Friday , December 3 2021

ਹੁਣੇ ਹੁਣੇ ਫਿਲਮ ਜਗਤ ਨੂੰ ਲੱਗਾ ਵੱਡਾ ਝੱਟਕਾ – ਹੋਈ ਇਸ ਮਸ਼ਹੂਰ ਹਸਤੀ ਦੀ ਅਚਾਨਕ ਮੌਤ, ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਸੋ-ਗ-ਮ-ਈ ਖ਼ਬਰਾਂ ਵਿੱਚ ਦਿਨ ਬ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਇਸ ਸਾਲ ਦੇ ਇਨ੍ਹਾਂ ਦੋ, ਤਿੰਨ ਮਹੀਨਿਆਂ ਦੇ ਅੰਦਰ ਹੀ ਬਹੁਤ ਸਾਰੀਆਂ ਮਹਾਨ ਹਸਤੀਆਂ ਦੇ ਇਸ ਸੰਸਾਰ ਨੂੰ ਅਲਵਿਦਾ ਕਹਿਣ ਨਾਲ ਪਿਆ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਵੱਖ ਵੱਖ ਖੇਤਰ ਦੀਆਂ ਇਨ੍ਹਾਂ ਮਹਾਨ ਸਖਸ਼ੀਅਤਾਂ ਦੇ ਇਸ ਤਰ੍ਹਾਂ ਸੰਸਾਰ ਤੋਂ ਤੁਰ ਜਾਣ ਬਾਰੇ ਕਿਸੇ ਵੱਲੋਂ ਕਲਪਨਾ ਵੀ ਨਹੀਂ ਕੀਤੀ ਗਈ ਸੀ। ਜਿੱਥੇ ਬਹੁਤ ਸਾਰੇ ਲੋਕਾਂ ਨੂੰ ਕਰੋਨਾ ਦੀ ਮਾਰ ਨੇ ਇਸ ਦੁਨੀਆ ਤੋਂ ਹਮੇਸ਼ਾ ਲਈ ਖੋਹ ਲਿਆ।

ਉੱਥੇ ਹੀ ਬਹੁਤ ਸਾਰੇ ਲੋਕ ਸੜਕ ਹਾਦਸਿਆਂ ਅਤੇ ਬਿਮਾਰੀਆਂ ਦੇ ਸ਼ਿਕਾਰ ਹੋ ਚੁੱਕੇ ਹਨ। ਦੇਸ਼ ਅੰਦਰ ਫ਼ਿਲਮ ਜਗਤ, ਖੇਡ ਜਗਤ, ਰਾਜਨੀਤਿਕ ਜਗਤ ,ਧਾਰਮਿਕ ਜਗਤ , ਤੇ ਹੋਰ ਵੱਖ ਵੱਖ ਖੇਤਰਾਂ ਚੋਂ ਗਈਆਂ ਹਸਤੀਆਂ ਦੀ ਕਮੀ ਇਨ੍ਹਾਂ ਖੇਤਰਾਂ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ। ਆਏ ਦਿਨ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਖਬਰਾਂ ਮਾਹੌਲ ਨੂੰ ਹੋਰ ਗਮਗੀਨ ਕਰ ਦਿੰਦੀਆਂ ਹਨ ਤੇ ਜਿਸ ਦਾ ਦੇਸ਼ ਦੇ ਹਲਾਤਾਂ ਤੇ ਵੀ ਗਹਿਰਾ ਅਸਰ ਹੁੰਦਾ ਹੈ। ਹੁਣ ਫਿਲਮ ਜਗਤ ਦੀ ਇਸ ਮਸ਼ਹੂਰ ਹਸਤੀ ਦੀ ਅਚਾਨਕ ਹੋਈ ਮੌਤ ਨਾਲ ਫਿਲਮ ਜਗਤ ਨੂੰ ਵੱਡਾ ਝੱਟਕਾ ਲੱਗਾ ਹੈ।

ਜਿਸ ਨਾਲ ਫਿਲਮ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕੌਮੀ ਪੁਰਸਕਾਰ ਜੇਤੂ ਫਿਲਮ ਡਾਇਰੈਕਟਰ ਐੱਸ ਪੀ ਜਨਨਥਨ ਦਾ ਦੇਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ। ਉਨ੍ਹਾਂ ਦੇ ਅਸਿਸਟੈਂਟ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਉਹ ਜਨਨਥਨ ਆਪਣੀ ਆਗਾਮੀ ਫਿਲਮ ਲਾਬਮ ਦੀ ਐਡੀਟਿੰਗ ਨਾਲ ਜੁੜੇ ਕੰਮ ‘ਚ ਰੁੱਝੇ ਹੋਏ ਸਨ। ਇਸ ਦੌਰਾਨ ਹੀ ਉਹ ਵੀਰਵਾਰ ਨੂੰ ਆਪਣੇ ਘਰ ਖਾਣਾ ਖਾਣ ਲਈ ਗਏ ਸਨ। ਕਾਫੀ ਸਮਾਂ ਬੀਤ ਜਾਣ ਤੇ ਜਦੋਂ ਉਹ ਵਾਪਸ

ਨਾ ਆਏ ਤਾਂ ਉਨ੍ਹਾਂ ਦੇ ਅਸਿਸਟੈਂਟ ਵੱਲੋਂ ਉਨ੍ਹਾਂ ਦੇ ਘਰ ਜਾ ਕੇ ਵੇਖਿਆ ਤਾਂ ਉਹ ਆਪਣੇ ਘਰ ਅੰਦਰ ਬੇ-ਹੋ-ਸ਼ੀ ਦੀ ਹਾਲਤ ਵਿੱਚ ਜ਼ਮੀਨ ਤੇ ਪਏ ਮਿਲੇ। ਘਰ ਦਾ ਮੇਨ ਗੇਟ ਖੁੱਲ੍ਹਾ ਹੋਇਆ ਸੀ। ਉਨ੍ਹਾਂ ਦੀ ਹਾਲਤ ਨੂੰ ਵੇਖਦੇ ਹੋਏ ਚੇਨਈ ਦੇ ਅਪੋਲੋ ਹਸਪਤਾਲ ਦੇ ਆਈ ਸੀ ਯੂ ‘ਚ ਦਾਖ਼ਲ ਕਰਵਾਇਆ ਗਿਆ ਸੀ। ਜਿੱਥੇ ਉਹ ਜੇਰੇ ਇਲਾਜ ਸਨ। ਜਿੱਥੇ ਅੱਜ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਬਹੁਤ ਸਾਰੀਆਂ ਫਿਲਮੀ ਹਸਤੀਆਂ ਵੱਲੋਂ ਉਨ੍ਹਾਂ ਦੇ ਦਿਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।