾ। ਜਿਸ ਵਿੱਚ ਉਹ ਆਖ ਰਹੇ ਹਨ ਕਿ ਮੇਰੀ ਰਿਪੋਰਟ ਕੋਰੋਨਾ ਪਾਜ਼ਿਟਿਵ ਆਈ ਹੈ। ਮੇਰੇ ਸੰਪਰਕ ਵਿਚ ਜੋ ਕੋਈ ਵੀ ਆਇਆ ਹੋਵੇ ਉਹ ਕਿਰਪਾ ਕਰਕੇ ਆਪਣੀ ਜਾਂਚ ਕਰਵਾ ਲਵੋ। ਮੇਰੇ ਵਿੱਚ ਹਾਲੇ ਕੋਰੋਨਾ ਦੇ ਕੋਈ ਲੱਛਣ ਨਹੀਂ ਹਨ। ਮੈਂ ਜਲਦ ਹੀ ਸਿਹਤਮੰਦ ਹੋ ਜਾਵਾਂਗਾ। ਤੁਹਾਡਾ ਪਿਆਰ ਅਤੇ ਸ਼ੁਭ ਕਾਮਨਾਵਾਂ ਮੇਰੇ ਲਈ ਅਨਮੋਲ ਹਨ। ਅਲਸ਼ੁਕਰਾਨ ਭਰਾਵੋ, ਅਲਸ਼ੁਕਰਾਨ ਜ਼ਿੰਦਗੀ। ਜ਼ਿਕਰਯੋਗ ਹੈ ਕਿ ਬਾਲੀਵੁੱਡ ਅਦਾਕਾਰ ਅਸ਼ੀਸ਼ ਇਸ ਸਮੇਂ ਦਿੱਲੀ ਦੇ ਸਾਕੇਤ ਵਿਖੇ ਮੈਕਸ ਹਸਪਤਾਲ ਦੇ ਵਿਚ ਜ਼ੇਰੇ ਇਲਾਜ ਹੈ।

ਜੇਕਰ ਅਾਸ਼ੀਸ਼ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਉਸ ਨੇ ਹੁਣ ਤੱਕ ਜ਼ਿੱਦੀ, ਹਸੀਨਾ ਮਾਨ ਜਾਏਗੀ, ਸੋਲਜਰ ਅਤੇ ਅਰਜੁਨ ਪੰਡਿਤ ਵਰਗੀਆਂ ਕਈ ਸੁਪਰਹਿੱਟ ਫ਼ਿਲਮਾਂ ਦੇ ਵਿੱਚ ਆਪਣੀ ਅਦਾਕਾਰੀ ਦਾ ਜੌਹਰ ਦਿਖਾਇਆ ਹੈ। ਆਸ਼ੀਸ਼ ਤੋਂ ਪਹਿਲਾਂ ਬਾਲੀਵੁੱਡ ਵਿੱਚ ਮਨੋਜ ਵਾਜਪਾਈ, ਰਣਬੀਰ ਕਪੂਰ ਅਤੇ ਸੰਜੇ ਲੀਲਾ ਭੰਸਾਲੀ ਵਰਗੇ ਚਰਚਿਤ ਸਿਤਾਰੇ ਵੀ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ।